Advertisement

ਅੰਮ੍ਰਿਤਸਰ 'ਚ ਟ੍ਰੈਕਟਰ-ਟਰਾਲੀ ਨਹਿਰ 'ਚ ਪਲਟਣ ਕਾਰਨ ਪੰਜ ਮਜ਼ਦੂਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ
Published Jan 12, 2019, 5:16 pm IST
Updated Jan 12, 2019, 5:47 pm IST
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਨੂੰ ਇਕ ਭਿਆਨਿਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਵੱਲ੍ਹਾ ਬਾਈਪਾਸ ਨਹਿਰ ਦੇ ਕੋਲ ਹੋਇਆ ਹੈ। ਵੱਲ੍ਹਾ ਬਾਈਪਾਸ ...
Tractor -Trolley
 Tractor -Trolley

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਨੂੰ ਇਕ ਭਿਆਨਿਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਵੱਲ੍ਹਾ ਬਾਈਪਾਸ ਨਹਿਰ ਦੇ ਕੋਲ ਹੋਇਆ ਹੈ। ਵੱਲ੍ਹਾ ਬਾਈਪਾਸ ਦੇ ਨਾਲ ਜਾ ਰਹੀ ਨਹਿਰ ਵਿਚ ਇਕ ਟ੍ਰੈਕਟਰ-ਟਰਾਲੀ ਨਹਿਰ 'ਚ ਪਲਟ ਗਈ। ਉਸ ਵਿਚ ਸਵਾਰ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ।

ਇਕ ਖ਼ਬਰ ਅਨੁਸਾਰ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਲਗਭਗ ਸਵੇਰੇ 8 ਵਜੇ ਦੀ ਹੈ ਜਦੋਂ ਵੱਖੋ ਵੱਖ ਥਾਵਾਂ ਦੇ 9 ਮਜ਼ਦੂਰ ਆਪੋ ਅਪਣੀ ਮਜ਼ਦੂਰੀ ਕਰਨ ਲਈ ਅਪਣੇ ਤੈਅ ਰਸਤੇ ਤੇ ਜਾ ਰਹੇ ਸਨ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਏਡੀਸੀਪੀ ਸ਼ਹਿਰ-1) ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਜਦੋਂ ਨਹਿਰ ਦੇ ਨੇੜੇ ਟ੍ਰੈਕਟਰ-ਟਰਾਲੀ ਪੁੱਜੇ ਤਾਂ ਇਹ ਕੰਟਰੋਲ ਗੁਆ ਬੈਠਾ ਤੇ ਨਹਿਰ 'ਚ ਜਾ ਡਿੱਗਿਆ।

ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ ਜਦਕਿ ਇਸਦੇ ਨਾਲ ਹੀ ਇਸ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਚਾਰ ਮਜ਼ਦੂਰਾਂ ਨੂੰ ਵੱਲ੍ਹਾ ਵਿਖੇ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਵਲੋਂ ਹਾਲੇ ਤੱਕ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਸ਼ਨਾਖਤ ਨਹੀਂ ਕੀਤੀ ਜਾ ਸਕੀ ਹੈ।

Location: India, Punjab, Amritsar
Advertisement
Advertisement
Advertisement

 

Advertisement