ਸੂਬਾ ਪਧਰੀ ਕਰਜ਼ਾ ਮਾਫ਼ੀ ਸਮਾਗਮ 73748 ਕਿਸਾਨਾਂ ਨੂੰ ਵੰਡੇ 485.69 ਕਰੋੜ ਦੇ ਕਰਜ਼ਾ ਮਾਫ਼ੀ ਸਰਟੀਫ਼ੀਕੇਟ
Published : Apr 12, 2018, 11:44 pm IST
Updated : Apr 12, 2018, 11:44 pm IST
SHARE ARTICLE
Captain Amarinder Singh
Captain Amarinder Singh

ਕਈ ਮੰਤਰੀ ਤੇ ਛੇ ਜ਼ਿਲ੍ਹਿਆਂ ਦੇ ਕਿਸਾਨ ਪੁੱਜੇ

ਕਿਸਾਨੀ ਕਰਜ਼ਾ ਮੁਆਫ਼ ਮੁਹਿੰਮ ਹੇਠ ਅੱਜ 6 ਜ਼ਿਲ੍ਹਿਆਂ ਦੇ 73748 ਕਿਸਾਨਾਂ ਨੂੰ 485.69 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫ਼ੀਕੇਟ ਵੰਡੇ ਗਏ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਬਨਿਟ ਸਾਥੀਆਂ ਦੀ ਹਾਜ਼ਰੀ ਵਿਚ 14 ਕਿਸਾਨਾਂ ਨੂੰ ਸੰਕੇਤਕ ਰੂਪ ਵਿਚ ਕਰਜ਼ਾ ਮੁਆਫ਼ੀ ਸਰਟੀਫ਼ੀਕੇਟ ਦਿਤੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਵਿਚ ਐਨ ਮੌਕੇ 'ਤੇ ਖ਼ਰਾਬੀ ਆ ਜਾਣ ਕਾਰਨ ਸਮਾਗਮ ਵਿਚ ਹਾਜ਼ਰ ਨਹੀਂ ਹੋ ਸਕੇ।ਅਪਣੇ ਪ੍ਰੋਗਰਾਮ ਵਿਚ ਤਬਦੀਲੀ ਹੋਣ ਮਗਰੋਂ ਮੁੱਖ ਮੰਤਰੀ ਨੇ ਟਵੀਟ ਕਰ ਕੇ ਨਿਜੀ ਤੌਰ 'ਤੇ ਸ਼ਾਮਲ ਨਾ ਹੋ ਸਕਣ ਕਰ ਕੇ ਅਫ਼ਸੋਸ ਪ੍ਰਗਟ ਕੀਤਾ ਅਤੇ ਉਨ੍ਹਾਂ ਨੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਅਪਣੀ ਨਿਜੀ ਵਚਨਬੱਧਤਾ ਨੂੰ ਦੁਹਰਾਇਆ।ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਰਾਮਪੁਰਾ ਖੇਡ ਸਟੇਡੀਅਮ ਦਾ ਪੱਧਰ ਉੱਚਾ ਚੁੱਕਣ ਲਈ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਜਦਕਿ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਭਾਸ਼ਨ ਵਿਚ ਕਿਹਾ ਕਿ ਭਵਾਨੀਗੜ੍ਹ ਹਸਪਤਾਲ ਵਿਚ ਟਰੋਮਾ ਸੈਂਟਰ ਅਤੇ ਸੰਗਰੂਰ ਲਈ ਮੈਡੀਕਲ ਕਾਲਜ ਸਣੇ ਸਥਾਨਕ ਵਿਧਾਇਕ ਵਿਜੇਂਦਰ ਸਿੰਗਲਾ ਵਲੋਂ ਉਠਾਈਆਂ ਗਈਆਂ ਸਾਰੀਆਂ ਮੰਗਾਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਨੇ ਮੈਨੂੰ ਨਿਰਦੇਸ਼ ਦਿਤੇ ਹਨ।
ਸੰਗਰੂਰ, ਬਰਨਾਲਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਐਸ.ਏ.ਐਸ. ਨਗਰ ਦੇ ਕਿਸਾਨ ਲਾਭਪਾਤਰੀਆਂ ਨੂੰ ਅੱਜ ਸਰਟੀਫ਼ੀਕੇਟ ਵੰਡੇ ਗਏ। ਵਿੱਤ ਮੰਤਰੀ ਨੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ 2 ਲੱਖ ਰੁਪਏ ਤਕ ਦੇ ਕਰਜ਼ੇ ਮੁਆਫ਼ ਕਰਨ ਲਈ ਚੁਕੇ ਗਏ ਕਦਮ ਵਾਸਤੇ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕੀਤਾ। ਮੰਤਰੀ Ðਰਜ਼ੀਆ ਸੁਲਤਾਨਾ ਅਤੇ ਸਾਧੂ ਸਿੰਘ ਧਰਮਸੋਤ ਨੇ ਅਕਾਲੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਕਾਲੀ ਅਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਲੋਕਾਂ ਨੂੰ ਗੁਮਰਾਹ ਕਰਨ ਦੀ ਖੇਡ ਵਿਚ ਰੁੱਝੇ ਹੋਏ ਹਨ।

Captain Amarinder Singh Captain Amarinder Singh

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਦੇ ਖ਼ਜ਼ਾਨੇ ਨੂੰ ਤਬਾਹ ਕਰਕੇ ਅਪਣੇ ਹਿਤਾਂ ਲਈ ਵਰਤਣ ਦਾ ਦੋਸ਼ ਲਾਇਆ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਿਹਾ ਕਿ ਮਾੜੀ ਮਾਲੀ ਹਾਲਤ ਦੇ ਬਾਵਜੂਦ ਕੈਪਟਨ ਸਰਕਾਰ ਨੇ ਅਕਾਲੀ ਸਰਕਾਰ ਵਲੋਂ ਗਿਰਵੀ ਰੱਖੇ ਗਏ ਮੰਡੀ ਬੋਰਡ ਨੂੰ 2000 ਕਰੋੜ ਰੁਪਏ ਸੂਬੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਤੇ ਕੁੱਝ ਨਵੀਆਂ ਲਿੰਕ ਸੜਕਾਂ ਬਣਾਉਣ ਲਈ ਦਿਤੇ ਹਨ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਕਾਲੀ ਦਲ ਵਾਲੇ ਖ਼ੁਦ ਤਾਂ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦੇ ਸਕੇ ਅਤੇ ਨਾ ਹੀ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਦਿਤੀ ਗਈ ਕਰਜ਼ਾ ਰਾਹਤ ਰਾਸ਼ੀ ਹੀ ਕਿਸਾਨਾਂ ਨੂੰ ਵੰਡ ਸਕੇ।ਸੰਗਰੂਰ ਦੇ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਕੈਬਨਿਟ ਮੰਤਰੀਆਂ, ਵਿਧਾਇਕਾਂ ਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਅਹਿਮ ਸਮਾਗਮ ਸੰਗਰੂਰ ਜ਼ਿਲ੍ਹੇ 'ਚ ਰੱਖ ਕੇ ਇਸ ਜ਼ਿਲ੍ਹੇ ਨੂੰ ਮਾਣ ਦਿਤਾ ਹੈ। ਸਮਾਗਮ ਵਿਚ ਲਾਲ ਸਿੰਘ, ਜਗਮੋਹਨ ਸਿੰਘ ਕੰਗ, ਵਿਜੇਇੰਦਰ ਸਿੰਗਲਾ, ਰਣਦੀਪ ਸਿੰਘ, ਬਲਬੀਰ ਸਿੰਘ ਸਿੱਧੂ, ਸੁਰਜੀਤ ਸਿੰਘ ਧੀਮਾਨ, ਨਿਰਮਲ ਸਿੰਘ ਸ਼ੁਤਰਾਣਾ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਕੁਲਜੀਤ ਸਿੰਘ ਨਾਗਰਾ, ਦਲਵੀਰ ਸਿੰਘ ਗੋਲਡੀ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਜੀ.ਪੀ., ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਮੁਹੰਮਦ ਸਦੀਕ, ਧਨਵੰਤ ਸਿੰਘ ਧੂਰੀ, ਰਜਿੰਦਰ ਸਿੰਘ ਰਾਜਾ, ਦਮਨ ਬਾਜਵਾ, ਮਾਈ ਰੂਪ ਕੌਰ, ਬਲਵੰਤ ਸਿੰਘ ਸ਼ੇਰਗਿੱਲ, ਅਜੈਬ ਸਿੰਘ ਰਟੋਲ, ਹਰਮਨ ਬਡਲਾ ਤੇ ਅਧਿਕਾਰੀ ਹਾਜ਼ਰ ਸਨ। ਕੈਪਟਨ ਦੇ ਨਾ ਆਉਣ ਕਾਰਨ ਮਾਯੂਸੀਮੁੱਖ ਮੰਤਰੀ ਦੀ ਆਮਦ ਦੇ ਸਨਮੁਖ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਸੀ। ਜਦ ਸਮਾਗਮ ਵਿਚ ਕੈਪਟਨ ਦੇ ਨਾ ਆਉਣ ਦਾ ਐਲਾਨ ਕੀਤਾ ਗਿਆ ਤਾਂ ਕਿਸਾਨ ਜਿਨ੍ਹਾਂ ਕੁਰਸੀਆਂ 'ਤੇ ਬੈਠੇ ਸਨ, ਉਹੀ ਕੁਰਸੀਆਂ ਉਨ੍ਹਾਂ ਨੂੰ ਤਕਲੀਫ਼ ਦੇਣ ਲੱਗ ਪਈਆਂ। ਮਿੰਟਾਂ-ਸਕਿੰਟਾਂ ਵਿਚ ਹੀ ਪੰਡਾਲ ਖ਼ਾਲੀ ਹੋ ਗਿਆ। ਕਿਸਾਨਾਂ ਵਲੋਂ ਇਕੱਠਿਆਂ ਬਾਹਰ ਆ ਜਾਣ ਕਾਰਨ ਵੱਡਾ ਜਾਮ ਵੀ ਲੱਗ ਗਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement