ਪੰਡੋਰੀ ਗੋਲਾ ਕਤਲ: 3 ਦੋਸ਼ੀ ਹਥਿਆਰਾਂ ਸਮੇਤ ਕਾਬੂ, ਹੋਏ ਕਈ ਖੁਲਾਸੇ  
Published : Mar 12, 2024, 4:15 pm IST
Updated : Mar 12, 2024, 4:15 pm IST
SHARE ARTICLE
File Photo
File Photo

ਮਿਤੀ 06.03.2024 ਨੂੰ ਗੁਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪੰਡੋਰੀ ਗੋਲਾ ਥਾਣਾ ਸਦਰ ਤਰਨ ਤਾਰਨ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ

ਤਰਨਤਾਰਨ - ਸੀ.ਆਈ.ਏ ਸਟਾਫ ਅਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵੱਲੋਂ ਪੰਡੋਰੀ ਗੋਲਾ ਕਤਲ ਕੇਸ ਨੂੰ ਟਰੇਸ ਕਰਦੇ ਹੋਏ ਲੋੜੀਂਦੇ 3 ਦੋਸ਼ੀਆਂ ਨੂੰ ਕਾਬੂ ਕਰਕੇ 12 ਬੋਰ ਪੰਪ ਐਕਸ਼ਨ ਗੰਨ ਅਤੇ 30.06 ਸਪੋਰਟਿੰਗ ਰਾਈਫਲ ਬਰਾਮਦ ਕੀਤੀ ਗਈ ਹੈ। ਇਕ ਸਾਂਝੇ ਅਪਰੇਸ਼ਨ ਦੌਰਾਨ ਪੰਡੋਰੀ ਗੋਲਾ ਕਤਲ ਨੂੰ ਟਰੇਸ ਕਰਦੇ ਹੋਏ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਿਤੀ 06.03.2024 ਨੂੰ ਗੁਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪੰਡੋਰੀ ਗੋਲਾ ਥਾਣਾ ਸਦਰ ਤਰਨ ਤਾਰਨ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਹ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਹੋਇਆ ਹੈ।

ਉਸਦੇ ਪਿਤਾ ਦੀ ਕਰੀਬ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਦੇ ਤਿੰਨ ਭਰਾ ਹਨ। ਉਸ ਦਾ ਵੱਡਾ ਭਰਾ ਗੁਰਸੇਵਕ ਸਿੰਘ ਉਮਰ ਕਰੀਬ 29 ਸਾਲ ਉਸ ਤੋ ਛੋਟਾ ਮੈਂ ਅਤੇ ਮੇਰੇ ਤੋਂ ਛੋਟਾ ਭਰਾ ਗੁਰਪ੍ਰੀਤ ਸਿੰਘ ਜੋ ਆਰਮੀ ਵਿਚ ਨੌਕਰੀ ਕਰਦਾ ਹੈ। ਮਿਤੀ 6.3.24 ਨੂੰ ਮੈਂ ਆਪਣੇ ਗਵਾਂਢੀ ਕੇਵਲ ਸਿੰਘ ਦੇ ਘਰ ਦੇ ਬਾਹਰ ਮੌਜੂਦ ਸੀ ਅਤੇ ਉਸ ਦਾ ਭਰਾ ਗੁਰਸੇਵਕ ਸਿੰਘ ਆਪਣੇ ਘਰ ਮੌਜੂਦ ਸੀ ਕਿ ਵਕਤ ਕਰੀਬ 5/5.15 ਵਜੇ ਸ਼ਾਮ ਛੱਪੜ ਵਾਲੀ ਸਾਈਡ ਤੋਂ ਇੱਕ ਮੋਟਰਸਾਈਕਲ ਸਪਲੈਂਡਰ ਜਿਸ ਨੂੰ ਸਿਮਰਨਜੀਤ ਸਿੰਘ ਉਰਫ ਸੈਮ ਪੁੱਤਰ ਗੁਰਜਿੰਦਰ ਸਿੰਘ ਵਾਸੀ ਗਲੀ ਜੰਡਪੀਰ ਵਾਲੀ ਮੁਹੱਲਾ ਮੁਰਾਦਪੁਰਾ ਚਲਾ ਰਿਹਾ ਸੀ

