
ਦੇਖੋ ਪੂਰੀ ਖ਼ਬਰ!
ਮੋਗਾ: ਮੋਗਾ ਦੇ ਥਾਣਾ ਸਦਰ ਦੇ ਪਿੰਡ ਡਗਰੂ ਦੇ ਗੁਰਦੁਆਰਾ ਤੰਬੂਮਾਲ ਸਾਹਿਬ ਵਿੱਚ ਦੋ ਔਰਤਾਂ ਨਾਲ ਪਿੰਡ ਦੇ ਹੀ ਕੁਝ ਆਦਮੀਆਂ ਵੱਲੋਂ ਖਿੱਚ-ਧੂਹ ਕਰਨ ਅਤੇ ਕੱਪੜੇ ਪਾੜਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਔਰਤਾਂ 10-12 ਸਾਲ ਤੋਂ ਇਸ ਗੁਰਦੁਆਰਾ ਸਾਹਿਬ ਵਿੱਚ ਤਨਖਾਹ ਤੇ ਸੇਵਾ ਕਰਦੀਆਂ ਹਨ। ਦੂਜੀ ਧਿਰ ਨੇ ਆਪਣੇ ਤੇ ਲੱਗੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਹੈ।
Photoਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਪੀੜਤ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਗੁਰਦੁਆਰਾ ਸਾਹਿਬ ਵਿਚ 10-12 ਸਾਲ ਤੋਂ ਮੁਲਾਜ਼ਮ ਹਨ। ਜਦੋਂ ਉਹ ਗੁਰੂ ਘਰ ਵਿਚ ਲੰਗਰ ਛੱਕ ਰਹੀਆਂ ਸਨ ਤਾਂ ਅਭੀ ਸਿੰਘ ਨੇ ਉਨ੍ਹਾਂ ਨਾਲ ਬਹਿਸਬਾਜ਼ੀ ਕੀਤੀ ਅਤੇ ਜਾਤੀ ਸੂਚਕ ਸ਼ਬਦ ਬੋਲੇ। ਉਨ੍ਹਾਂ ਨੇ ਇਸ ਦੀ ਜਾਣਕਾਰੀ ਇੰਦਰ ਪ੍ਰਧਾਨ ਨੂੰ ਦਿੱਤੀ ਤਾਂ ਉਹ ਵੀ ਲਾਰੇ ਲਗਾਉਂਦੇ ਰਹੇ ਕਿ ਉਹ ਮਾਮਲਾ ਨਿਪਟਾ ਦੇਣਗੇ।
Photoਇਸ ਤੋਂ ਬਾਅਦ ਫੇਰ ਉਨ੍ਹਾਂ ਨਾਲ ਤਕਰਾਰ ਹੋਈ ਉਨ੍ਹਾਂ ਨੇ ਥਾਣੇ ਦਰਖਾਸਤ ਦੇ ਦਿੱਤੀ। ਇਸ ਤੋਂ ਚਿੜ ਕੇ ਪੰਜ ਜਣਿਆਂ ਨੇ ਉਨ੍ਹਾਂ ਦੇ ਕੱਪੜੇ ਫਾੜੇ ਅਤੇ ਧੱਕੇ ਮਾਰੇ। ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਉਨ੍ਹਾਂ ਨਾਲ ਧੌਲ ਧਪਾ ਕੀਤਾ ਗਿਆ ਅਤੇ ਕਹਿਣ ਲੱਗੇ ਕਿ ਇੱਥੇ ਦੱਸੋ ਕਿਹੜਾ ਕੈਮਰਾ ਹੈ। ਤੁਸੀਂ ਗੁਰਦੁਆਰਾ ਸਾਹਿਬ ਦੇ ਕੈਮਰੇ ਚੈੱਕ ਕਰਵਾਉਣ ਦੀਆਂ ਗੱਲਾਂ ਕਰਦੀਆਂ ਸੀ।
Photoਦੂਜੀ ਧੀਰ ਦਾ ਕਹਿਣਾ ਹੈ ਕਿ ਇਹ ਅਰੋਪ ਬੇਬੁਨਿਆਦ ਹਨ। ਪਹਿਲਾਂ ਗੁਰੂ ਘਰ ਵਿੱਚ ਮੀਤ ਪ੍ਰਧਾਨ ਪਿਆਰਾ ਸਿੰਘ ਸੀ। ਉਸ ਤੇ ਚਿੱਟੇ ਦਾ ਪਰਚਾ ਹੋ ਗਿਆ ਅਤੇ ਨਵਾਂ ਪ੍ਰਧਾਨ ਬਣ ਗਿਆ। ਇਹ ਔਰਤਾਂ ਮੁਲਾਜ਼ਮ ਹੋਣ ਕਰਕੇ ਘਰ ਨੂੰ ਦੁੱਧ ਲੈ ਜਾਂਦੀਆਂ ਸੀ। ਇਨ੍ਹਾਂ ਨੂੰ ਕਿਹਾ ਸੀ ਕਿ ਕਾਲਾ ਸਿੰਘ ਤੋਂ ਦੁੱਧ ਲੈ ਜਾਇਆ ਕਰੋ। ਇਹ ਕਹਿਣ ਲੱਗੀਆਂ ਉਹ ਤਾਂ ਨੌਕਰ ਹੈ। ਉਸ ਤੋਂ ਕੋਈ ਚੀਜ਼ ਨਹੀਂ ਮੰਗਣੀ ਸਾਰਾ ਮਾਮਲਾ ਇਹ ਹੀ ਹੈ।
Photoਪੁਲਿਸ ਦੇ ਦੱਸਣ ਅਨੁਸਾਰ ਇਨ੍ਹਾਂ ਔਰਤਾਂ ਦੀ ਦਰਖਾਸਤ ਉਨ੍ਹਾਂ ਨੂੰ ਮਿਲੀ ਸੀ। ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਬੁਲਾਇਆ ਸੀ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਉਹ ਕਿਸੇ ਮਰਦ ਮੈਂਬਰ ਨੂੰ ਲੈ ਕੇ ਆਉਣਗੀਆਂ। ਪੁਲਿਸ ਨੂੰ ਇਨ੍ਹਾਂ ਦੀ ਖਿੱਚ-ਧੂਹ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਹੁਣ ਇਸ ਮਾਮਲੇ ਵਿਚ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ ਇਹ ਤਾਂ ਪੁਲਸ ਦੀ ਜਾਂਚ ਦੌਰਾਨ ਹੀ ਪਤਾ ਲੱਗੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।