
ਪੰਜਾਬ ਵਿਚ ਫੈਲੇ ਨਸ਼ਿਆ ਦੇ ਕਾਰੋਬਾਰ ਵਿਰੁੱਧ ਜਿੱਥੇ ਵਿਰੋਧੀ ਧਿਰ ਸਵਾਲ ਚੁੱਕੀ ਰਹੀ ਹੈ, ਉੱਥੇ ਕਾਂਗਰਸ ਦੇ ਅਪਣੇ ਲੀਡਰਾਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ...
ਸ਼੍ਰੀ ਫਤਿਹਗੜ੍ਹ ਸਾਹਿਬ : ਪੰਜਾਬ ਵਿਚ ਫੈਲੇ ਨਸ਼ਿਆ ਦੇ ਕਾਰੋਬਾਰ ਵਿਰੁੱਧ ਜਿੱਥੇ ਵਿਰੋਧੀ ਧਿਰ ਸਵਾਲ ਚੁੱਕੀ ਰਹੀ ਹੈ, ਉੱਥੇ ਕਾਂਗਰਸ ਦੇ ਅਪਣੇ ਲੀਡਰਾਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿਚ ਨਸ਼ਾ ਖ਼ਤਮ ਨਹੀਂ ਹੋਇਆ ਸਗੋਂ ਹੋਰ ਵਧਿਆ ਹੈ। ਨਸ਼ਾ ਹੁਣ ਸ਼ਰੇਆਮ ਵਿਕ ਰਿਹੈ। ਸਰਕਾਰ ਰੋਜ਼ਾਨਾ ਛੋਟੀ ਮੱਛੀਆਂ ਨੰ ਫੜ੍ਹ ਕੇ ਅਪਣੀ ਪਿੱਠ ਥਪ-ਥਪਾ ਲੈਂਦੀ ਹੈ। ਜੋ ਨਸ਼ੇ ਦੇ ਵੱਡੇ ਸੌਦਾਗਰ ਹਨ ਉਨ੍ਹਾਂ ਤੱਕ ਤਾਂ ਅਜੇ ਤੱਕ ਸਰਕਾਰ ਦਾ ਹੱਥ ਵੀ ਨਹੀਂ ਪਹੁੰਚਿਆ।
Drugs
ਇਸ ਗੱਲ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਅੱਜ ਮੰਡੀ ਗੋਬਿੰਦਗੜ੍ਹ ਦੇ ਨੇੜੇ ਪਿੰਡ ਫਿਰੋਜ਼ਪੁਰ ਵਿਚ ਇਕ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜਸੀ ਪਾਰਟੀਆਂ ਵਿਚ ਦਲ ਬਦਲੀਆਂ ‘ਤੇ ਟਿੱਪਣੀਆਂ ਕਰਦਿਆਂ ਦੂਲੋਂ ਨੇ ਕਿਹਾ ਕਿ ਮੈਂ ਬਚਪਨ ਤੋਂ ਇਕ ਹੀ ਪਾਰਟੀ ਨਾਲ ਜੁੜਿਆ ਹੋਇਆ ਹਾਂ ਪਰ ਜੋ ਮੌਕਾਪ੍ਰਸਤ ਲੋਕ ਹਨ ਉਹ ਜਿੱਥੇ ਵੀ ਫ਼ਾਇਦਾ ਮਿਲੇ ਉਧਰ ਨੂੰ ਹੀ ਭੱਜ ਜਾਂਦੇ ਹਨ।
Captain Amrinder Singh
ਅਜਿਹੇ ਲੋਕਾਂ ਪ੍ਰਤੀ ਸਮਾਜ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਚੰਗੇ ਲੋਕਾਂ ਦਾ ਸਾਥ ਦਾ ਚਾਹੀਦੈ। ਕੈਪਟਨ ਸਰਕਾਰ ਦੇ ਵਾਅਦਿਆਂ ‘ਤੇ ਸਵਾਲ ਚੁੱਕਦਿਆਂ ਦੂਲੋਂ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਚਾਹੀਦੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ, ਕਿਉਂਕਿ ਚੋਣਾਂ ਵਿਚ ਅਸੀਂ ਵੀ ਲੋਕਾਂ ਕੋਲ ਜਾਣਾ ਹੈ ਸਾਨੂੰ ਵੀ ਵਾਅਦਿਆਂ ਪ੍ਰਤੀ ਜਵਾਬ ਦੇਣਾ ਹੈ।