
ਲੁਧਿਆਣਾ ਪੁਲੀਸ ਵੱਲੋਂ ਚਾਰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ...
ਲੁਧਿਆਣਾ: ਲੁਧਿਆਣਾ ਪੁਲੀਸ ਵੱਲੋਂ ਚਾਰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਪੁਲੀਸ ਵੱਲੋਂ ਜਿਸ ਵਿੱਚ ਰਾਹੁਲ ਕੁਮਾਰ, ਸੰਨੀ ਬਾਵਾ, ਸ਼ੰਟੀ ਬਾਵਾ ਅਤੇ ਪਵਨ ਕੁਮਾਰ ਸ਼ਾਮਲ ਹਨ, ਸਾਰੇ ਮੁਲਜ਼ਮ ਸੰਤਪੁਰਾ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਨ੍ਹਾਂ ਮੁਲਜ਼ਮਾਂ ਨੂੰ ਘੁਮਾਰ ਮੰਡੀ ਇਲਾਕੇ ਵਿਚੋਂ ਪੁਲੀਸ ਨੇ ਅੱਜ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਹੈ।
Arrest
ਲੁਧਿਆਣਾ ਵਿੱਚ ਚਾਰ ਭਗੌੜਿਆਂ ਨੂੰ ਘੁਮਾਰ ਮੰਡੀ ਤੋਂ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ 2018 ਦੇਸ਼ ਵਿਚ ਡਰਾਉਣ ਧਮਕਾਉਣ ਦੇ ਮਾਮਲੇ ਅੰਦਰ ਅਦਾਲਤ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਅੱਜ ਗੁਪਤ ਸੂਚਨਾ ਦੇ ਆਧਾਰ ਤੇ ਉਨ੍ਹਾਂ ਵੱਲੋਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।