ਸੜਕਾਂ ’ਤੇ ਐਨਕਾਂ ਵੇਚਦੇ ਸਿੱਖ ਬੱਚੇ ਦੇ ਜਾਗੇ ਭਾਗ, ਸੁਣੋ ਕੀ ਕੁਝ ਮਿਲਿਆ ਛੱਪੜ ਫਾੜ ਕੇ
Published : Jul 25, 2020, 11:59 am IST
Updated : Jul 25, 2020, 11:59 am IST
SHARE ARTICLE
Guru Kirat Trust Uk Help Sikh Boy
Guru Kirat Trust Uk Help Sikh Boy

ਗੁਰੂ ਪੰਥ ਟ੍ਰਸਟ ਯੂਕੇ ਦੇ ਮੈਂਬਰ ਗੁਰਪ੍ਰਤਾਪ ਸਿੰਘ ਨੇ ਦਸਿਆ ਕਿ...

ਅੰਮ੍ਰਿਤਸਰ: ਐਨਕਾਂ ਵੇਚਣ ਵਾਲਾ ਬੱਚਾ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਜਿਸ ਦੇ ਦੋ ਬੋਲਾਂ ਨਾਲ ਹੀ ਪੂਰੀ ਦੁਨੀਆ ਨੂੰ ਅਪਣਾ ਫ਼ੈਨ ਬਣਾ ਲਿਆ। ਇਸ ਬੱਚੇ ਨੇ ਕਿਹਾ ਸੀ ਕਿ ਸਿੱਖ ਕਦੇ ਭੀਖ ਨਹੀਂ ਮੰਗਦੇ ਤੇ ਅੱਜ ਇਹੀ ਬੋਲ ਇਸ ਬੱਚੇ ਦਾ ਘਰ ਬਣਵਾ ਰਹੇ ਹਨ। ਦਰਅਸਲ ਗੁਰੂ ਪੰਥ ਟ੍ਰਸਟ ਯੂਕੇ ਵੱਲੋਂ ਬੱਚੇ ਅਤੇ ਉਸ ਦੇ ਪਿਤਾ ਦੀ ਮਦਦ ਕੀਤੀ ਜਾ ਰਹੀ ਹੈ।

Gurpartap Singh Gurpartap Singh

ਗੁਰੂ ਪੰਥ ਟ੍ਰਸਟ ਯੂਕੇ ਦੇ ਮੈਂਬਰ ਗੁਰਪ੍ਰਤਾਪ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਜਦੋਂ ਇਸ ਬੱਚੇ ਦੀ ਹਾਲਤ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਉਹਨਾਂ ਦੀ ਮਦਦ ਕਰਨ ਬਾਰੇ ਸੋਚ ਲਿਆ। ਉਹਨਾਂ ਵੱਲੋਂ ਇਸ ਬੱਚੇ ਦੇ ਰਹਿਣ ਲਈ ਘਰ, ਉਸ ਦੀ ਪੜ੍ਹਾਈ ਦਾ ਖਰਚ ਅਤੇ ਰੁਜ਼ਗਾਰ ਕਰਨ ਲਈ ਇਕ ਰੇਹੜੀ ਵੀ ਦਿੱਤੀ ਗਈ ਹੈ।

SikhsSikhs

ਉਸ ਵਿਚ ਵੇਚਣ ਲਈ ਬੱਚਿਆਂ ਦੇ ਕੱਪੜੇ, ਐਨਕਾਂ ਅਤੇ ਹੋਰ ਕਈ ਸਮਾਨ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਬੱਚੇ ਦੇ ਪਿਤਾ ਨੇ ਦਸਿਆ ਕਿ ਉਹ ਤਕਰੀਬਨ 5 ਸਾਲ ਤੋਂ ਐਨਕਾਂ ਤੇ ਹੋਰ ਛੋਟਾ-ਛੋਟਾ ਸਮਾਨ ਵੇਚਣ ਦਾ ਕੰਮ ਕਰ ਰਹੇ ਹਨ। ਲਾਕਡਾਊਨ ਵਿਚ ਵੀ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।

Goods Goods

ਉੱਥੇ ਹੀ ਗੁਰਪ੍ਰਤਾਪ ਸਿੰਘ ਨੇ ਦਸਿਆ ਕਿ ਉਹਨਾਂ ਦੇ ਘਰ ਲਈ 3 ਮਰਲੇ ਥਾਂ ਲੈ ਲਈ ਗਈ ਹੈ ਤੇ ਘਰ ਦਾ ਕੰਮ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਭੀਖ ਮੰਗਣ ਵਾਲਿਆਂ ਨੂੰ ਇਹੀ ਸੁਝਾਅ ਦਿੱਤਾ ਹੈ ਕਿ ਉਹ ਮੰਗਣ ਦੀ ਥਾਂ ਮਿਹਨਤ ਕਰਨ ਜੇ ਕਿਸੇ ਨੂੰ ਮਿਹਨਤ ਕਰਨ ਵਿਚ ਕੋਈ ਮੁਸ਼ਕਿਲ ਹੋ ਰਹੀ ਹੈ ਤਾਂ ਉਹ ਉਹਨਾਂ ਦੀ ਜ਼ਰੂਰ ਮਦਦ ਕਰਨਗੇ।

Sikh Sikh

ਪਰ ਸਿੱਖ ਇਤਿਹਾਸ ਵਿਚ ਮੰਗਣ ਖਾਣ ਦੀ ਗੱਲ ਨਹੀਂ ਆਖੀ ਗਈ ਸਗੋਂ ਅਪਣੀ ਮਿਹਨਤ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਮਿਲਦਾ ਹੈ ਉਸ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਬੱਚੇ ਦੇ ਬੋਲਾਂ ਨੇ ਲੋਕਾਂ ਨੂੰ ਅਸਲ ਸਿੱਖ ਹੋਣ ਦਾ ਅਹਿਸਾਸ ਕਰਵਾਇਆ ਹੈ ਕਿ ਸਿੱਖ ਕਦੇ ਭੀਖ ਨਹੀਂ ਮੰਗਦੇ ਤੇ ਉਹ ਹਮੇਸ਼ਾ ਮਿਹਨਤ ਦੀ ਰੋਟੀ ਹੀ ਖਾਂਦੇ ਹਨ।

ਅਪਣੀ ਮਿਹਨਤ ਵਿਚੋਂ ਗਰੀਬਾਂ ਲਈ ਦਾਨ ਜ਼ਰੂਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, “ਜਿਹੜੇ ਅਜਿਹੇ ਬੇਸਹਾਰਾ ਲੋਕ ਹੁੰਦੇ ਹਨ ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈ।”

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement