Batala News: ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ
Batala mother and daughter death News: ਨਜ਼ਦੀਕੀ ਪਿੰਡ ਸੰਗਰਾਏ ਵਿਖੇ ਭੁਲੇਖੇ ਨਾਲ ਜ਼ਹਿਰੀਲੀ ਦਵਾਈ ਖਾਣ ਨਾਲ ਮਾਂ-ਧੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੰਗੜ ਨੰਗਲ ਦੇ ਏ.ਐਸ.ਆਈ. ਸ਼ਸ਼ਪਾਲ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਕੌਰ (78) ਪਤਨੀ ਪਿਆਰਾ ਸਿੰਘ ਵਾਸੀ ਪਿੰਡ ਸੰਗਰਾਏ ਅਤੇ ਇਸ ਦੀ ਪੁੱਤਰੀ ਨਿਰਮਲ ਕੌਰ (50), ਜਿਸ ਦਾ ਕਿ ਮੰਦਬੁੱਧੀ ਹੋਣ ਕਰ ਕੇ ਵਿਆਹ ਨਹੀਂ ਸੀ ਹੋਇਆ, ਨੇ ਭੁਲੇਖੇ ਨਾਲ ਘਰ ਵਿਚ ਪਈ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਦੋਵਾਂ ਦੀ ਘਰ ਵਿਚ ਮੌਤ ਹੋ ਗਈ।
ਉਨ੍ਹਾਂ ਦਸਿਆ ਕਿ ਉਕਤ ਦੋਵੇਂ ਮਾਂਵਾਂ-ਧੀਆਂ ਘਰ ਵਿਚ ਇਕੱਲੀਆਂ ਸਨ, ਜਦਕਿ ਬਾਕੀ ਪ੍ਰਵਾਰ ਦੇ ਮੈਂਬਰ ਖੇਤਾਂ ਵਿਚ ਕੰਮ ਕਰ ਰਹੇ ਸਨ ਅਤੇ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਦੋਵਾਂ ਦੀ ਮੌਤ ਹੋ ਚੁਕੀ ਸੀ। ਉਕਤ ਪੁਲਿਸ ਅਧਿਕਾਰੀ ਨੇ ਦਸਿਆ ਕਿ ਉਕਤ ਦੋਵਾਂ ਮ੍ਰਿਤਕ ਮਾਂ-ਧੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਨੂੰ ਵਾਰਿਸਾਂ ਹਵਾਲੇ ਕਰ ਦਿਤਾ ਹੈ। ਇਸ ਸਬੰਧੀ ਮ੍ਰਿਤਕਾ ਕੁਲਵਿੰਦਰ ਕੌਰ ਦੇ ਮੁੰਡੇ ਨਿਰਮਲ ਸਿੰਘ ਦੇ ਬਿਆਨ ਦੇ ਆਧਾਰ ’ਤੇ 194 ਬੀ.ਐਨ.ਐਸ.ਐਸ ਤਹਿਤ ਬਣਦੀ ਕਾਨੂੰਨੀ ਕਾਰਵਾਈ ਥਾਣਾ ਰੰਗੜ ਨੰਗਲ ਵਿਖੇ ਕਰ ਦਿਤੀ ਗਈ ਹੈ।