
ਅਦਾਕਾਰ ਸਤੀਸ਼ ਕੌਸ਼ਿਸ਼ ਦਾ ਜਨਮ 13 ਅਪ੍ਰੈਲ 1956 ਨੂੰ ਮਹਿੰਦਰਗੜ੍ਹ, ਹਰਿਆਣਾ ਵਿਚ ਹੋਇਆ ਸੀ।
ਜਲੰਧਰ - ਮਰਹੂਮ ਕਲਾਕਾਰ ਸਤੀਸ਼ ਕੌਸ਼ਿਕ ਦੀ ਹੋਲੀ ਤੋਂ ਅਗਲੇ ਦਿਨ 9 ਮਾਰਚ ਨੂੰ ਮੌਤ ਹੋ ਗਈ ਸੀ। ਆਪਣੀ ਅਦਾਕਾਰੀ ਨਾਲ ਬਾਲੀਵੁੱਡ 'ਚ ਖਾਸ ਪਛਾਣ ਬਣਾਉਣ ਵਾਲੇ ਇਸ ਅਦਾਕਾਰ ਨੂੰ ਚੰਡੀਗੜ੍ਹ ਸਥਿਤ ਕਲਾਕਾਰ ਵਰੁਣ ਟੰਡਨ ਨੇ ਅਨੋਖੀ ਸ਼ਰਧਾਂਜਲੀ ਭੇਟ ਕੀਤੀ ਹੈ। ਵਰੁਣ ਨੇ ਸਤੀਸ਼ ਕੌਸ਼ਿਕ ਨੂੰ ਇਹ ਸ਼ਰਧਾਂਜਲੀ ਸੁਪਰਹਿੱਟ ਫਿਲਮ 'ਮਿਸਟਰ ਇੰਡੀਆ' 'ਚ ਸਤੀਸ਼ ਕੌਸ਼ਿਕ ਦੁਆਰਾ ਨਿਭਾਏ ਗਏ ਕੈਲੰਡਰ ਦੇ ਰੂਪ 'ਚ ਦਿੱਤੀ ਹੈ। ਉਸ ਨੇ ਕੈਲੰਡਰ 'ਤੇ ਡਰਾਇੰਗ ਬਣਾਈ ਹੈ।
ਵਰੁਣ ਨੇ ਦੱਸਿਆ ਕਿ ਉਸ ਨੇ ਫਿਲਮ ਮਿਸਟਰ ਇੰਡੀਆ ਵਿੱਚ ਮਰਹੂਮ ਅਦਾਕਾਰ ਵੱਲੋਂ ਨਿਭਾਏ ਗਏ ਕਿਰਦਾਰ ਦੀ ਤਸਵੀਰ ਲੈ ਕੇ ਇਹ ਕਲਾ ਬਣਾਈ ਹੈ। ਸਾਲ 2023 ਦੇ ਕੈਲੰਡਰ ਨੂੰ ਲੈ ਕੇ ਉਨ੍ਹਾਂ 'ਤੇ ਇਹ ਤਸਵੀਰ ਬਣਾਈ ਗਈ ਹੈ। ਅਦਾਕਾਰ ਸਤੀਸ਼ ਕੌਸ਼ਿਸ਼ ਦਾ ਜਨਮ 13 ਅਪ੍ਰੈਲ 1956 ਨੂੰ ਮਹਿੰਦਰਗੜ੍ਹ, ਹਰਿਆਣਾ ਵਿਚ ਹੋਇਆ ਸੀ। ਹਿੰਦੀ ਫਿਲਮਾਂ ਵਿਚ ਅਭਿਨੇਤਾ ਹੋਣ ਤੋਂ ਇਲਾਵਾ, ਉਹਨਾਂ ਨੇ ਫਿਲਮਾਂ ਦੇ ਨਿਰਦੇਸ਼ਕ, ਨਿਰਮਾਤਾ ਵਜੋਂ ਵੀ ਕੰਮ ਕੀਤਾ। ਉਹ ਇੱਕ ਕਾਮੇਡੀਅਨ ਅਤੇ ਪਟਕਥਾ ਲੇਖਕ ਵਜੋਂ ਜਾਣੇ ਜਾਂਦੇ ਸੀ।
ਉਹਨਾਂ ਨੇ ਨੈਸ਼ਨਲ ਸਕੂਲ ਆਫ਼ ਡਰਾਮਾ (NSD) ਅਤੇ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਤੋਂ ਆਪਣੀ ਅਦਾਕਾਰੀ, ਨਿਰਦੇਸ਼ਨ ਆਦਿ ਕੀਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਵਰੁਣ ਆਪਣੇ ਅਨੋਖੇ ਅੰਦਾਜ਼ 'ਚ ਕਈ ਮਸ਼ਹੂਰ ਹਸਤੀਆਂ ਨੂੰ ਸ਼ਰਧਾਂਜਲੀ ਦੇ ਚੁੱਕੇ ਹਨ ਅਤੇ ਉਨ੍ਹਾਂ ਦੇ ਜਨਮਦਿਨ 'ਤੇ ਕਈ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਬਣਵਾ ਚੁੱਕੇ ਹਨ। ਉਸ ਦੀ ਇਹ ਕਲਾ ਹਮੇਸ਼ਾ ਵੱਖਰੀ ਹੁੰਦੀ ਹੈ। ਇਸ ਵਿਚ ਉਹ ਮਸ਼ਹੂਰ ਹਸਤੀਆਂ ਨਾਲ ਜੁੜੀਆਂ ਚੀਜ਼ਾਂ ਨੂੰ ਆਪਣੀ ਕਲਾ ਦਾ ਹਿੱਸਾ ਬਣਾਉਂਦਾ ਹੈ।