ਕਿਸਾਨਾਂ 'ਤੇ ਪਾਵਰਕਾਮ ਦੀ ਮਿਹਰਬਾਨੀ, ਹੁਣ ਰੱਦ ਡਿਮਾਂਡ ਨੋਟਿਸ ਵੀ ਹੋ ਸਕਣਗੇ ਰਿਵਾਈਵ!
Published : Feb 12, 2020, 3:50 pm IST
Updated : Feb 12, 2020, 3:50 pm IST
SHARE ARTICLE
file photo
file photo

ਹੁਣ ਰੱਦ ਅਰਜ਼ੀਆਂ ਨੂੰ ਰਿਵਾਈਵ ਲਈ ਮਿਲੇਗਾ ਦਾ 10 ਸਾਲ ਦਾ ਸਮਾਂ

ਚੰਡੀਗੜ੍ਹ : ਡਿਮਾਂਡ ਨੋਟਿਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਟਿਊਬਵੈੱਲ ਕੁਨੈਕਸ਼ਨ ਲੈਣ ਤੋਂ ਵਾਂਝੇ ਰਹਿ ਗਏ ਕਿਸਾਨਾਂ 'ਤੇ ਪਾਵਰਕਾਮ ਮਿਹਰਬਾਨ ਹੋ ਗਈ ਹੈ। ਪਾਵਰਕਾਮ ਵਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਮੁਤਾਬਕ ਕਿਸਾਨ ਹੁਣ 10 ਸਾਲ ਦੇ ਅਰਸੇ ਦੌਰਾਨ ਰੱਦ ਹੋਈਆਂ ਅਰਜ਼ੀਆਂ ਨੂੰ ਰਿਵਾਈਵ ਕਰਵਾ ਸਕਣਗੇ। ਪਾਵਰਕਾਮ ਨੇ ਇਹ ਹੁਕਮ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੈਟਰੀ ਕਮਿਸ਼ਨ ਦੁਆਰਾ ਇਲੈਕਟ੍ਰੀਸਿਟੀ ਸਪਲਾਈ ਕੋਡ ਐਂਡ ਰੈਗੂਲੇਟਰੀ ਮੈਟਰਜ਼ ਰੈਗੂਲੇਸ਼ਨਜ਼ 2014 'ਚ ਸੋਧ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ।

PhotoPhoto

ਮੌਜੂਦਾ ਸਮੇਂ ਚੱਲ ਰਹੀ ਵਿਵਸਥਾ ਤਹਿਤ ਜੇਕਰ ਕੋਈ ਬਿਨੈਕਾਰ ਤੈਅ ਸਮੇਂ ਦੌਰਾਨ ਡਿਮਾਂਡ ਨੋਟਿਸ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਤਾਂ 30 ਦਿਨ ਦਾ ਨੋਟਿਸ ਦੇ ਕੇ ਉਸ ਦੀ ਅਰਜ਼ੀ ਨੂੰ ਰੱਦ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਬਿਨੈਕਾਰ ਇਸ ਦੌਰਾਨ ਐਕਸਟੈਂਸ਼ਨ ਲਈ ਅਰਜ਼ੀ ਦਿੰਦਾ ਹੈ ਅਤੇ ਨਿਯਮਾਂ ਤਹਿਤ ਫ਼ੀਸ ਅਦਾ ਕਰ ਦਿੰਦਾ ਹੈ ਅਜਿਹੇ ਮਾਮਲਿਆਂ ਵਿਚ ਡਿਮਾਂਡ ਨੋਟਿਸ ਜਾਰੀ ਹੋਣ ਤੋਂ ਵੱਧ ਤੋਂ ਵੱਧ 2 ਸਾਲ ਤਕ ਐਕਸਟੈਂਸ਼ਨ ਦਿਤੀ ਜਾ ਸਕਦੀ ਹੈ।

