
ਕੇਂਦਰੀ ਏਜੰਸੀਆਂ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਵਿਚ : ਬ੍ਰਿ. ਕਾਹਲੋਂ
ਚੰਡੀਗੜ੍ਹ, 10 ਦਸੰਬਰ (ਗੁਰਉਪਦੇਸ਼ ਭੁੱਲਰ) : ਸਾਬਕਾ ਫ਼ੌਜੀਆਂ ਦੀ ਜਥੇਬੰਦੀ ਦੇ ਪ੍ਰਧਾਨ ਰਿਟਾ: ਬਿਰਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਖ਼ਾਲਿਸਤਾਨ ਜਾਂ ਕਿਸੇ ਧਰਮ ਨਾਲ ਜੋੜਨ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਕ ਟੀ.ਵੀ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਅਸਲ ਵਿਚ ਕੇਂਦਰ ਸਰਕਾਰ ਦੀਆਂ ਏਜੰਸੀਆਂ ਇਸ ਅੰਦੋਲਨ ਨੂੰ ਕੇਂਦਰੀ ਹਾਕਮਾਂ ਦੇ ਇਸ਼ਾਰੇ 'ਤੇ ਤਾਰਪੀਡੋ ਕਰਨ ਲਈ ਅਜਿਹਾ ਗ਼ਲਤ ਪ੍ਰਚਾਰ ਕਰ ਰਹੀਆਂ ਹਨ। ਕਿਸਾਨਾਂ ਦਾ ਇੰਨਾ ਵੱਡਾ ਗ਼ੈਰ ਸਿਆਸੀ ਅੰਦੋਲਨ ਖੜਾ ਹੋ ਜਾਣ ਤੋਂ ਬਾਅਦ ਕੇਂਦਰ ਸਰਕਾਰ ਘਬਰਾਹਟ ਵਿਚ ਹੈ ਤੇ ਇਸ ਨੂੰ ਕਿਸੇ ਨਾਲ ਕਿਸੇ ਤਰੀਕੇ ਨਾਲ ਫੇਲ ਕਰਨ ਲਈ ਅੰਦੋਲਨ ਵਿਚ ਏਜੰਸੀਆਂ ਦੇ ਲੋਕਾਂ ਦੀ ਘੁਸਪੈਠ ਕਰਵਾ ਕੇ ਗੜਬੜੀ ਕਰਵਾਉਣ ਜਾਂ ਗ਼ਲਤ ਪ੍ਰਚਾਰ ਕਰ ਕੇ ਭਰਮ ਭੁਲੇਖੇ ਪੈਦਾ ਕਰਨ ਦੇ ਹਥਕੰਡੇ ਅਪਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਲਹਿਰ ਨੂੰ ਅਜੇ ਸਮਝ ਹੀ ਨਹੀਂ ਸਕੀ। ਬੇਮਿਸਾਲ ਲੰਗਰ ਤੇ ਪ੍ਰਬੰਧ ਅਤੇ ਸਰਕਾਰੀ ਰੋਕਾਂ ਤੋੜ ਕੇ ਦਿੱਲੀ ਤਕ ਦੀਆਂ ਸਰਹੱਦਾਂ 'ਤੇ ਪੁੱਜਣਾ ਛੋਟੀ ਗੱਲ ਨਹੀਂ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਹੁਣ ਸਿਰਫ ਕਿਸਾਨਾਂ ਦੀ ਮੁਹਿੰਮ ਨਹੀਂ ਰਹਿ ਗਈ ਹੈ ਬਲਕਿ ਪੂਰੇ ਦੇਸ਼ ਦੇ ਲੋਕਾਂ ਦੀ ਮੁਹਿੰਮ ਬਣ ਚੁਕੀ ਹੈ। ਪੰਜਾਬ ਇਸ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ ਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸੂਲਾਂ ਮੁਤਾਬਕ ਕੀਤਾ ਜਾ ਰਿਹਾ ਹੈ। ਇਹ ਇਕ ਅਜਿਹੀ ਇਨਕਲਾਬੀ ਮੁਹਿੰਮ ਬਣ ਚੁਕੀ ਹੈ ਜਿਸ ਵਿਚ ਹਰ ਵਰਗ ਤੇ ਧਰਮ ਦੇ ਲੋਕ ਸ਼ਾਮਲ ਹੋ ਚੁਕੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਕੋਵਿਡ ਦੀ ਮਹਾਂਮਾਰੀ ਦੇ ਦੌਰਾਨ ਹੀ ਜਲਦਬਾਜ਼ੀ ਵਿਚ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕਰ ਦਿਤੇ। ਹਾਲੇ ਵੀ ਸਮਾਂ ਹੈ ਕਿ ਮੋਦੀ ਸਰਕਾਰ ਬਿਨਾ ਦੇਰੀ ਕਾimageਨੂੰਨ ਵਾਪਸ ਲੈ ਲਵੇ।