
Barnala News: ਇੰਜੀਨੀਅਰ ਅਨਿਲ ਕੁਮਾਰ ਤੇ ਮੋਹਿਤ ਕੁਮਾਰ ਵਜੋਂ ਹੋਈ ਮ੍ਰਿਤਕਾਂ ਦੀ ਪਹਿਚਾਣ
2 Engineers working in Gobar gas plant died in Barnala ਬਰਨਾਲਾ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਤਪਾ-ਤਾਜੋਕੇ ਰੋਡ ’ਤੇ ਨਿਰਮਾਣ ਅਧੀਨ ਗੋਬਰ ਗੈਸ ਪਲਾਂਟ ’ਚ ਕੰਮ ਕਰਦੇ ਇੰਜੀਨੀਅਰ ਅਤੇ ਉਸ ਦੇ ਸਾਥੀ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਇੰਜੀਨੀਅਰ ਅਨਿਲ ਕੁਮਾਰ (42) ਪੁੱਤਰ ਓਮ ਸਿੰਘ ਅਤੇ ਉਸ ਦਾ ਸਾਥੀ ਮੋਹਿਤ ਕੁਮਾਰ ਵਾਸੀ ਨਾਰਸ਼ਨ ਕਲਾਂ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Punjab News: ਪੰਜਾਬ 'ਚ ਸੜਕ ਹਾਦਸਿਆਂ 'ਚ ਜ਼ਖ਼ਮੀ ਘੱਟ, ਮੌਤਾਂ ਹੋਈਆਂ ਜ਼ਿਆਦਾ, ਰਿਪੋਰਟ 'ਚ ਹੋਇਆ ਖੁਲਾਸਾ
ਜਾਣਕਾਰੀ ਅਨੁਸਾਰ ਤਰਸੇਮ ਚੰਦ ਵਾਸੀ ਤਪਾ ਵੱਲੋਂ ਗੋਬਰ ਗੈਸ ਪਲਾਂਟ ਦਾ ਨਿਰਮਾਣ ਅਧੀਨ ਗੋਬਰ ਗੈਸ ਪਲਾਂਟ ਦਾ ਕੰਮ ਚੱਲ ਰਿਹਾ ਸੀ ਤਾਂ ਦੁਪਹਿਰ 12.30 ਵਜੇ ਦੇ ਕਰੀਬ ਇਕ ਇੰਜੀਨੀਅਰ ਪਲਾਂਟ ’ਚ ਬਣੇ ਡਿਗ, ਜੋ ਲਗਭਗ 10 ਫੁੱਟ ਡੂੰਘਾ ਸੀ, ’ਚ ਪੌੜ੍ਹੀ ਲਗਾ ਕੇ ਪਾਈਪ ਕੱਟ ਰਿਹਾ ਸੀ।
ਇਹ ਵੀ ਪੜ੍ਹੋ: Chennai Floods News: ਕੀ ਸੱਚਮੁਚ ਚੇਨੱਈ ਦੇ ਹੜ੍ਹ ਵਿਚ ਤਾਮਿਲਨਾਡੂ ਦੇ ਮੁੱਖ ਮੰਤਰੀ ਦਾ ਦਿਸ ਰਿਹਾ ਚਿਹਰਾ?
ਅਚਾਨਕ ਪੌੜ੍ਹੀ ਸਲਿੱਪ ਹੋਣ ਕਾਰਨ ਪੌੜ੍ਹੀ ਸਣੇ ਡਿੱਗ ’ਚ ਡਿੱਗ ਪਿਆ ਤਾਂ ਉਪਰ ਖੜ੍ਹਾ ਉਸ ਦਾ ਦੂਜਾ ਸਾਥੀ ਜਦੋਂ ਉਸ ਦੇ ਬਚਾਅ ਲਈ ਹੇਠਾਂ ਉਤਰਿਆ ਤਾਂ ਦੋਵਾਂ ਦੀ ਗੈਸ ਚੜ੍ਹ ਕੇ ਦਮ ਘੁੱਟਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਦੋਵਾਂ ਦੀ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿਤਾ।