ਪੰਜਾਬ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋਈ 170, ਮੁਹਾਲੀ ‘ਚ ਗਿਣਤੀ 53
Published : Apr 12, 2020, 6:42 pm IST
Updated : Apr 12, 2020, 6:42 pm IST
SHARE ARTICLE
corona patients increased to 170 in punjab mohali 53
corona patients increased to 170 in punjab mohali 53

ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ...

ਚੰਡੀਗੜ੍ਹ: ਪੰਜਾਬ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 170 ਹੋ ਚੁੱਕੀ ਹੈ ਅਤੇ ਕੁੱਲ ਮੌਤਾਂ 12 ਹੋ ਗਈਆਂ ਹਨ। ਹੁਣ ਇਸ ਦੇ ਨਾਲ ਹੀ ਮੁਹਾਲੀ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 53 ਹੋ ਗਈ ਹੈ। ਪੰਜਾਬ ਦੇ ਨਾਲ ਨਾਲ ਇਸ ਵਾਇਰਸ ਦਾ ਫੈਲਾਅ ਪੂਰੀ ਦੁਨੀਆਂ ਵਿਚ ਹੋ ਚੁੱਕਾ ਹੈ। ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 17 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।

Corona cases covid 19 spreads to 80 new districts in 4 days Corona Virus

ਐਸਏਐਸ ਨਗਰ ਵਿਚ 53, ਪਠਾਨਕੋਟ ਵਿਚ 16, ਮਾਨਸਾ ਵਿਚ 11, ਮੋਗਾ ਵਿਚ 4, ਅੰਮ੍ਰਿਤਸਰ ਵਿਚ 11, ਨਵਾਂਸ਼ਹਿਰ (ਐਸਬੀਐਸ ਨਗਰ) ਵਿਚ 19, ਹੁਸ਼ਿਆਰਪੁਰ ਵਿਚ 7, ਜਲੰਧਰ ਵਿਚ 15,  ਲੁਧਿਆਣਾ ਵਿਚ 10, ਰੋਪੜ ਵਿਚ 3, ਫਤਿਹਗੜ੍ਹ ਸਾਹਿਬ ਵਿਚ 2, ਪਟਿਆਲਾ ਵਿਚ 2, ਫਰੀਦਕੋਟ ਵਿਚ 2, ਬਰਨਾਲਾ ਵਿਚ 2, ਕਪੂਰਥਲਾ ਵਿਚ 1, ਮੁਕਤਸਰ ਸਾਹਿਬਵਿਚ 1 ਅਤੇ ਸੰਗਰੂਰ ਵਿਚ 2 ਹੈ।

West bengal haldia area covid 19 microapot drones monitor hotspot areaCovid 19 

ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਵੱਧ ਕੇ 8,356 ਹੋ ਗਏ ਹਨ। ਇਸ ਦੇ ਨਾਲ ਹੀ ਇਸ ਖਤਰਨਾਕ ਵਾਇਰਸ ਨਾਲ ਹੁਣ ਤੱਕ 273 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 10 ਅਪ੍ਰੈਲ ਤੱਕ ਦੇਸ਼ ਭਰ ਦੇ 364 ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ।  ਕੋਰੋਨਾ ਸਿਰਫ ਚਾਰ ਦਿਨਾਂ ਵਿੱਚ 80 ਨਵੇਂ ਜ਼ਿਲ੍ਹਿਆਂ ਵਿੱਚ ਫੈਲ ਗਿਆ ਹੈ।

COVID-19 in india COVID-19 

ਇਸ ਤੋਂ ਪਹਿਲਾਂ 6 ਅਪ੍ਰੈਲ ਤੱਕ ਭਾਰਤ ਦੇ 284 ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਸਨ। ਦੇਸ਼ ਵਿੱਚ 718 ਜ਼ਿਲ੍ਹੇ ਹਨ। ਜਾਣਕਾਰੀ ਦੇ ਅਨੁਸਾਰ 2 ਅਪ੍ਰੈਲ ਤੱਕ ਦੇਸ਼ ਦੇ 211 ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ।

Corona VirusCorona Virus

ਇਸ ਦੇ ਨਾਲ ਹੀ 29 ਮਾਰਚ ਤੱਕ ਕੋਰੋਨਾ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 160 ਸੀ ਅਤੇ 22 ਮਾਰਚ ਤੱਕ ਦੇਸ਼ ਦੇ ਸਿਰਫ 75 ਜ਼ਿਲ੍ਹਿਆਂ ਵਿੱਚ ਕੋਰੋਨ ਵਾਇਰਸ ਦੇ ਕੇਸ ਦਰਜ ਹੋਏ ਸਨ। ਇਸ ਨੂੰ ਵੇਖਦਿਆਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਸ ਗਤੀ ਨਾਲ ਕੋਰਨਾ ਵਾਇਰਸ ਵੱਧ ਰਿਹਾ ਹੈ। ਕੋਰੋਨ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਨੇ 24 ਮਾਰਚ ਨੂੰ ਪੂਰੇ ਦੇਸ਼ ਵਿਚ ਲਾਕਡਾਊਨ ਲਾਗੂ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement