ਬ੍ਰਿਟੇਨ ਸਰਕਾਰ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ 'ਤੇ ਬਿਨਾਂ ਸ਼ਰਤ ਮਾਫ਼ੀ ਮੰਗੇ : ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ
Published Apr 12, 2019, 9:50 pm IST
Updated Apr 12, 2019, 9:50 pm IST
ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਨੇ ਸਾਂਝੇ ਤੌਰ 'ਤੇ ਕੈਂਡਲ ਮਾਰਚ ਕਰਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Candlelight march held in Amritsar on eve of Jallianwala Bagh
 Candlelight march held in Amritsar on eve of Jallianwala Bagh

ਅੰਮ੍ਰਿਤਸਰ : ਬਰਤਾਨੀਆ ਨੂੰ ਜਲਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਲਈ ਲਈ ਬਿਨਾਂ ਸ਼ਰਤ ਮਾਫ਼ੀ ਮੰਗਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਪੰਜਾਬ ਸਰਕਾਰ ਵਲੋਂ ਜਲਿਆਂਵਾਲੇ ਬਾਗ ਦੇ ਇਤਿਹਾਸਕ ਸਾਕੇ ਦੀ 100ਵੀਂ ਵਰ੍ਹੇਗੰਢ ਸਬੰਧੀ ਅੰਮ੍ਰਿਤਸਰ 'ਚ ਕੈਂਡਲ ਮਾਰਚ ਕੱਢਿਆ ਗਿਆ।

Candlelight march held in Amritsar on eve of Jallianwala BaghCandlelight march held in Amritsar on eve of Jallianwala Bagh

Advertisement

ਇਸ ਮੌਕੇ ਰਾਜਪਾਲ ਪੰਜਾਬ ਵੀ.ਪੀ.ਐਸ. ਬਦਨੌਰ ਸਮੇਤ ਉੱਘੀਆਂ ਹਸਤੀਆਂ ਅਤੇ ਹਜ਼ਾਰਾ ਲੋਕਾਂ ਨੇ ਕੈਂਡਲ ਮਾਰਚ 'ਚ ਭਾਗ ਲਿਆ। ਟਾਉਨ ਹਾਲ ਤੋਂ ਸ਼ੁਰੂ ਹੋਇਆ ਇਹ ਮਾਰਚ ਜਲਿਆਂਵਾਲੇ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾ ਸੁਮਨ ਭੇਂਟ ਕਰ ਕੇ ਸਮਾਪਤ ਹੋਇਆ। ਰਸਤੇ ਵਿਚ ਲੋਕਾਂ ਨੇ ਬੜੇ  ਉਤਸ਼ਾਹ ਨਾਲ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਏ। 

Candlelight march held in Amritsar on eve of Jallianwala BaghCandlelight march held in Amritsar on eve of Jallianwala Bagh

ਭਾਰਤ ਦੇ ਇਤਿਹਾਸ ਵਿਚ ਉਕਤ ਸਾਕੇ ਨੂੰ ਦਿਲ ਝੰਝੋੜ ਦੇਣ ਵਾਲੀ ਘਟਨਾ ਕਰਾਰ ਦਿੰਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਚਾਹੁੰਦੇ ਹਨ ਕਿ ਬਰਤਾਨੀਆ ਅੱਜ ਤੋਂ 100 ਸਾਲ ਪਹਿਲਾਂ ਕੀਤੇ ਇਸ ਘਿਨੌਣੀ ਘਟਨਾ ਲਈ ਮਾਫ਼ੀ ਮੰਗੇ। ਉਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਇਸ ਬਾਰੇ ਰੈਜੂਲੇਸ਼ਨ ਮੱਤਾ ਵੀ ਪਾਸ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਜੱਗ ਰਹੀਆਂ ਇਹ ਮੋਮਬੱਤੀਆਂ ਉਸ ਉਦਾਸ ਦਿਨ ਨੂੰ ਯਾਦ ਕਰ ਰਹੀਆਂ ਹਨ। ਜਦੋਂ ਨਿਹੱਥੇ ਲੋਕਾਂ 'ਤੇ ਅੰਗਰੇਜ਼ ਹਕੁਮਤ ਵਲੋਂ ਗੋਲੀਆਂ ਚਲਾਈਆਂ ਗਈਆਂ। ਉਹ ਇਸ ਮੌਕੇ ਹਾਜ਼ਰ ਸਾਕੇ ਦੇ ਸ਼ਹੀਦਾਂ ਦੇ ਕਈ ਪਰਿਵਾਰਾਂ ਨੂੰ ਵੀ ਮਿਲੇ। 

Candlelight march held in Amritsar on eve of Jallianwala BaghCandlelight march held in Amritsar on eve of Jallianwala Bagh

ਇਸ ਮੌਕੇ ਕਈ ਰਾਜਸੀ ਅਤੇ ਸਮਾਕਿਜ ਹਸਤੀਆਂ ਵੀ ਸ਼ਾਮਲ ਸਨ ਜਿਨ੍ਹਾਂ 'ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ, ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ, ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ, ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ, ਐਮ.ਐਲ.ਏਜ਼. ਰਾਜਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ ਆਦਿ ਵੀ ਹਾਜ਼ਰ ਸਨ।

Location: India, Punjab, Amritsar
Advertisement

 

Advertisement
Advertisement