
ਪਤਨੀ ਦੀ ਸ਼ਿਕਾਇਤ 'ਤੇ ਪਤੀ ਅਤੇ ਉਸ ਦੀ ਪ੍ਰੇਮਿਕਾ ਵਿਰੁੱਧ ਮਾਮਲਾ ਦਰਜ
ਮੋਗਾ : ਸਮਾਲਸਰ ਥਾਣੇ 'ਚ ਪਤੀ ਵੱਲੋਂ ਬੱਚੇ ਦੇ ਹੱਥੋਂ ਘਰ ਭੇਜੀ ਗਈ ਮਠਿਆਈ ਖਾਣ ਤੋਂ ਬਾਅਦ ਪਤਨੀ ਦੀ ਸਿਹਤ ਵਿਗੜ ਗਈ। ਇਲਾਜ ਕਰਵਾਉਣ ਤੋਂ ਬਾਅਦ ਉਸ ਨੇ ਆਪਣੇ ਪਤੀ ਅਤੇ ਉਸ ਦੀ ਪ੍ਰੇਮਿਕਾ 'ਤੇ ਉਸ ਦੀ ਹੱਤਿਆ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ। ਔਰਤ ਨੇ ਦੱਸਿਆ ਕਿ ਪਤੀ ਨੇ ਪਹਿਲਾਂ ਵੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਔਰਤ ਦੀ ਸ਼ਿਕਾਇਤ 'ਤੇ ਪਤੀ ਅਤੇ ਉਸ ਦੀ ਪ੍ਰੇਮਿਕਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ, ਕਿਹਾ- ਗਿੱਦੜਾਂ ਨੇ ਘੇਰ ਕੇ ਮੇਰੇ ਸ਼ੇਰ ਪੁੱਤ ਨੂੰ ਮਾਰਿਆ
ਥਾਣਾ ਸਮਾਲਸਰ ਦੇ ਏਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਸਬਾ ਵਾਸੀ ਸੁਮਨਦੀਪ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਵਿਆਹ ਕਰੀਬ 17 ਸਾਲ ਪਹਿਲਾਂ ਕਸਬਾ ਵਾਸੀ ਕੁਲਵੰਤ ਰਾਏ ਨਾਲ ਹੋਇਆ ਸੀ। ਵਿਆਹ ਤੋਂ ਬਾਅਦ 2 ਬੱਚੇ ਹੋਏ। ਕਰੀਬ 3 ਸਾਲ ਪਹਿਲਾਂ ਉਸ ਦੇ ਪਤੀ ਦੇ ਕਾਲਾ ਗਾਮੇ ਦੀ ਰਹਿਣ ਵਾਲੀ ਸਰਬਜੀਤ ਕੌਰ ਨਾਂ ਦੀ ਔਰਤ ਨਾਲ ਪ੍ਰੇਮ ਸਬੰਧ ਸਨ, ਜਿਸ ਤੋਂ ਬਾਅਦ ਪਤੀ ਅਕਸਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ।
ਕਈ ਵਾਰ ਪੰਚਾਇਤੀ ਸਮਝੌਤਾ ਵੀ ਹੋਇਆ ਪਰ ਪਤੀ ਹਰ ਵਾਰ ਸਮਝੌਤੇ ਤੋਂ ਮੁੱਕਰ ਜਾਂਦਾ ਹੈ। 2 ਸਾਲ ਪਹਿਲਾਂ ਪਤੀ ਨੇ ਗਲਾ ਘੁੱਟ ਕੇ ਵੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਬੜੀ ਮੁਸ਼ਕਿਲ ਨਾਲ ਬਚ ਗਈ। ਦੋ ਵਾਰ ਉਸ ਦੇ ਲਾਇਸੈਂਸੀ ਹਥਿਆਰ ਨਾਲ ਫਾਇਰ ਵੀ ਕੀਤੇ ਗਏ। ਉਸ ਨੇ ਨੇ ਦੱਸਿਆ ਕਿ ਉਸ ਨੇ ਬਾਘਾਪੁਰਾਣਾ ਦੀ ਅਦਾਲਤ 'ਚ ਆਪਣੇ ਸਹੁਰੇ ਪਰਿਵਾਰ ਦੀ ਸਾਰੀ ਜਾਇਦਾਦ 'ਤੇ ਸਟੇਅ ਲੈਣ ਦੇ ਨਾਲ-ਨਾਲ ਪਤੀ ਤੋਂ ਖਰਚਾ ਲੈਣ ਲਈ ਕੇਸ ਦਾਇਰ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਵਿੱਚ ਨੌਜਵਾਨ ਨੇ ਖਰੀਦਿਆ 'SYL 295' ਨੰਬਰ, ਮਰਹੂਮ ਸਿੱਧੂ ਲਈ ਪਿਆਰ ਦੇਖ ਭਾਵੁਕ ਹੋਏ ਬਲਕੌਰ ਸਿੰਘ
ਜਦੋਂਕਿ ਉਸ ਦੇ ਪਤੀ ਵੱਲੋਂ ਤਲਾਕ ਲੈਣ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ 7-8 ਮਹੀਨਿਆਂ ਤੋਂ ਆਪਣੀ ਪ੍ਰੇਮਿਕਾ ਸਰਬਜੀਤ ਕੌਰ ਨਾਲ ਕੋਟਕਪੂਰਾ ਵਿਖੇ ਰਹਿ ਰਿਹਾ ਹੈ। 6 ਫਰਵਰੀ ਨੂੰ ਉਸ ਦੇ ਪਤੀ ਨੇ ਇਕ ਬੱਚੇ ਨੂੰ ਮਠਿਆਈ ਦਾ ਡੱਬਾ ਦੇ ਕੇ ਭੇਜਿਆ ਸੀ ਤਾਂ ਜੋ ਮੈਂ ਅਤੇ ਮੇਰੇ ਬੱਚੇ ਖਾ ਲੈਣ। ਔਰਤ ਨੇ ਦੱਸਿਆ ਕਿ ਮੈਂ ਚਾਹ ਬਣਾਉਣ ਲਈ ਰਸੋਈ ਵਿਚ ਗਈ ਤਾਂ ਉਸ ਨੇ ਡੱਬੇ ਵਿਚੋਂ ਮਠਿਆਈ ਦਾ ਟੁਕੜਾ ਚੁੱਕ ਕੇ ਖਾ ਲਿਆ।
ਇਸ ਦੇ ਤੁਰੰਤ ਬਾਅਦ ਉਸ ਦੀ ਸਿਹਤ ਵਿਗੜ ਗਈ ਅਤੇ ਉਲਟੀਆਂ ਆਉਣ ਲੱਗ ਪਈਆਂ। ਉਸ ਨੇ ਆਪਣੇ ਬੇਟੇ ਨੂੰ ਬੁਲਾਇਆ ਅਤੇ ਆਪਣੀ ਸਕੂਟੀ 'ਤੇ ਉਸ ਨੂੰ ਸ਼ਹਿਰ ਦੇ ਇਕ ਡਾਕਟਰ ਕੋਲ ਲੈ ਗਿਆ। ਜਿੱਥੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਿਸ ਨੂੰ ਮਾਮਲੇ ਦੀ ਸੂਚਨਾ ਦੇਣ 'ਤੇ ਉਸ ਦੇ ਬਿਆਨਾਂ 'ਤੇ ਪਤੀ ਕੁਲਵੰਤ ਰਾਏ ਅਤੇ ਪ੍ਰੇਮਿਕਾ ਸਰਬਜੀਤ ਕੌਰ ਖ਼ਿਲਾਫ਼ ਧਾਰਾ 328, 34 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਔਰਤ ਦਾ ਕਹਿਣਾ ਹੈ ਕਿ ਪੁਲਿਸ ਨੇ ਮਠਿਆਈ ਦੇ ਡੱਬੇ ਨੂੰ ਕਬਜ਼ੇ 'ਚ ਲੈ ਕੇ ਜਾਂਚ ਲਈ ਲੈਬ 'ਚ ਭੇਜ ਦਿੱਤਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਮਠਿਆਈ ਵਿੱਚ ਕਿਹੜਾ ਜ਼ਹਿਰ ਮਿਲਾਇਆ ਗਿਆ ਸੀ।