PhotoPhoto

ਅਜਿਹੀ ਸਥਿਤੀ ਵਿਚ ਬਿਨੈਕਾਰ ਕੋਲ ਸਿਰਫ਼ ਦੋ ਸਾਲ ਲਈ ਵਿਧਾਇਆ ਜਾ ਸਕਦਾ ਸੀ ਜਦਕਿ ਨਵੇਂ ਹੁਕਮਾਂ ਮੁਤਾਬਕ ਬਿਨੈਕਾਰ ਵੱਧ ਤੋਂ ਵੱਧ 10 ਸਾਲ ਦੇ ਸਮੇਂ ਤਕ ਅਪਣੀ ਰੱਦ ਹੋਈ ਅਰਜ਼ੀ ਨੂੰ ਰਿਵਾਈਵ ਕਰਵਾਉਣ ਲਈ ਬੇਨਤੀ ਕਰ ਸਕਦਾ ਹੈ।

PhotoPhoto

ਇਸ ਤੋਂ ਇਲਾਵਾ ਰੈਗੂਲੇਟਰੀ ਕਮਿਸ਼ਨ ਵਲੋਂ ਖਪਤਕਾਰਾਂ ਦੀ ਸਹੂਲਤ ਲਈ ਹੋਰ ਵੀ ਕਈ ਸੋਧਾਂ ਕੀਤੀਆਂ ਗਈਆਂ ਹਨ। ਰੈਗੂਲੇਟਰੀ ਕਮਿਸ਼ਨ ਵਲੋਂ ਮਨਜ਼ੂਰ ਕੀਤੀ ਗਈ ਸੋਧ ਅਨੁਸਾਰ ਖਪਤਕਾਰ ਵਲੋਂ ਅਪਣੇ ਖ਼ਰਚੇ 'ਤੇ ਕੋਈ ਕੰਮ ਕਰਵਾਉਣ ਦੀ ਸੂਰਤ ਵਿਚ ਸਮਾਨ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਸਮਾਨ ਪਾਵਰਕਾਮ ਵਲੋਂ ਮਨਜ਼ੂਰ ਕੀਤੇ ਵਿਕਰੇਤਾ ਤੋਂ ਹੀ ਖ਼ਰੀਦਣਾ ਪਵੇਗਾ।

PhotoPhoto

ਇਸੇ ਤਰ੍ਹਾਂ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨਾਂ ਟਾਈਟਲ ਟਰਾਂਸਫਰ ਪ੍ਰਕਿਰਿਆ ਨੂੰ ਸਪੱਸ਼ਟ ਕਰਦਿਆਂ ਸੋਧ 'ਚ ਵਿਵਸਥਾ ਕੀਤੀ ਗਈ ਹੈ ਕਿ ਹੁਣ ਇਕ ਤੋਂ ਜ਼ਿਆਦਾ ਵਾਰਸਾਂ ਦੇ ਨਾਮ ਨਾਲ ਵੀ ਸੰਯੁਕਤ ਰੂਪ ਤੋਂ ਕੁਨੈਕਸ਼ਨ ਟਰਾਂਸਫਰ ਕੀਤਾ ਜਾ ਸਕੇਗਾ।

PhotoPhoto

ਇਸ ਤੋਂ ਇਲਾਵਾ ਪਾਵਰਕਾਮ ਵਲੋਂ ਖਪਤਕਾਰ ਨੂੰ ਰਜਿਸਟਰਡ ਈਮੇਲ ਅਤੇ ਐਸਐਮਐਸ ਰਾਹੀਂ ਵੀ ਬਿਜਲੀ ਬਿਲ ਦੀ ਸੂਚਨਾ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਹੀ ਨਹੀਂ, ਜੇਕਰ ਖਪਤਕਾਰ ਵਲੋਂ ਡਿਜ਼ੀਟਲ ਮਾਧਿਅਮ ਨਾਲ ਕੀਤੀ ਗਈ ਬਿੱਲਦੀ ਅਦਾਇਗੀ 'ਚ ਟਾਈਪੋਗ੍ਰਾਫੀਕਲ ਗ਼ਲਤੀ ਨਾਲ ਜ਼ਿਆਦਾ ਰਾਸ਼ੀ ਅਦਾ ਕੀਤੀ ਜਾਂਦੀ ਹੈ ਤਾਂ ਪਾਵਰਕਾਮ ਇਹ ਰਾਸ਼ੀ ਵਾਪਸ ਕਰਨ ਦਾ ਪਾਬੰਦ ਹੋਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement