
ਸੁਖਬੀਰ ਬਾਦਲ ਨੇ ਅਫ਼ਸਰਾਂ ਨੂੰ ਵੀ ਦਿੱਤੀ ਚੇਤਾਵਨੀ
ਮੋਹਾਲੀ: ਅੱਜ ਬੁੱਧਵਾਰ ਨੂੰ ਅਕਾਲੀ ਦਲ ਨੇ ਕੈਪਟਨ ਸਰਕਾਰ ਖਿਲਾਫ਼ ਹੱਲਾ ਬੋਲ ਦਿੱਤਾ ਹੈ। ਮੋਹਾਲੀ ਪਹੁੰਚੇ ਸੁਖਬੀਰ ਬਾਦਲ ਅਤੇ ਅਕਾਲੀ ਦਲ ਵਰਕਰ ਜਮ ਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਤੇ ਨਿਸ਼ਾਨ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੀ ਸਰਕਾਰ ਪਹਿਲਾਂ ਵੀ ਆਈ ਸੀ ਅਤੇ ਪੰਜਾਬ ਦਾ ਅਜਿਹਾ ਬੁਰਾ ਹਾਲ ਕੀਤਾ ਕਿ 10 ਸਾਲ ਕਾਂਗਰਸ ਦੀ ਸਰਕਾਰ ਨਹੀਂ ਬਣੀ ।
Sukhbir Badal
ਸੁਖਬੀਰ ਬਾਦਲ ਨੇ ਅਫ਼ਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਗਲਤ ਕੰਮ ਕਰਨ ਅਤੇ ਸਾਥ ਦੇਣ ਵਾਲੇ ਅਫ਼ਸਰਾਂ ਤੇ ਕਾਰਵਾਈ ਹੋਵੇਗੀ। ਸੁਖਬਾਰ ਬਾਦਲ ਨੇ ਮੌਹਾਲੀ ਦੇ ਡੀਸੀ ਅਤੇ ਐਸਐਸਪੀ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਜਿਸ ਦਫ਼ਤਰ ਵਿਚ ਉਹ ਬੈਠੇ ਹਨ ਉਹ ਬਾਦਲ ਸਰਕਾਰ ਦੇ ਵੇਲੇ ਬਣਿਆ ਸੀ।