
ਦਿੱਲੀ ਵਿਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ...
ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿੱਲੀਂ ਤੋਂ ਪੰਜਾਬ ਤਕ ਭੰਗੜਾ ਪਾਇਆ। ਵਰਕਰਾਂ ਨੇ ਢੋਲ ਵਜਾ ਕੇ ਮਿਠਾਈਆਂ ਵੀ ਵੰਡੀਆਂ। ਕਈਆਂ ਦੇ ਹੱਥ ਵਿਚ ਆਮ ਆਦਮੀ ਪਾਰਟੀ ਦੇ ਪੋਸਟਰ ਵੀ ਫੜੇ ਹੋਏ ਸਨ। ਇਹਨਾਂ ਤੇ ਲਿਖਿਆ ਸੀ ‘2020 ਚ ਫਿਰ ਜਿੱਤੀ ਦਿੱਲੀ, ਹੁਣ 2022 ਵਿਚ ਜਿੱਤਾਂਗੇ ਪੰਜਾਬ’।
Punjab
ਦਿੱਲੀ ਵਿਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਵਿਕਾਸ ਦੇ ਏਜੰਡੇ ਨੂੰ ‘ਆਪ’ ਪੰਜਾਬ ਵਿਚ ਮੁੱਖ ਮੁੱਦੇ ਬਣਾਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਾਰਟੀ ਦਿੱਲੀ ਦੀ ਤਰਜ ’ਤੇ ਹੀ 2022 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ। ਚੋਣਾਂ ਦੌਰਾਨ ਮੁੱਦੇ ਤਾਂ ਪੰਜਾਬ ਦੇ ਸਥਾਨਕ ਹੀ ਰਹਿਣਗੇ ਪਰ ਚੋਣਾਂ ਲੜਨ ਦਾ ਪੈਟਰਨ ਦਿੱਲੀ ਵਾਲਾ ਹੋਵੇਗਾ।
Punjab
ਉਹਨਾਂ ਕਿਹਾ ਕਿ ਸਹੁੰ ਚੁੱਕ ਸਮਾਗਮ ਤੋਂ ਬਾਅਦ ਜਲਦ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮਿਲ ਕੇ ਇਸ ਦੇ ਰਣਨੀਤੀ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਦਿੱਲੀ ਚੋਣਾਂ ਵਿਚ ਆਪ ਨੇ ਰਾਜਨੀਤਿਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲਈਆਂ। ਕੇਜਰੀਵਾਲ ਨੇ ਉਹਨਾਂ ਦੇ ਪਲਾਨ ਨੂੰ ਪੂਰੀ ਤਰ੍ਹਾਂ ਦਿੱਲੀ ਵਿਚ ਲਾਗੂ ਕੀਤਾ ਅਤੇ ਦਿੱਲੀ ਵਿਚ ਬਿਜਲੀ, ਪਾਣੀ, ਸਿੱਖਿਆ ਅਤੇ ਮੈਡੀਕਲ ਸੁਵਿਧਾਵਾਂ ਵਿਚ ਵਾਧਾ ਕੀਤਾ ਜਿਸ ਨਾਲ ਦੁਬਾਰਾ ਉਹਨਾਂ ਦੀ ਜਿੱਤ ਹੋਈ।
Punjab
ਹੁਣ ਆਪ ਦਿੱਲੀ ਦੀ ਤਰਜ ’ਤੇ ਹੀ ਪੰਜਾਬ ਵਿਚ ਵੀ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲੈਣਗੇ। 2017 ਦੇ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਦੀਆਂ ਸੇਵਾਵਾਂ ਲਈਆਂ ਸਨ। ਪਿਛਲੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਪੂਰੀ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਅਨੁਸਾਰ ਹੀ ਕੰਮ ਕੀਤਾ ਸੀ। ਇਸ ਕਾਰਨ ਪੰਜਾਬ ਵਿਚ ਕਾਂਗਰਸ ਨੂੰ ਜਿੱਤ ਮਿਲੀ ਸੀ।
Punjab
ਪੰਜਾਬ ਵਿਚ ਆਮ ਆਦਮੀ ਪਾਰਟੀ ਹੁਣ ਅਕਾਲੀ ਭਾਜਪਾ ਦੀਆਂ ਰਵਾਇਤਾਂ ਨੂੰ ਤੋੜਨ ਦੀ ਰਣਨੀਤੀ ਤਿਆਰ ਕਰੇਗੀ। ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਵਿੱਚ ਚੋਣਾਂ ਪਾਰਟੀ ਦੇ ਵਿਕਾਸ ਦੇ ਮੁੱਦੇ ‘ਤੇ ਜਿੱਤੀ ਹੈ। ਇਸ ਲਈ ਵਿਕਾਸ ਮੁੱਦਿਆਂ 'ਤੇ ਵੀ ਪੰਜਾਬ ਵਿਚ ਚੋਣਾਂ ਲੜੀਆਂ ਜਾਣਗੀਆਂ। ਪੰਜਾਬ ਵਿੱਚ ਅਕਾਲੀ ਭਾਜਪਾ ਦੀਆਂ ਰਵਾਇਤਾਂ ਨੂੰ ਤੋੜਨ ਲਈ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਜਾਵੇਗੀ।
Photo
ਹੁਣ ਉਹਨਾਂ ਦੀ ਰਣਨੀਤੀ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਵਿਚ ਲੈ ਕੇ ਆਵੇਗੀ ਅਤੇ ਵੱਖ-ਵੱਖ ਮੁੱਦਿਆਂ ਤੇ ਕੰਮ ਕਰੇਗੀ। ਦਿੱਲੀ ਵਿਚ ਆਪ ਦੀ ਜਿੱਤ ਤੋਂ ਬਾਅਦ ਭਾਜਪਾ ਦੇ ਸਹਿਯੋਗੀ ਅਕਾਲੀ ਦਲ ਨੇ ਯੂ-ਟਰਨ ਲੈ ਲਿਆ ਹੈ। ਭਾਜਪਾ ਦੀ ਹਾਰ ਤੋਂ ਬਾਅਦ ਅਕਾਲੀ ਆਗੂਆਂ ਨੇ ਭਾਜਪਾ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੀਆਂ ਠੋਸ ਨੀਤੀਆਂ ਦੀ ਕਮੀ ਕਰ ਕੇ ਗਠਜੋੜ ਨੂੰ ਹਾਰ ਮਿਲੀ ਹੈ।
ਮੋਦੀ ਕਾਰਡ ਕੰਮ ਨਹੀਂ ਆਇਆ। ਇਲੈਕਸ਼ਨ ਪਲਾਨਿੰਗ ਫੇਲ੍ਹ ਰਹੀ ਹੈ। ਨੈਸ਼ਨਲ ਏਜੰਡੇ ਸਟੇਟ ਇਲੈਕਸ਼ਨ ਵਿਚ ਕੰਮ ਨਹੀਂ ਆਏ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਤਾਂ ਪਹਿਲਾਂ ਤੋਂ ਹੀ ਆਪ ਅਤੇ ਕਾਂਗਰਸ ਇਕ ਦੂਜੇ ਦੀਆਂ ਕਮੀਆਂ ਨੂੰ ਛੁਪਾਉਂਦੇ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਇਹ ਗੱਲ ਬਾਖੂਬੀ ਪਤਾ ਹੈ।
Photo
ਪੰਜਾਬ ਵਿਚ ਦਿੱਲੀ ਦੇ ਚੋਣ ਨਤੀਜਿਆਂ ਦਾ ਕੋਈ ਅਸਰ ਨਹੀਂ ਪਵੇਗਾ। ਦਿੱਲੀ ਵਿਚ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਨੇ ਆਪ ਨੂੰ ਲੁਕ ਕੇ ਸਮਰਥਨ ਦਿੱਤਾ ਹੈ। ਪੰਜਾਬ ਦੇ ਕੈਬਨਿਟ ਮਿਨਿਸਟਰ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਵਿਚ ਆਪ ਪੂਰੀ ਤਰ੍ਹਾਂ ਬਿਖਰੀ ਹੋਈ ਹੈ। ਦਿੱਲੀ ਜਿੱਤ ਦਾ ਅਸਰ ਉਹਨਾਂ ਨੂੰ ਪੰਜਾਬ ਵਿਚ ਨਹੀਂ ਮਿਲੇਗਾ ਕਿਉਂ ਕਿ ਇੱਥੇ ਉਹਨਾਂ ਕੋਲ ਕੋਈ ਅਗਵਾਈ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।