ਇਸ ਵਾਰ ਪੰਜਾਬ ਚੋਣਾਂ ’ਚ ਜਿੱਤ-ਹਾਰ ਦੇ ਅੰਤਰ ਦੇ ਪਿਛਲੇ ਰਿਕਾਰਡ ਵੀ ਟੁੱਟੇ, ਸੱਭ ਤੋਂ ਵਧ ਫ਼ਰਕ ਨਾਲ ਜਿੱਤੇ ਅਮਨ ਅਰੋੜਾ
Published : Mar 12, 2022, 8:21 am IST
Updated : Mar 12, 2022, 8:23 am IST
SHARE ARTICLE
Aman Arora, Bhagwant Mann and Jagroop Gill
Aman Arora, Bhagwant Mann and Jagroop Gill

ਰਿਕਾਰਡ ਅੰਤਰ ਨਾਲ ਜਿੱਤੇ ਪਹਿਲੇ ਪੰਜ ’ਚ ਵੀ ‘ਆਪ’ ਦੇ ਭਗਵੰਤ ਮਾਨ, ਜਗਰੂਪ ਗਿੱਲ, ਡਾ. ਬਲਵੀਰ ਸਿੰਘ, ਵਿਜੈ ਸਿੰਗਲਾ ਤੇ ਜੀਵਨ ਸਿੰਘ ਸੰਗੋਵਾਲ

 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਜਿਥੇ ਇਸ ਵਾਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਇਕੋ ਪਾਰਟੀ ਨੂੰ ਪਹਿਲੀ ਵਾਰ 117 ’ਚੋਂ 92 ਸੀਟਾਂ ਨਾਲ ਵੱਡਾ ਇਤਿਹਾਸਕ ਬਹੁਮਤ ਮਿਲਿਆ ਹੈ, ਉਥੇ ਜਿੱਤ ਹਾਰ ਦੇ ਅੰਤਰ ਦੇ ਪਿਛਲੇ ਕਈ ਰਿਕਾਰਡ ਵੀ ਟੁੱਟੇ ਹਨ। ਇਸ ਵਾਰ ਸੱਭ ਤੋਂ ਵਧ 75,277 ਵੋਟਾਂ ਦੇ ਅੰਤਰ ਨਾਲ ‘ਆਪ’ ਦੇ ਅਮਨ ਅਰੋੜਾ ਲੇ ਜਿੱਤ ਪ੍ਰਾਪਤ ਕਰ ਕੇ ਰਿਕਾਰਡ ਬਣਾਇਆ ਹੈ।

Aman Arora Aman Arora

ਪਹਿਲੇ ਪੰਜ ਰਿਕਾਰਡ ਤੋੜ ਵੋਟਾਂ ਨਾਲ ਜਿੱਤਣ ਵਾਲੇ ਸਾਰੇ ਵਿਧਾਇਕ ਵੀ ‘ਆਪ’ ਨਾਲ ਹੀ ਸਬੰਧਤ ਹਨ। ਦੂਜੇ ਨੰਬਰ ਉਪਰ ਰਿਕਾਰਡ ਵੋਟਾਂ ਨਾਲ ਜਿੱਤਣ ਵਾਲੇ ਬਠਿੰਡਾ (ਸ਼ਹਿਰੀ) ਹਲਕੇ ਤੋਂ ਜਗਰੂਪ ਸਿੰਘ ਗਿੱਲ ਹਨ। ਜਿਨ੍ਹਾਂ ਨੇ ਕਾਂਗਰਸ ਦੇ ਮਨਪ੍ਰੀਤ ਬਾਦਲ ਨੂੰ 63,581, ਤੀਜੇ ਨੰਬਰ ’ਤੇ ਮਾਨਸਾ ਤੋਂ ਕਾਂਗਰਸ ਨਾਲ ਸਿੱਧੂ ਮੂਸੇਵਾਲਾ ਨੂੰ 63,323 ਵੋਟਾਂ ਨਾਲ ਹਰਾਉਣ ਵਾਲੇ ‘ਆਪ’ ਦੇ ਡਾ. ਵਿਜੈ ਸਿੰਗਲਾ, ਚੌਥੇ ਨੰਬਰ ਉਪਰ ਕਾਂਗਰਸ ਦੇ ਦਲਵੀਰ ਗੋਲਡੀ ਨੂੰ 58,206 ਵੋਟਾਂ ਨਾਲ ਹਰਾਉਣ ਵਾਲੇ ਭਗਵੰਤ ਮਾਨ ਅਤੇ ਪੰਜਵੇਂ ਨੰਬਰ ’ਤੇ 57,644 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣ ਵਾਲੇ ‘ਆਪ’ ਦੇ ਜੀਵਨ ਸਿੰਘ ਸੰਗੋਵਾਲ ਹਨ।

Bhagwant Mann addressed the first meeting of the Legislative Party Bhagwant Mann

‘ਆਪ’ ਦੇ ਹੀ ਪੰਜ ਹੋਰ ਉਮੀਦਵਾਰਾਂ ਡਾ.ਬਲਵੀਰ ਸਿੰਘ ਨੇ ਪਟਿਆਲਾ ਦਿਹਾਤੀ ਤੋਂ ਡਾ. ਬਲਵੀਰ ਸਿੰਘ, ਨਾਭਾ ’ਚੋਂ ਦੇਵ ਮਾਨ, ਬੁਢਲਾਡਾ ਤੋਂ ਪ੍ਰਿ. ਬੁੱਧਰਾਮ ਅਤੇ ਸ਼ਤਰਾਵਾ ਤੋਂ ਕੁਲਵੰਤ ਸਿੰਘ ਹਨ। ਇਨ੍ਹਾਂ ਸੱਭ ਨੇ 50 ਹਜ਼ਾਰ ਤੋਂ ਵਧ ਦੇ ਵੱਡੇ ਰਿਕਾਰਡ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ। ਪਿਛਲੀਆਂ ਚੋਣਾਂ ’ਚ ਰਿਕਾਰਡ ਵੋਟਾਂ ਨਾਲ ਜਿੱਤਣ ਵਾਲੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ , ਨਵਜੋਤ ਸਿੰਘ ਸਿੱਧੂ, ਭਾਰਤ ਭੂਸ਼ਣ ਆਸ਼ੂ ਤੇ ਮਦਨ ਨਾਲ ਜਲਾਲਾਪੁਰ ਇਸ ਵਾਰ ਹਾਰ ਗਏ ਹਨ। ਚੋਣ ਕਮਿਸ਼ਨ ਵਲੋਂ ਅੱਜ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ 117 ’ਚੋਂ ਵਧ ਅੰਤਰ ਨਾਲ ਜਿੱਤਣ ਵਾਲੇ 47 ਉਮੀਦਵਾਰ ਵੀ ‘ਆਪ’ ਦੇ ਹਨ। ਸੁਖਜਿੰਦਰ ਸਿੰਘ ਰੰਧਾਵਾ ਤੇ ਰਾਜ ਵੜਿੰਗ ਸੱਭ ਤੋਂ ਘੱਟ ਅੰਤਰ ਨਾਲ ਜਿੱਤੇ ਹਨ।

Aam Aadmi PartyAam Aadmi Party

12 ਡਾਕਟਰ ਵੀ ਇਸ ਵਾਰ ਵਿਧਾਇਕ ਬਣੇ

ਜਾਰੀ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਾਰ 12 ਡਾਕਟਰ ਵਿਧਾਇਕ ਬਣੇ ਹਨ। ਇੰਨੀ ਗਿਣਤੀ ’ਚ ਡਾਕਟਰ ਪਹਿਲਾਂ ਕਦੇ ਵਿਧਾਇਕ ਬਣੇ ਕੇ ਵਿਧਾਨ ਸਭਾ ’ਚ ਨਹੀਂ ਪਹੁੰਚੇ। ਇਨ੍ਹਾਂ ਜੇਤੂ ਡਾਕਟਰਾਂ ’ਚ 9 ‘ਆਪ’ ਅਤੇ 3 ਹੋਰ ਪਾਰਟੀਆਂ ਨਾਲ ਸਬੰਧਤ ਹਨ। ਇਨ੍ਹਾਂ ’ਚੋਂ ‘ਆਪ’ ਦੇ ਮੋਗਾ ਤੋਂ ਡਾਕਟਰ ਅਮਨਦੀਪ ਕੌਰ ਅਰੋੜਾ, ਮਲੋਟ ਤੋਂ ਡਾ. ਬਲਜੀਤ ਕੌਰ, ਅਮ੍ਰਿੰਤਸਰ ਸਾਊਥ ਤੋਂ ਡਾ. ਇੰਦਰਜੀਤ ਨਿੱਝਰ, ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ, ਤਰਨਤਾਰਨ ਤੋਂ ਡਾ. ਕਸ਼ਮੀਰ ਸਿੰਘ ਸੋਹਲ, ਸ਼ਾਮ ਚੌਰਾਸੀ ਤੋਂ ਡਾ. ਰਵਜੋਤ ਸਿੰਘ, ਪਟਿਆਲਾ ਦਿਹਾਤੀ ਤੋਂ ਡਾ. ਬਲਵੀਰ ਸਿੰਘ, ਮਾਨਸਾ ਤੋਂ ਡਾ. ਵਿਜੈ ਸਿੰਗਲਾ ਅਤੇ ਅਮ੍ਰਿੰਤਸਰ ਵੈਸਟ ਤੋਂ ਡਾ. ਜਸਬੀਰ ਸੰਧੂ ਸ਼ਾਮਲ ਹਨ। ਚੱਬੇਵਾਲ ਤੋਂ ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ, ਨਵਾਂ ਸ਼ਹਿਰ ਤੋਂ ਬਸਪਾ ਦੇ ਡਾ. ਨਛੱਤਰਪਾਲ ਅਤੇ ਬੰਗਾ ਤੋਂ ਅਦਾਲੀ ਦਲ ਦੇ ਡਾ. ਸੁਖਵਿੰਦਰ ਸੁੱਖੀ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement