ਡੇਢ ਸਾਲਾ ਬੱਚੀ ਦੀ ਛੱਪੜ ਵਿਚ ਡੁੱਬਣ ਕਾਰਨ ਹੋਈ ਮੌਤ
Published : Mar 12, 2021, 8:14 pm IST
Updated : Mar 12, 2021, 8:14 pm IST
SHARE ARTICLE
gupreet singh
gupreet singh

ਜਲਾਲਾਬਾਦ ਦੀ ਸਬ ਤਹਿਸੀਲ ਅਰਨੀਵਾਲਾ ਦੇ ਅਧੀਨ ਪੈਂਦੇ ਪਿੰਡ ਮੂਲਿਆ...

ਜਲਾਲਾਬਾਦ: ਜਲਾਲਾਬਾਦ ਦੀ ਸਬ ਤਹਿਸੀਲ ਅਰਨੀਵਾਲਾ ਦੇ ਅਧੀਨ ਪੈਂਦੇ ਪਿੰਡ ਮੂਲਿਆ ਵਾਲੀ ਵਿਚ ਅੱਜ ਡੇਢ ਸਾਲਾ ਬੱਚੀ ਦੇ ਛੱਪੜ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ। ਮੂਲਿਆਂਵਾਲੀ ਨਿਵਾਸੀ ਗੁਰਪ੍ਰੀਤ ਸਿੰਘ ਦੀ ਬੇਟੀ ਬਰਕਤ ਅੱਜ ਸਵੇਰੇ ਆਪਣੇ ਘਰ ਦੇ ਨਾਲ ਲਗਦੇ ਦੂਸਰੇ ਗੁਆਂਢੀਆਂ ਦੇ ਘਰ ਬੱਚਿਆਂ ਕੋਲ ਖੇਡਣ ਜਾਣ ਵਕਤ ਛੱਪੜ ਵਿਚ ਡਿੱਗ ਪਈ।

22-year-old drowns in pond pond

ਕਾਫ਼ੀ ਸਮੇਂ ਬਾਅਦ ਬਰਕਤ  ਦੇ ਘਰ ਨਾ ਆਉਣ ਤੇ ਮਾਪੇ ਉਸ ਦੀ ਭਾਲ ਵਿਚ ਜੁੱਟ ਗਏ। ਘਟਨਾ ਵਾਪਰਨ ਤੋਂ ਕਈ ਘੰਟੇ ਬੀਤਣ ਤੇ ਬਰਕਤ ਦੀ ਲਾਸ਼ ਛੱਪੜ ਉੱਤੇ ਤੈਰਦੀ ਹੋਈ ਦੇਖਣ ਨੂੰ ਮਿਲੀ। ਜਿਸ ਨੂੰ ਤੁਰੰਤ ਬਾਹਰ ਕੱਢਣ ਤੇ ਮ੍ਰਿਤਕ ਹਾਲਤ ਵਿੱਚ ਪਾਈ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।

PondPond

ਮ੍ਰਿਤਕ ਦੇ ਘਰ ਦੇ ਨਜ਼ਦੀਕ ਰਹਿ ਰਹੇ ਵਸਨੀਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਛੋਟੇ ਛੋਟੇ ਬੱਚੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਲਈ ਆਪਣੇ ਬੱਚਿਆਂ ਨੂੰ ਘਰ ਵਿੱਚ ਇਕੱਲਾ ਛੱਡ ਕੇ ਜਾਣਾ ਪੈਂਦਾ ਹੈ ਭਵਿੱਖ ਵਿੱਚ ਅਜਿਹੀ ਘਟਨਾ ਉਨ੍ਹਾਂ ਦੀ ਬੱਚਿਆਂ ਨਾਲ ਵੀ ਵਾਪਰ ਸਕਦੀ ਹੈ।

DeathDeath

 ਮੁਹੱਲਾ ਵਾਸੀਆਂ ਨੇ ਦੱਸਿਆ ਕਿ ਛੱਪੜ ਵਿੱਚ ਪਿੰਡ ਦਾ ਗੰਦਾ ਪਾਣੀ ਆਉਂਦਾ ਹੈ ਅਤੇ ਪਾਣੀ ਦੀ ਅੱਗੇ ਨਿਕਾਸੀ ਨਾ ਹੋਣ ਕਰਕੇ  ਇਹ ਛੱਪੜ ਉਨ੍ਹਾਂ ਲਈ ਮਾਰੂ ਸਾਬਤ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਗ਼ਰੀਬ ਪਰਿਵਾਰ ਨੂੰ ਮੁਆਵਜ਼ਾ ਦਿੱਤੇ ਜਾਣ ਅਤੇ ਛੱਪੜ ਦੇ ਪਾਣੀ ਦੀ ਨਿਕਾਸੀ ਕੀਤੇ ਜਾਣ ਦੀ ਮੰਗ ਕੀਤੀ ਹੈ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement