
ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਹਰੀਕੇ ਪੱਤਣ ਦੇ ਨੇੜੇ ਪਿੰਡ ਧੱਤਲ ਦੇ ਨਜ਼ਦੀਕ ਬਜਰੀ ਨਾਲ ਭਰੇ ਟਰੱਕ ਨਾਲ ਟੈਂਪੂ...
ਤਰਨਤਾਰਨ : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਹਰੀਕੇ ਪੱਤਣ ਦੇ ਨੇੜੇ ਪਿੰਡ ਧੱਤਲ ਦੇ ਨਜ਼ਦੀਕ ਬਜਰੀ ਨਾਲ ਭਰੇ ਟਰੱਕ ਨਾਲ ਟੈਂਪੂ ਟ੍ਰੈਵਲਰ ਦੀ ਟੱਕਰ ਹੋ ਗਈ ਜਿਸ ਵਿਚ ਟੈਂਪੂ ‘ਚ ਸਵਾਰ 6 ਮਹੀਨੇ ਦੇ ਬੱਚੇ ਸਮੇਤ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 13 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸਾਰੇ ਲੋਕ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਹਨ। ਗੁਰਦੁਆਰਾ ਤਲਵੰਡੀ ਸਾਬੋ ਵਿਚ ਹਜੂਰੀ ਰਾਗੀ ਗੁਰਦਿਤ ਸਿੰਘ ਦੀ ਪਤਨੀ ਅਤੇ ਹੋਰ ਰਿਸ਼ਤੇਦਾਰ ਜਿਹੜੇ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਨਿਵਾਸੀ ਹਨ।
Accident
ਟੈਂਪੂ ਟ੍ਰੈਵਲਰ ਪੀਬੀ-46-ਏਕੇ-0928 ‘ਤੇ ਸਵਾਰ ਹੋ ਕੇ ਗੁਰਦਾਸਪੁਰ ਦੇ ਧਾਰੀਵਾਲ ਵਿਖੇ ਮੱਥਾ ਟੇਕਣ ਲਈ ਤਲਵੰਡੀ ਸਾਬੋ ਗੁਰਦੁਆਰਾ ਲਈ ਰਵਾਨਾ ਹੋਏ ਸੀ। ਅੱਜ ਦੁਪਿਹਰ ਕਸਬਾ ਹਰੀਕੇ ਪੱਤਣ ਦਾ ਨੇੜੇ 10 ਟਾਇਰੀ ਲੋਡਿਡ ਟਰੱਕ ਪੀਬੀ-03-ਜੈਡ-9895 ਜਿਹੜਾ ਕੇ ਬੁੱਢਲਾਡਾ ਜਾ ਰਿਹਾ ਸੀ ਅਚਾਨਕ ਟੈਂਪੂ ਟ੍ਰੈਵਲਰ ਦੇ ਪਿਛੇ ਪਾਸੇ ਟਕਰਾ ਗਿਆ। ਇਸ ਭਿਆਨਕ ਟੱਕਰ ਵਿਚ 6 ਮਹੀਨੇ ਦੇ ਬੱਚੇ ਸ਼ਰਨਪ੍ਰੀਤ ਸਿੰਘ ਪੁੱਤਰ ਲਵਪ੍ਰੀਤ ਸਿੰਘ ਨਿਵਾਸੀ ਸਹਾਰੀ, ਸੁਰਜੀਤ ਸਿੰਘ (6), ਨਵਨੀਤ ਕੌਰ ਪੁਤਰੀ ਸੁਖਦੇਵ ਸਿੰਘ (15) ਨਿਵਾਸੀ ਪਿੰਡ ਮੁਲਿਆਂਵਾਲਾ (ਧਾਰੀਵਾਰ) ਦੀ ਮੌਕੇ ‘ਤੇ ਹੀ ਮੌਤ ਹੋ ਗਈ,
Accident
ਜਦਕਿ ਅਮਨਦੀਪ ਕੌਰ (32), ਪਲਵਿੰਦਰ ਕੌਰ (26), ਜਸਵੀਰ ਕੌਰ (32), ਰਾਜਵਿੰਦਰ ਕੌਰ (39), ਅਰਸ਼ਦੀਪ ਕੌਰ (10), ਸ਼ਬਦਪ੍ਰੀਤ ਕੌਰ (3), ਸ਼ੁਭਕਰਮਨਦੀਪ ਸਿੰਘ (3), ਪ੍ਰਭਜੋਤ ਕੌਰ (9), ਹਰਲੀਨ ਕੌਰ (6), ਨਿਵਾਸੀ ਸ਼ਾਮ ਨਗਰ, ਜਸਵੀਰ ਕੌਰ (24), ਗੁਰਪ੍ਰੀਤ ਕੌਰ (18), ਕਰਨਪ੍ਰੀਤ ਸਿੰਘ (15), ਤੇ ਟੈਂਪੂ ਚਾਲਕ ਦੀਦਾਰ ਸਿੰਘ ਨਿਵਾਸੀ ਪਿੰਡ ਸਹਾਰੀ ਜ਼ਿਲ੍ਹਾ ਗੁਰਦਾਸਪੁਰ ਜ਼ਖ਼ਮੀ ਹੋ ਗਏ। ਮੌਕੇ ‘ਤੇ ਥਾਣਾ ਸਰਹਾਲੀ ਕਲਾਂ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ।
Accident
ਸਾਰੇ ਜਖ਼ਮੀਆਂ ਨੂੰ ਸਿਵਲ ਹਸਪਤਾਲ ਤਰਨਤਾਰਨ ਲੈ ਜਾਇਆ ਗਿਆ ਜਿਥੇ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ। ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੁਰਘਟਨਾ ਤੋਂ ਬਾਅਦ ਫਰਾਰ ਹੋਏ ਟਰੱਕ ਡਰਾਇਵਰ ਸੁਖਦੇਵ ਸਿੰਘ ਪੁੱਤਰ ਭਾਗ ਸਿੰਘ ਨਿਵਾਸੀ ਢਿਲਵਾਂ ਕਲਾਂ ਥਾਣਾ ਕੋਟਕਪੁਰਾ (ਫਰੀਦਕੋਟ) ਦੇ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।