
ਸਾਲ 2009 'ਚ ਵਿਆਨਾ ਕਾਂਡ 'ਚ ਜੌਹਲ ਹਸਪਤਾਲ ਦੀ ਭੰਨਤੋੜ ਕੀਤੀ ਗਈ ਸੀ। ਉਦੋਂ ਤੋਂ ਹੁਣ ਤੱਕ ਇਹ ਕੇਸ ਚੱਲ ਰਿਹਾ ਸੀ
ਜਲੰਧਰ: 13 ਸਾਲ ਪੁਰਾਣੇ ਵਿਆਨਾ ਕਾਂਡ ਦੇ ਮਾਮਲੇ ਵਿਚ ਕਾਂਗਰਸ ਕੌਂਸਲਰ ਮਨਦੀਪ ਜੱਸਲ ਅਤੇ 5 ਹੋਰਾਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਵਧੀਕ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ਨੇ ਜੱਸਲ ਅਤੇ ਉਸ ਦੇ ਸਾਥੀਆਂ ਨੂੰ ਹਿੰਸਾ ਦੌਰਾਨ ਜੌਹਲ ਹਸਪਤਾਲ ਵਿਚ ਡਕੈਤੀ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਹਿੰਸਾ ਵਿਚ ਡੀਐਸਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ (ਏਸੀਪੀ) ਸਮੇਤ 12 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ।
ਇਸ ਕੇਸ ਵਿਚ ਕੌਂਸਲਰ ਮਨਦੀਪ ਜੱਸਲ ਦੇ ਨਾਲ-ਨਾਲ ਗੁਲਜ਼ਾਰਾ ਸਿੰਘ, ਬਾਲ ਮੁਕੰਦ ਬਿੱਲਾ, ਸ਼ਿੰਗਾਰਾ ਰਾਮ ਅਤੇ ਕਿਸ਼ਨਪਾਲ ਉਰਫ਼ ਮਿੰਟੂ ਵਾਸੀ ਕਾਕੀ ਪਿੰਡ ਨੂੰ ਸਜ਼ਾ ਸੁਣਾਈ ਗਈ ਹੈ। ਛੇਵਾਂ ਮੁਲਜ਼ਮ ਫਰਾਰ ਹੈ। ਦੱਸ ਦੇਈਏ ਕਿ ਜਦੋਂ ਪੁਲਿਸ ਉਹਨਾਂ ਨੂੰ ਰੋਕਣ ਆਈ ਤਾਂ ਉਹਨਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਡੀਐਸਪੀ ਸਮੇਤ 12 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ।