ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ, ਕਿਹਾ- ਗਿੱਦੜਾਂ ਨੇ ਘੇਰ ਕੇ ਮੇਰੇ ਸ਼ੇਰ ਪੁੱਤ ਨੂੰ ਮਾਰਿਆ 

By : KOMALJEET

Published : Feb 12, 2023, 7:06 pm IST
Updated : Feb 12, 2023, 7:06 pm IST
SHARE ARTICLE
Sidhu Mooseswala's mother Charan Kaur
Sidhu Mooseswala's mother Charan Kaur

ਜੇਕਰ ਉਹ ਦੱਸ ਕੇ ਆਉਂਦੇ ਤਾਂ ਮੇਰਾ ਪੁੱਤਰ ਵੀ ਦੋ-ਚਾਰ ਨੂੰ ਰੇੜ੍ਹ ਕੇ ਹੀ ਜਾਂਦਾ- ਚਰਨ ਕੌਰ 

ਮਾਨਸਾ: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਿਥੇ ਪ੍ਰਸ਼ੰਸਕਾਂ ਵਿਚ ਭਾਰੀ ਸੋਗ ਹੈ ਉਥੇ ਹੀ ਪਰਿਵਾਰ ਵਾਲੇ ਵੀ ਇਨਸਾਫ ਦੀ ਮੰਗ ਕਰ ਰਹੇ ਹਨ। ਅੱਜ ਆਪਣੇ ਪੁੱਤਰ ਨੂੰ ਯਾਦ ਕਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਭਾਵੁਕ ਹੋ ਗਏ। 

ਇਹ ਵੀ ਪੜ੍ਹੋ : ਆਸਟ੍ਰੇਲੀਆ ਵਿੱਚ ਨੌਜਵਾਨ ਨੇ ਖਰੀਦਿਆ 'SYL 295' ਨੰਬਰ, ਮਰਹੂਮ ਸਿੱਧੂ ਲਈ ਪਿਆਰ ਦੇਖ ਭਾਵੁਕ ਹੋਏ ਬਲਕੌਰ ਸਿੰਘ 

ਉਨ੍ਹਾਂ ਕਿਹਾ ਕਿ ਗਿੱਦੜਾਂ ਨੇ ਘੇਰ ਕੇ ਮੇਰੇ ਸ਼ੇਰ ਪੁੱਤ ਨੂੰ ਮਾਰਿਆ ਹੈ। ਜੇਕਰ ਉਹ ਦੱਸ ਕੇ ਆਉਂਦੇ ਤਾਂ ਸਿੱਧੂ ਉਨ੍ਹਾਂ ਦਾ ਮੁਕਾਬਲਾ ਕਰਦਾ ਤੇ ਦੋ-ਚਾਰ ਨੂੰ ਰੇੜ੍ਹ ਕੇ ਹੀ ਜਾਂਦਾ। ਮਾਤਾ ਚਰਨ ਕੌਰ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਫਿਰ ਮੈਂ ਬਿਲਕੁਲ ਵੀ ਰੋਂਦੀ ਨਾ ਸਗੋਂ ਮੈਨੂੰ ਆਪਣੇ ਪੁੱਤਰ 'ਤੇ ਹੋਰ ਫ਼ਖ਼ਰ ਹੁੰਦਾ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਰੇਲਗੱਡੀਆਂ 'ਤੇ ਹੋ ਰਹੀ ਪੱਥਰਬਾਜ਼ੀ? ਯਾਤਰੀ ਨੇ ਕੀਤਾ ਖ਼ੁਲਾਸਾ 

ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਸ਼ੇਰ ਸੀ ਅਤੇ ਹੁਣ ਵੀ ਮੈਨੂੰ ਆਪਣੇ ਪੁੱਤਰ 'ਤੇ ਮਾਣ ਹੈ। ਸਿੱਧੂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਹਮੇਸ਼ਾ ਕਹਿੰਦਾ ਸੀ ਕਿ ਮੈਂ ਐਵੇਂ ਨਹੀਂ ਮਰਦਾ ਸਗੋਂ ਦੋ-ਚਾਰ ਨੂੰ ਨਾਲ ਲੈ ਕੇ ਹੀ ਜਾਵਾਂਗਾ ਪਰ ਇਨ੍ਹਾਂ ਗਿੱਦੜਾਂ ਨੇ ਮੇਰੇ ਪੁੱਤਰ ਨੂੰ ਘੇਰ ਕੇ ਮਾਰਿਆ ਹੈ ਜਿਸ ਦਾ ਮੈਨੂੰ ਬਹੁਤ ਅਫ਼ਸੋਸ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement