Punjab News: ਫ਼ੂਡ ਸੇਫ਼ਟੀ ਟੀਮ ਨੇ 11 ਕੁਇੰਟਲ ਦੇਸੀ ਘਿਉ ਕੀਤਾ ਜ਼ਬਤ
Published : Nov 11, 2023, 8:00 am IST
Updated : Nov 11, 2023, 8:00 am IST
SHARE ARTICLE
Food safety team seized 11 quintals of desi ghee
Food safety team seized 11 quintals of desi ghee

60 ਕਿਲੋ ਰੰਗਦਾਰ ਮਿਠਾਈਆਂ ਤੇ 75 ਕਿਲੋ ਗ਼ੈਰ ਮਿਆਰੀ ਕਰੀਮ ਕਰਵਾਈ ਨਸ਼ਟ

Punjab News: ਕਮਿਸ਼ਨਰ ਫ਼ੂਡ ਸੇਫ਼ਟੀ ਪੰਜਾਬ ਅਭਿਨਵ ਤ੍ਰਿਖਾ ਅਤੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਡਾ. ਪੱਲਵੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਿਉਹਾਰਾਂ ਮੌਕੇ ਆਮ ਲੋਕਾਂ ਨੂੰ ਮਿਆਰੀ ਮਠਿਆਈਆਂ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਉਪਲਭਤਾ ਯਕੀਨੀ ਬਣਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਦੀ ਕਸਬਿਆਂ ਵਿਚ ਸਿਹਤ ਵਿਭਾਗ ਦੀ ਫ਼ੂਡ ਸੇਫ਼ਟੀ ਟੀਮ ਵਲੋਂ ਵੱਖ-ਵੱਖ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਚੈਕਿੰਗ ਲਗਤਾਰ ਕੀਤੀ ਜਾ ਰਹੀ ਹੈ।

ਫ਼ੂਡ ਸੇਫ਼ਟੀ ਅਫ਼ਸਰ ਦਿਵਿਆਜੋਤ ਕੌਰ ਨੇ ਦਸਿਆ ਉਨ੍ਹਾਂ ਦੀ ਟੀਮ ਵਲੋਂ ਡੇਅਰੀ ਦੀ ਚੈਕਿੰਗ ਕਰ ਕੇ ਸ਼ੱਕ ਦੇ ਆਧਾਰ ’ਤੇ ਸੈਂਪਲ ਲੈਣ ਉਪਰੰਤ 11 ਕੁਇੰਟਲ ਦੇਸੀ ਘਿਉ ਅਤੇ ਦੋ ਕਾਰਟਨ ਮਿਕਸ ਫੇਟ ਸਪਰੈਡ ਜ਼ਬਤ ਕੀਤਾ ਗਿਆ, ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਵਿਖੇ ਭੇਜਿਆ ਜਾਵੇਗਾ ਅਤੇ ਲੈਬਾਰਟਰੀ ਜਾਂਚ ਉਪਰੰਤ ਫ਼ੂਡ ਸੇਫ਼ਟੀ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਵਿਭਾਗ ਵਲੋਂ ਹੁਣ ਤਕ ਖਾਣ-ਪੀਣ ਵਾਲੀਆਂ ਵਸਤੂਆਂ ਦੇ 63 ਸੈਂਪਲ ਭਰੇ ਗਏ ਹਨ, ਲਗਭਗ 60 ਕਿਲੋ ਗਹਿਰੇ ਰੰਗਾਂ ਵਾਲੀ ਮਿਠਾਈਆਂ ਅਤੇ 75 ਕਿਲੋ ਗ਼ੈਰ ਮਿਆਰੀ ਕਰੀਮ ਨੂੰ ਨਸ਼ਟ ਕਰਵਾਇਆ ਗਿਆ ਹੈ। ਉਨ੍ਹਾਂ ਦੀ ਟੀਮ ਵਲੋਂ ਦੁਕਾਨਦਾਰਾਂ ਨੂੰ ਫ਼ੂਡ ਸੇਫ਼ਟੀ ਅਤੇ ਸਟੈਂਡਰਡ ਐਕਟ ਦੇ ਮਾਪਦੰਡਾਂ ਅਨੁਸਾਰ ਮਨਜ਼ੂਰਸ਼ੁਦਾ ਰੰਗ ਵਰਤਣ, ਵਧੀਆ ਕੁਆਲਿਟੀ ਦਾ ਵਰਕ ਵਰਤਣ, ਵਸਤਾਂ ਦੇ ਉਤਪਾਦਨ ਅਤੇ ਵਿਕਰੀ ਸਮੇਂ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰਖਣ ਦੀ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਕੋਈ ਵੀ ਦੁਕਾਨਦਾਰ ਘਟੀਆ ਜਾਂ ਮਿਲਾਵਟੀ ਖਾਧ ਪਦਾਰਥ ਵੇਚਦਾ ਪਾਇਆ ਗਿਆ ਤਾਂ ਉਸ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

 (For more news apart from Food safety team seized 11 quintals of desi ghee, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement