Punjab News: ਖੇਡ ਵਿਭਾਗ ਨੇ ਟਰਾਇਲਾਂ ਦਾ ਪ੍ਰੋਗਰਾਮ ਐਲਾਨਿਆ, ਵਿੰਗਾਂ ਲਈ ਟਰਾਇਲ 15 ਫਰਵਰੀ ਤੋਂ
Published : Feb 12, 2024, 6:10 pm IST
Updated : Feb 12, 2024, 6:10 pm IST
SHARE ARTICLE
Meet Hayer
Meet Hayer

ਇਲਾਕੇ ਦੀਆਂ ਮਕਬੂਲ ਖੇਡਾਂ ਲਈ ਸਬੰਧਤ ਥਾਵਾਂ ਨੂੰ ਟਰਾਇਲ ਸਥਾਨਾਂ ਦੀ ਦਿੱਤੀ ਤਰਜੀਹ: ਮੀਤ ਹੇਅਰ

Punjab News: ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ.) ਦੇ ਅੰਮ੍ਰਿਤਸਰ, ਪਟਿਆਲਾ, ਮੁਹਾਲੀ, ਬਠਿੰਡਾ, ਰੋਪੜ, ਲੁਧਿਆਣਾ, ਜਲੰਧਰ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਤਰਨ ਤਾਰਨ, ਸ੍ਰੀ ਆਨੰਦਪੁਰ ਸਾਹਿਬ, ਮਾਹਿਲਪੁਰ, ਫਗਵਾੜਾ ਤੇ ਦਸੂਹਾ ਸਥਿਤ ਰੈਜੀਡੈਸ਼ਲ ਵਿੰਗਾਂ ਵਿੱਚ 2024-25 ਸੈਸ਼ਨ ਲਈ ਖਿਡਾਰੀਆਂ ਦੀ ਭਰਤੀ ਲਈ ਟਰਾਇਲਾਂ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਇਨ੍ਹਾਂ ਵਿੰਗਾਂ ਵਿੱਚ ਵੱਖ-ਵੱਖ ਉਮਰ ਵਰਗਾਂ ਵਿੱਚ ਖਿਡਾਰੀਆਂ ਦੀ ਚੋਣ ਲਈ 15 ਫਰਵਰੀ ਤੋਂ 19 ਮਾਰਚ ਤੱਕ ਵੱਖ-ਵੱਖ ਥਾਵਾਂ ਉਤੇ ਖੇਡ ਤੇ ਉਮਰ ਵਰਗ ਅਨੁਸਾਰ ਟਰਾਇਲ ਲਏ ਜਾਣਗੇ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਜ਼ਮੀਨੀ ਪੱਧਰ ਉਤੇ ਛੋਟੀ ਉਮਰ ਦੇ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਅੱਗੇ ਵੱਧਣ ਦੇ ਮੌਕੇ ਮੁਹੱਈਆ ਕਰਵਾਉਣ ਲਈ ਟਰਾਇਲ ਪ੍ਰਣਾਲੀ ਨੂੰ ਹੋਰ ਦਰੁੱਸਤ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿੱਚ ਜਿਹੜੀ ਖੇਡ ਜ਼ਿਆਦਾ ਖੇਡੀ ਜਾਂਦੀ ਜਾਂ ਮਕਬੂਲ ਹੈ, ਉਸੇ ਖੇਡ ਦੇ ਟਰਾਇਲਾਂ ਲਈ ਉਨ੍ਹਾਂ ਥਾਵਾਂ ਨੂੰ ਤਰਜੀਹ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਖਿਡਾਰੀ ਟਰਾਇਲਾਂ ਦਾ ਹਿੱਸਾ ਬਣ ਸਕਣ। ਉਨ੍ਹਾਂ ਕਿਹਾ ਕਿ ਸਹੀ ਪ੍ਰਤਿਭਾ ਦੀ ਸ਼ਨਾਖਤ ਲਈ ਖੇਡ ਅਨੁਸਾਰ ਟਰਾਇਲ 15 ਫਰਵਰੀ ਤੋਂ 19 ਮਾਰਚ ਤੱਕ ਚੱਲਣਗੇ ਤਾਂ ਜੋ ਖੇਡ ਵਿਭਾਗ ਦੇ ਅਧਿਕਾਰੀ ਨਿੱਜੀ ਤੌਰ ਉਤੇ ਆਪਣੇ ਨਿਰੀਖਣ ਹੇਠ ਸਮੁੱਚੀ ਪ੍ਰਣਾਲੀ ਨੂੰ ਸੁਚੱਜੇ ਰੂਪ ਵਿੱਚ ਨੇਪਰੇ ਚਾੜ੍ਹ ਸਕਣ।

ਖੇਡ ਵਿਭਾਗ ਵੱਲੋਂ ਟਰਾਇਲਾਂ ਦੇ ਵਿਸਥਾਰ ਪੂਰਵਕ ਵਿਭਾਗ ਦੀ ਵੈਬਸਾਈਟ www.pbsports.punjab.gov.in ਉਪਰ ਅਪਲੋਡ ਕੀਤੇ ਗਏ ਹਨ ਜਿੱਥੇ ਟਰਾਇਲ ਦੇਣ ਦੇ ਇਛੁੱਕ ਖਿਡਾਰੀ ਟਰਾਇਲ ਵਾਲੀ ਮਿਤੀ ਤੇ ਸਥਾਨ ਦੇਖ ਸਕਦੇ ਹਨ। ਟਰਾਇਲਾਂ ਵਾਲੇ ਦਿਨ ਖਿਡਾਰੀਆਂ ਨੂੰ ਸਵੇਰੇ 8.30 ਵਜੇ ਰਿਪੋਰਟ ਕਰਨੀ ਹੋਵੇਗੀ। ਟਰਾਇਲ ਦੇਣ ਵਾਲਾ ਖਿਡਾਰੀ ਪੰਜਾਬ ਸੂਬੇ ਦਾ ਵਸਨੀਕ ਹੋਵੇ ਅਤੇ ਉਹ ਆਪਣੇ ਨਾਲ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ/ਵੋਟਰ ਕਾਰਡ, ਜਨਮ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਲੈ ਕੇ ਆਵੇ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

 (For more Punjabi news apart from Sports department announces program of trials, trials for wings from february 15, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement