ਪਿੰਡ ਆਲਮਵਾਲਾ ਨੇੜੇ ਕਾਰ ਦਾ ਸੰਤੁਲਨ ਵਿਗੜ ਕਾਰਨ ਵਾਪਰਿਆ ਹਾਦਸਾ
ਲੰਬੀ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਆਲਮਵਾਲਾ ਨੇੜੇ ਅਬੋਹਰ ਮਾਈਨਰ ਵਿਚ ਕਾਰ ਡਿੱਗਣ ਕਾਰਨ ਇਕ ਮਹਿਲਾ ਅਤੇ ਉਸ ਦੀ ਤਿੰਨ ਸਾਲਾ ਮਾਸੂਮ ਧੀ ਦੀ ਮੌਤ ਹੋ ਗਈ, ਜਦਕਿ ਮਹਿਲਾ ਦਾ ਪਤੀ ਕਾਰ ਦੀ ਖਿੜਕੀ ਖੁੱਲ੍ਹਣ ਕਾਰਨ ਵਾਲ-ਵਾਲ ਬਚ ਗਿਆ।
ਇਹ ਹਾਦਸਾ ਰਾਤ ਕਰੀਬ ਅੱਠ ਵਜੇ ਵਾਪਰਿਆ। ਦੋਵੇਂ ਲਾਸ਼ਾਂ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
ਮ੍ਰਿਤਕਾਂ ਦੀ ਪਛਾਣ 33 ਸਾਲਾ ਸਿਮਰਨ ਕੌਰ ਅਤੇ ਤਿੰਨ ਸਾਲਾ ਤਕਦੀਰ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਆਲਮਵਾਲਾ ਪਿੰਡ ਨੇੜੇ ਨਹਿਰ ਦੇ ਪੁਲ ਕੋਲ ਇਕ ਮੋੜ ਉੱਤੇ ਵਾਪਰਿਆ, ਜਿਥੇ ਕਾਰ ਸੰਤੁਲਨ ਗੁਆ ਬੈਠੀ ਅਤੇ ਸਿੱਧੀ ਮਾਈਨਰ ਵਿਚ ਜਾ ਡਿੱਗੀ।
'