ਉਸਦੇ ਪਿੱਛੇ ਰੋਹਿਤ ਕੁਮਾਰ ਉਰਫ ਸੂਮੋ ਪੁੱਤਰ ਸਤਿੰਦਰ ਕੁਮਾਰ ਉਰਫ ਬੌਥੀ ਪਿੰਡ ਪੰਡੋਰੀ ਗੋਲਾ (ਮੁਸੱਲਾ ਬੰਦੂਕ 12 ਬੋਰ ਪੰਪ ਐਕਸ਼ਨ) ਅਤੇ ਉਸਦੇ ਪਿੱਛੇ ਜਗਦੀਸ਼ ਕੁਮਾਰ ਉਰਫ਼ ਟਾਟਾ ਪੁੱਤਰ ਸਤਿੰਦਰ ਕੁਮਾਰ ਉਰਫ ਬੌਬੀ ਵਾਸੀ ਪੰਡੋਰੀ ਗੋਲਾ ਮੁਸੱਲਾ ਬੰਦੂਕ 12 ਬੋਰ ਬੈਠਾ ਸੀ।ਜੋ ਕਿ ਇੱਟਾਂ ਅਤੇ ਰਾਈਫਲਾਂ ਨਾਲ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜਨ ਲੱਗੇ।ਜਦ ਮੇਰੇ ਭਰਾ ਗੁਰਸੇਵਕ ਸਿੰਘ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰੋਹਿਤ ਕੁਮਾਰ ਨੇ 12 ਬੋਰ ਰਾਈਫਲ ਨਾਲ ਸਿੱਧਾ ਫਾਇਰ ਗੁਰਸੇਵਕ ਸਿੰਘ ਵੱਲ ਕੀਤਾ।

ਜੋ ਉਸਦੀ ਛਾਤੀ ਵਿਚ ਵੱਜਾ। ਜਦ ਮੈਂ ਰੌਲਾ ਪਾਇਆ ਤਾਂ ਜਗਦੀਸ਼ ਕੁਮਾਰ ਉਰਫ਼ ਟਾਟਾ ਨੇ ਬੰਦੂਕ ਦਾ ਫਾਇਰ ਉਸ ਵੱਲ ਕੀਤਾ, ਜੋ ਉਸਦੇ ਸਿਰ ਦੇ ਉਪਰੋਂ ਲੰਘ ਗਿਆ। ਜਿਸ ਤੋਂ ਬਾਅਦ ਰੌਲਾ ਪੈਣ 'ਤੇ ਦੋਸ਼ੀ ਹਥਿਆਰਾਂ ਸਮੇਤ ਮੌਕੇ ਤੋਂ ਦੌੜ ਗਏ। ਜਦ ਗੁਰਸੇਵਕ ਸਿੰਘ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਤਰਨ ਤਾਹਨ ਪਹੁੰਚਾਇਆ ਤਾਂ ਡਾਕਟਰ ਨੇ ਗੁਰਸੇਵਕ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਿਸ 'ਤੇ ਮੁਕੰਦਮਾ ਨੰਬਰ 26 ਮਿਤੀ 6.3.24 ਜੁਰਮ 302,307,506,34-3 ਦਸ 25,27-ਅਸਲਾ ਐਕਟ ਥਾਣਾ ਸਦਰ ਤਤਾ ਦਰਜ ਰਜਿਸਟਰ ਕੀਤਾ ਗਿਆ।

ਵਜਾ ਰਜਿਸ਼ ਕਿ ਕੁੱਝ ਸਮਾਂ ਪਹਿਲਾਂ ਹੋਹਿਤ ਕੁਮਾਰ ਉਰਫ ਸੂਮੋ ਨੇ ਉਹਨਾਂ ਦੀ ਭੈਣ ਹਰਪ੍ਰੀਤ ਕੌਰ ਨੂੰ ਛੋਡਿਆ ਸੀ।ਜਿਸ ਤੋਂ ਗੁਰਸੇਵਕ ਸਿੰਘ ਨੇ ਰੋਹਿਤ ਕੁਮਾਰ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਇਸ ਸਬੰਧੀ ਦੋਹਾਨੇ ਤਫਤੀਸ਼ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਜਿੰਨਾਂ ਵਿਆਕਤੀਆਂ ਵੱਲੋਂ ਪੰਡੋਰੀ ਗੋਲਾ ਵਿੱਚ ਗੁਰਸੇਵਕ ਸਿੰਘ ਦਾ ਕਤਲ ਕੀਤਾ ਸੀ। ਉਹ ਅੱਜ ਤਰਨ ਤਾਰਨ ਤੋਂ ਜੰਡਿਆਲਾ ਰੋਡ ਨੇੜੇ ਨੈਸ਼ਨਲ ਹਾਈਵੇ ਖੱਬੇ ਡੋਹਾਂ ਖੜੇ ਬੱਸ ਦਾ ਇੰਤਜਾਰ ਕਰ ਰਹੇ ਹਨ।

ਜਿਸ 'ਤੇ ਸੀ.ਆਈ.ਏ ਸਟਾਫ ਅਤੇ ਥਾਣਾ ਸਦਰ ਤਤਾ ਵੱਲੋਂ ਸਪੈਸ਼ਲ ਟੀਮਾਂ ਤਿਆਰ ਕਰਕੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਦੋਂ ਇਹਨਾਂ ਕੋਲੋਂ ਸਖ਼ਤੀ ਨਾਲ ਪੁੱਛ-ਗਿੱਛ ਕਰਨ ਤੇ ਦੋਸ਼ੀ ਹੋਹਿਤ ਕੁਮਾਰ ਪਾਸੋਂ ਬੰਦੂਕ 12 ਬੋਰ ਪੰਪ ਐਕਸ਼ਨ ਗੰਨ ਬਿਨ੍ਹਾਂ ਮੈਗਜ਼ੀਨ ਬਿਨ੍ਹਾਂ ਬੱਟ ਅਤੇ ਜਗਦੀਸ਼ ਕੁਮਾਰ ਪਾਸੋਂ 30.06 ਬੋਰ ਬੋਲਟ ਐਕਸ਼ਨ ਹਾਈਵਲ ਬ੍ਰਾਮਦ ਕੀਤੀ।ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।  

ਗ੍ਰਿਫ਼ਤਾਰ ਦੋਸ਼ੀ :- 1. ਸਿਮਰਨਜੀਤ ਸਿੰਘ ਉਰਫ ਸੈਮ ਪੁੱਤਰ ਗੁਰਜਿੰਦਰ ਸਿੰਘ ਵਾਸੀ ਗਲੀ ਜੰਡਪੀਰ ਵਾਲੀ ਮੁਹੱਲਾ ਮੁਰਾਦਪੁਰਾ 
2. ਰੋਹਿਤ ਕੁਮਾਰ ਉਰਫ਼ ਸੁਮੋ ਪੁੱਤਰ ਸਤਿੰਦਰ ਕੁਮਾਰ ਉਰਫ਼ ਬੌਬੀ ਪਿੰਡ ਪੰਡੋਰੀ ਗੋਲਾ 
3. ਜਗਦੀਸ਼ ਕੁਮਾਰ ਉਰਫ ਟਾਟਾ ਪੁੱਤਰ ਸਤਿੰਦਰ ਕੁਮਾਰ ਉਰਫ ਬੇਬੀ ਵਾਸੀ ਪੰਡੋਰੀ ਗੋਲਾ ਕੁੱਲ ਬ੍ਰਾਮਦਗੀ 1. 12 ਬੋਰ ਪੰਪ ਐਕਸ਼ਨ ਗੰਨ ਬਿਨ੍ਹਾਂ ਮੈਗਜ਼ੀਨ ਬਿਨ੍ਹਾ ਬੱਟ 
2. 30.06 ਸਪੋਰਟਿੰਗ ਰਾਈਫਲ 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement