
ਪੁਣੇ: ਪੁਲਿਸ ਦੇ 9 ਲਾੜੀਆਂ ਨੂੰ ਕੀਤਾ ਗਿ੍ਫ਼ਤਾਰ
ਨਵੀਂ ਦਿੱਲੀ, 11 ਫ਼ਰਵਰੀ: ਪੁਣੇ ਦੀ ਦਿਹਾਤੀ ਪੁਲਿਸ ਨੇ ਇਕ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ | ਇਸ ਵਿਚ ਨੌਂ ਔਰਤਾਂ ਅਤੇ ਦੋ ਵਿਅਕਤੀ ਸ਼ਾਮਲ ਹਨ | ਪੁਲਿਸ ਨੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਹ ਔਰਤਾਂ ਝੂਠੇ ਵਿਆਹ ਕਰ ਕੇ ਮਰਦਾਂ ਨੂੰ ਲੁੱਟਦੀਆਂ ਸਨ | ਕਥਿਤ ਤੌਰ 'ਤੇ ਇਹ ਔਰਤਾਂ ਵਿਆਹ ਤੋਂ ਪਹਿਲਾਂ ਪੈਸੇ, ਸੋਨੇ ਦੇ ਗਹਿਣੇ ਲੈ ਕੇ ਅਤੇ ਬਾਅਦ ਵਿਚ ਭੱਜ ਜਾਂਦੀਆਂ ਸਨ | ਕੁਝ ਹੋਰਾਂ ਦੀ ਭਾਲ ਜਾਰੀ ਹੈ |
ਕਥਿਤ ਇਹ ਰੈਕੇਟ ਪੁਣੇ ਦਿਹਾਤੀ ਪੁਲਿਸ ਦੀ ਸਥਾਨਕ ਅਪਰਾਧ ਸ਼ਾਖਾ (ਐਲਸੀਬੀ) ਵਲੋਂ ਕੀਤੀ ਇਕ ਮਾਮਲੇ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਜਿਸ ਵਿਚ ਜਨਵਰੀ ਦੇ ਤੀਜੇ ਹਫ਼ਤੇ ਵਿਚ ਵਿਆਹ ਤੋਂ ਪਹਿਲਾਂ ਇਕ ਵਿਅਕਤੀ ਤੋਂ 2.4 ਲੱਖ ਰੁਪਏ ਲਏ ਗਏ ਸਨ | ਇਸ ਗਰੋਹ ਵਿੱਚ ਸ਼ਾਮਲ ਔਰਤਾਂ ਨੇ ਮਹਾਰਾਸ਼ਟਰ, ਗੁਜਰਾਤ ਅਤੇ ਕਰਨਾਟਕ ਵਿਚ 50 ਤੋਂ ਵੱਧ ਪਰਵਾਰਾਂ ਵਿਚ ਵਿਆਹ ਕਰਵਾਏ ਅਤੇ ਗਹਿਣੇ, ਪੈਸੇ ਅਤੇ ਕੀਮਤੀ ਸਮਾਨ ਲੁੱਟ ਕੇ ਫ਼ਰਾਰ ਹੋ ਗਈਆਂ |
ਗਿ੍ਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰੈਕੇਟ ਚਲਾਉਣ ਵਾਲੀ 35 ਸਾਲਾ ਜੋਤੀ ਪਾਟਿਲ, 27 ਸਾਲਾ ਵਿਦਿਆ ਖਾਂਡਲੇ, 39 ਸਾਲਾ ਮਹਾਨਲ ਕਾਸਲੇ, 37 ਸਾਲ ਦੀ ਰੁਪਾਲੀ ਬਨਾਪੱਤੇ, 25 ਸਾਲ ਦੀ ਕਲਾਵਤੀ ਬਨਾਪੱਟ, 33 ਸਾਲ ਦੀ ਸਾਰਿਕਾ ਗਿਰੀ, 33, 24 ਸਾਲ ਦੀ ਸਵਾਤੀ ਸਾਬਲੇ, 28 ਸਾਲ ਦੀ ਮੋਨਾ ਸੈਲੂਨਕੇ ਅਤੇ 28 ਸਾਲਾਂ ਦੀ ਪਾਇਲ ਸਾਬਲੇ ਵਜੋਂ ਹੋਈ ਹੈ |image ਵਿਦਿਆ ਖਾਂਡਲੇ ਨੇ ਸੋਨਾਲੀ ਜਾਧਵ ਬਣ ਕੇ ਮਵਾਲ ਦੇ ਵਿਅਕਤੀ ਨਾਲ ਸੰਪਰਕ ਕੀਤਾ ਸੀ | (ਏਜੰਸੀ)