
ਦਿੱਗਜ਼ ਗੀਤਕਾਰ ਅਤੇ ਸਕ੍ਰਿਪਟ ਲੇਖਕ ਜਾਵੇਦ ਅਖ਼ਤਰ ਨੇ ਲੋਕ ਸਭਾ ਚੋਣਾਂ ਦੌਰਾਨ ਆ ਰਹੇ ਰਮਜ਼ਾਨ ਨੂੰ ਲੈ ਕੇ ਹੋ ਰਹੀ ਬਹਿਸ ‘ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਇਸ ਨੂੰ ਬੇਤੁਕਾ
ਮੁੰਬਈ : ਦਿੱਗਜ਼ ਗੀਤਕਾਰ ਅਤੇ ਸਕ੍ਰਿਪਟ ਲੇਖਕ ਜਾਵੇਦ ਅਖ਼ਤਰ ਨੇ ਲੋਕ ਸਭਾ ਚੋਣਾਂ ਦੌਰਾਨ ਆ ਰਹੇ ਰਮਜ਼ਾਨ ਨੂੰ ਲੈ ਕੇ ਹੋ ਰਹੀ ਬਹਿਸ ‘ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਇਸ ਨੂੰ ਬੇਤੁਕਾ ਕਰਾਰ ਦਿੱਤਾ ਹੈ। ਉਹਨਾਂ ਨੇ ਚੋਣ ਕਮਿਸ਼ਨ ਤੋਂ ਇਸ ‘ਤੇ ਬਿਲਕੁਲ ਵੀ ਵਿਚਾਰ ਨਾ ਕਰਨ ਦੀ ਬੇਨਤੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਚੋਣਾਂ ਦੀਆਂ ਤਰੀਕਾਂ ਦੀ ਘੋਸ਼ਣਾ ਤੋਂ ਬਾਅਦ ਕੁਝ ਲੋਕਾਂ ਨੇ ਕਿਹਾ ਕਿ ਰਮਜ਼ਾਨ ਦੇ ਦੌਰਾਨ ਚੋਣਾਂ ਹੋਣ ਤੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ।
ਅਖ਼ਤਰ ਨੇ ਸੋਮਵਾਰ ਰਾਤ ਨੂੰ ਟਵੀਟ ਕੀਤਾ, ‘ਮੈਂ ਚੋਣਾਂ ਅਤੇ ਰਮਜ਼ਾਨ ਨੂੰ ਲੈ ਕੇ ਇਸ ਪੂਰੀ ਬਹਿਸ ਨੂੰ ਬਿਲਕੁਲ ਬੇਤੁਕਾ ਮੰਨਦਾ ਹਾਂ’। ਉਹਨਾਂ ਨੇ ਕਿਹਾ, ‘ਇਹ ਧਰਮਨਿਰਪੱਖਤਾ ਦਾ ਗੁੰਝਲਦਾਰ ਰੂਪ ਹੈ ਜੋ ਮੇਰੇ ਲਈ ਬੇਤੁਕਾ ਅਤੇ ਅਸਹਿਣਯੋਗ ਹੈ। ਚੋਣ ਕਮਿਸ਼ਨ ਨੂੰ ਇਸ ‘ਤੇ ਬਿਲਕੁਲ ਵਿਚਾਰ ਨਹੀਂ ਕਰਨਾ ਚਾਹੀਦਾ’।
ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਅਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਕੌਲਕੱਤਾ ਦੇ ਮੇਅਰ ਫਿਰਹਾਦ ਹਕੀਮ ਵੱਲੋਂ ਸੱਤ ਪੜਾਵਾਂ ਦੀਆਂ ਲੋਕਸਭਾ ਚੋਣਾਂ ਦੇ ਪ੍ਰੋਗਰਾਮ ‘ਤੇ ਸਵਾਲ ਚੁੱਕੇ ਜਾਣ ਤੋਂ ਬਾਅਦ 74 ਸਾਲ ਦੇ ਗੀਤਕਾਰ ਦੀ ਇਹ ਪ੍ਰਤੀਕਿਰਿਆ ਆਈ ਹੈ।