
ਲੋਕ ਸਭਾ ਚੋਣਾਂ ਦੇ ਇਸ ਸਾਲ ਵਿਚ ਇਸ ਤਿਉਹਾਰ 'ਤੇ ਕੋਈ ਵੀ ਸਿਆਸੀ ਪਾਰਟੀ ਆਪਣੀ ਰਾਜਨੀਤਿਕ ਕਾਨਫਰੰਸ ਆਯੋਜਤ ਨਹੀਂ ਕਰ ਸਕਦੀ, ਕਿਉਂਕਿ ਤਿਉਹਾਰ ਵਿਚ ਪੰਜਾਬ ਭਰ ਦੇ ਲੱਖਾਂ
ਪੰਜਾਬ : ਲੋਕ ਸਭਾ ਚੋਣਾਂ ਦੀਆਂ ਤਰੀਕਾਂ ਐਲਾਨ ਹੋਣ ਦੇ ਨਾਲ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਰੋਪੜ ਜ਼ਿਲ੍ਹੇ ਦੇ ਇਤਿਹਾਸਿਕ ਸਥਾਨ ਅਨੰਦਪੁਰ ਸਾਹਿਬ ‘ਤੇ ਮਨਾਏ ਜਾਣ ਵਾਲੇ ਹੋਲੇ ਮਹੱਲੇ ਦੇ ਤਿਉਹਾਰ ‘ਤੇ ਆਪਣੀਆਂ ਸਿਆਸੀ ਕਾਨਫਰੰਸਾਂ ਆਯੋਜਿਤ ਕਰਨ ਲਈ ਤਿੰਨ ਦਿਨਾਂ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈਣ ਦੀ ਲੋੜ ਹੈ।
ਲੋਕ ਸਭਾ ਚੋਣਾਂ ਦੇ ਇਸ ਸਾਲ ਵਿਚ ਇਸ ਤਿਉਹਾਰ 'ਤੇ ਕੋਈ ਵੀ ਸਿਆਸੀ ਪਾਰਟੀ ਆਪਣੀ ਰਾਜਨੀਤਿਕ ਕਾਨਫਰੰਸ ਆਯੋਜਿਤ ਨਹੀਂ ਕਰ ਸਕਦੀ, ਕਿਉਂਕਿ ਤਿਉਹਾਰ ਵਿਚ ਪੰਜਾਬ ਭਰ ਦੇ ਲੱਖਾਂ ਲੋਕ ਮੁੱਖ ਤੌਰ 'ਤੇ ਸਿੱਖ ਅਤੇ ਨਿਹੰਗ ਸ਼ਾਮਿਲ ਹੁੰਦੇ ਹਨ। ਵਿਦੇਸ਼ਾਂ ਵਿਚ ਵਸਦੇ ਸਿੱਖ ਵੀ ਭਾਰੀ ਗਿਣਤੀ ‘ਚ ਇਸ ਤਿਉਹਾਰ ਦੇ ਮੌਕੇ ‘ਤੇ ਸ਼ਾਮਿਲ ਹੁੰਦੇ ਹਨ।
ਇਸ ਤਿਉਹਾਰ ਮੌਕੇ ਸਿਆਸੀ ਪਾਰਟੀਆਂ ਆਪਣੀਆਂ ਰਾਜਨੀਤਕ ਕਾਨਫਰੰਸਾਂ ਆਯੋਜਿਤ ਕਰਦੀਆਂ ਹਨ ਅਤੇ ਕਈ ਵੱਡੇ ਸਿਆਸੀ ਆਗੂ ਵੀ ਜਨਤਕ ਇਕੱਠ ਨੂੰ ਸੰਬੋਧਨ ਕਰਨ ਆਉਂਦੇ ਹਨ।
ਸੀਨੀਅਰ ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੀਆਂ ਰੈਲੀਆਂ ਇਸ ਵਾਰ ਚੋਣ ਕਮਿਸ਼ਨ ਦੀ ਨਿਗਰੀਨੀ ਹੇਠ ਹੋਣਗੀਆਂ। ਚੋਣ ਅਧਿਕਾਰੀ ਨੇ ਕਿਹਾ ਹੈ, ‘ਹੋਲੇ ਮਹੱਲੇ ਮੌਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ ਲਗਾਏ ਗਏ ਵੱਡੇ ਪੰਡਾਲਾਂ ਦਾ ਖਰਚਾ ਵੀ ਉਮੀਦਵਾਰਾਂ ਦੇ ਖਰਚੇ ਦੀ ਸੂਚੀ ਵਿਚ ਸ਼ਾਮਿਲ ਕੀਤਾ ਜਾਵੇਗਾ’।
ਇਕ ਹੋਕ ਅਧਿਕਾਰੀ ਦਾ ਕਹਿਣਾ ਹੈ, ‘ਰਾਜਨੀਤਕ ਪਾਰਟੀ ਵੱਲੋਂ ਕਾਨਫਰੰਸ ਦੀ ਮਸ਼ਹੂਰੀ ਲਈ ਕੀਤਾ ਖਰਚਾ ਵੀ ਚੋਣ ਖਰਚੇ ਵਿਚ ਗਿਣਿਆ ਜਾਵੇਗਾ’।
ਅਨੰਦਪੁਰ ਸਾਹਿਬ ਦੀ ਉਪ ਮੰਡਲ ਮੈਜਿਸਟਰੇਟ ਕਨੂੰ ਗਰਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਪਹਿਲਾਂ ਹੀ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਕਾਨਫਰੰਸਾਂ ਲਈ ਚੋਣ ਕਮਿਸ਼ਨ ਤੋਂ ਪਹਿਲਾਂ ਦੀ ਆਗਿਆ ਲੈਣ। ਇਸ ਤਿਉਹਾਰ ਦੀ ਸ਼ੁਰੂਆਤ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ, ਜਿਸ ਵਿਚ ਸਿੱਖਾਂ ਨੂੰ ਗੱਤਕੇ, ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ।