
Jalandhar News: ਪਿੰਡ ਬਾਠ ਕਲਾਂ ਦਾ ਰਹਿਣ ਵਾਲਾ ਲਾੜਾ ਸੁਖਵਿੰਦਰ ਸਿੰਘ ਪੇਸ਼ੇ ਤੋਂ ਇਕ ਬਿਜ਼ਨੈੱਸਮੈਨ
The groom reached the bride by helicopter in Jalandhar News in punjabi : ਹਰ ਇਨਸਾਨ ਕੁਝ ਵੱਖਰੇ ਢੰਗ ਨਾਲ ਵਿਆਹ ਕਰਨ ਦੀ ਸੋਚਦਾ ਹੈ ਤੇ ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਕੁਝ ਅਲੱਗ ਜਿਹਾ ਕਰਦਾ ਹੈ। ਅਜਿਹਾ ਹੀ ਜਲੰਧਰ ਦੇ ਨੇੜਲੇ ਪਿੰਡ ਬਾਠ ਕਲਾਂ ਦੇ ਲਾੜੇ ਨੇ ਕੀਤਾ। ਲਾੜੇ ਨੇ ਆਪਣੇ 17 ਸਾਲ ਪੁਰਾਣੇ ਪਿਆਰ ਨੂੰ ਪ੍ਰਵਾਨ ਚੜ੍ਹਾਉਣ ਲਈ ਹੈਲੀਕਾਪਟਰ ਰਾਹੀਂ ਸ਼ਹਿਰ ਦੇ ਇਕ ਪੈਲੇਸ ’ਚ ਗ੍ਰੈਂਡ ਐਂਟਰੀ ਕੀਤੀ।
ਇਹ ਵੀ ਪੜ੍ਹੋ: Punjabi Culture News : ਅਲੋਪ ਹੋ ਗਿਐ ਘੁੰਡ ਕੱਢਣ ਦਾ ਰਿਵਾਜ
ਜਲੰਧਰ ਦੇ ਰਹਿਣ ਵਾਲੇ ਕਾਰੋਬਾਰੀ ਸੁਖਵਿੰਦਰ ਸਿੰਘ ਨੇ ਜਿਵੇਂ ਹੀ ਹੈਲੀਕਾਪਟਰ ਰਾਹੀਂ ਆਪਣੀ ਬਰਾਤ ਦੀ ਐਂਟਰੀ ਕੀਤੀ ਸਾਰੇ ਲੋਕ ਹੈਰਾਨ ਰਹਿ ਗਏ। ਹੈਲੀਕਾਪਟਰ ਤੋਂ ਉਤਰਦੇ ਹੀ ਲਾੜੇ ਦਾ ਸਹੁਰਾ ਪਰਿਵਾਰ ਵਲੋਂ ਬੜੇ ਚਾਵਾਂ ਨਾਲ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: Health News: ਸਰਦੀਆਂ ’ਚ ਹਰੀ ਮੁੰਗੀ ਦੀ ਦਾਲ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ
ਇਲਾਕੇ ’ਚ ਹੈਲੀਕਾਪਟਰ ਉਤਰਦਾ ਦੇਖ ਲੋਕ ਹੈਰਾਨ ਰਹਿ ਗਏ। ਲਾੜੇ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਦੋਵਾਂ ਵਿਚਕਾਰ ਲਗਭਗ 17 ਸਾਲਾਂ ਤੋਂ ਪਿਆਰ ਚੱਲ ਰਿਹਾ ਸੀ, ਜੋ ਕਿ ਪ੍ਰਵਾਨ ਚੜ੍ਹ ਗਿਆ। ਸੁਖਵਿੰਦਰ ਸਿੰਘ ਪੇਸ਼ੇ ਤੋਂ ਇਕ ਬਿਜ਼ਨੈੱਸਮੈਨ ਹੈ, ਦਾ ਜਲੰਧਰ ਦੇ ਢਿੱਲਵਾਂ ’ਚ ਸਥਿਤ ਇਕ ਰਿਜ਼ਾਰਟ ’ਚ ਵਿਆਹ ਸੀ। ਉੱਥੇ ਲਾੜੀ ਵੀ ਆਪਣੇ ਲਾੜੇ ਦੀ ਇਸ ਤਰ੍ਹਾਂ ਦੀ ਐਂਟਰੀ ਨੂੰ ਦੇਖ ਕੇ ਗਦ ਗਦ ਹੋ ਉੱਠੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਲਾੜੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਿਲੋਂ ਖਵਾਹਿਸ਼ ਸੀ ਕਿ ਉਨ੍ਹਾਂ ਦਾ ਬੇਟਾ ਹੈਲੀਕਾਪਟਰ ’ਚ ਆਪਣੀ ਲਾੜੀ ਨੂੰ ਲੈਣ ਜਾਵੇ, ਜੋ ਕਿ ਉਸ ਨੇ ਪੂਰੀ ਕਰ ਦਿਖਾਈ ਹੈ। ਵਿੰਗਜ਼ ਅਤੇ ਸਕਾਈ ਏਵੀਏਸ਼ਨ ਕੰਪਨੀ ਦੇ ਸੀਨੀਅਰ ਅਧਿਕਾਰੀ ਅਭਿਸ਼ੇਕ ਗੁਪਤਾ ਨੇ ਦੱਸਿਆ ਕਿ ਅਸੀਂ ਸਵੇਰੇ 11.30 ਵਜੇ ਨਕੋਦਰ ਦੇ ਪਿੰਡ ਬਾਠ ਕਲਾਂ ਤੋਂ ਲਾੜੇ ਨੂੰ ਬਿਠਾਇਆ ਅਤੇ ਫਿਰ 3.30 ਵਜੇ ਹੈਲੀਕਾਪਟਰ ਰਾਹੀਂ ਲਾੜੀ ਵਿਆਹ ਕੇ ਲਿਆਏ। ਹੈਲੀਕਾਪਟਰ ਦਾ ਖਰਚਾ ਆਮ ਤੌਰ 'ਤੇ 3 ਤੋਂ 6 ਲੱਖ ਰੁਪਏ ਤੱਕ ਹੁੰਦਾ ਹੈ ਪਰ ਇਸ ਦੇ ਚਾਰਜ ਵੱਖ-ਵੱਖ ਥਾਵਾਂ ਕਾਰਨ ਵੱਖ-ਵੱਖ ਹਨ।
(For more Punjabi news apart from The groom reached the bride by helicopter in Jalandhar News in punjabi, stay tuned to Rozana Spokesman