
ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਨੇ ਕੀਤਾ ਡਾਕਟਰਾਂ ਦਾ ਧੰਨਵਾਦ
ਚੰਡੀਗੜ੍ਹ: ਅੱਜ ਸਵੇਰੇ ਨਿਹੰਗ ਸਿੰਘਾਂ ਦੇ ਹਮਲੇ ਦਾ ਸ਼ਿਕਾਰ ਹੋਏ ਏਐਸਆਈ ਹਰਜੀਤ ਸਿੰਘ ਦੀ ਸਰਜਰੀ ਮੁਕੰਮਲ ਹੋ ਗਈ ਹੈ। ਇਸ ਦੀ ਪੁਸ਼ਟੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕੀਤੀ ਗਈ ਹੈ। 12 ਅਪ੍ਰੈਲ ਨੂੰ 7.45 ਵਜੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਜਗਤ ਰਾਮ ਨੂੰ ਫੋਨ ਕੀਤਾ ਗਿਆ ਇਸ ਤੋਂ ਬਾਅਦ ਪੀਜੀਆਈ ਦੇ ਡਾਇਰੈਕਟਰ ਨੇ ਐਡਵਾਂਸ ਟਰੋਮਾ ਸੈਂਟਰ ਵਿਚ ਐਮਰਜੈਂਸੀ ਟੀਮ ਨੂੰ ਐਕਟਿਵ ਕੀਤਾ।
File Photoਉਹਨਾਂ ਨੇ 50 ਸਾਲ ਦੇ ਮਰੀਜ ਦੇ ਹੱਥ ਦੇ ਆਪਰੇਸ਼ਨ ਦੀ ਜ਼ਿੰਮੇਵਾਰੀ ਪਲਾਸਟਿਕ ਸਰਜਰੀ ਦੇ ਮੁੱਖ ਵਿਭਾਗ ਦੇ ਪ੍ਰੋਫੈਸਰ ਰਮੇਸ਼ ਸ਼ਰਮਾ ਨੂੰ ਦਿੱਤੀ। ਇਸ ਦੌਰਾਨ ਮੁੱਖ ਓਟੀ ਵਿਚ ਕੀਤੀ ਗਈ ਪਲਾਸਟਿਕ ਸਰਜਰੀ ਟੀਮ ਵਿਚ ਸਲਾਹਕਾਰ ਡਾ ਸੁਨੀਲ ਗਾਬਾ ਅਤੇ ਡਾ. ਜੈਰੀ ਆਰ ਜੌਹਨ ਸ਼ਾਮਲ ਸਨ।
File Photo
ਸੀਨੀਅਰ ਰੈਜ਼ੀਡੈਂਟ: ਡਾ: ਸੂਰਜ ਨਾਇਰ; ਡਾ. ਮਯੰਕ; ਡਾ: ਚੰਦਰ ਅਤੇ ਡਾ ਸ਼ੁਬੇਂਦੂ ਸ਼ਾਮਿਲ ਸਨ। ਐਨੇਸਥੀਸੀਆ ਟੀਮ ਸਲਾਹਕਾਰ: ਡਾ: ਅੰਕੁਰ ਸੀਨੀਅਰ ਰੈਜ਼ੀਡੈਂਟ: ਡਾ. ਅਭਿਸ਼ੇਕ ਅਤੇ ਡਾ: ਪੂਰਨਿਮਾ, ਨਰਸਿੰਗ ਟੀਮ S/N ਅਰਵਿੰਦ, S/N ਸਨੇਹਾ ਅਤੇ S/N ਅਰਸ਼ ਸਨ। 50 ਸਾਲ ਦੇ ਮਰੀਜ ਦਾ ਖੱਬੇ ਹੱਥ ਦਾ ਅਪਰੇਸ਼ਨ ਸਵੇਰੇ 10 ਵਜੇ ਸ਼ੁਰੂ ਕੀਤਾ ਗਿਆ। ਇਸ ਦੌਰਾਨ ਮਰੀਜ ਦੇ ਹੱਥ ਨੂੰ ਜੋੜਿਆ ਗਿਆ ਅਤੇ ਇਹ ਅਪਰੇਸ਼ਨ 7.5 ਘੰਟੇ ਤੱਕ ਚੱਲਿਆ।
File Photoਤਕਨੀਤੀ ਤੌਰ ‘ਤੇ ਇਹ ਸਰਜਰੀ ਬਹੁਤ ਹੀ ਚੁਣੌਤੀਪੂਰਨ ਸੀ, ਜੋ ਕੀ ਸਫਲਤਾਪੂਰਵਕ ਮੁਕੰਮਲ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਡਾਕਟਰਾਂ ਦਾ ਇਸ ਸਫਲ ਅਪਰੇਸ਼ਨ ਲਈ ਵਿਸ਼ੇਸ਼ ਧੰਨਵਾਦ ਕੀਤੀ। ਉਹਨਾਂ ਕਿਹਾ ਕਿ ‘ਸਾਡੇ ਪਿਆਰੇ ਸਾਥੀ ਏਐਸਆਈ ਹਰਜੀਤ ਸਿੰਘ ਦੀ ਸਰਜਰੀ ਪ੍ਰਮਾਤਮਾ ਦੀ ਕਿਰਪਾ ਨਾਲ ਚੰਗੀ ਤਰ੍ਹਾਂ ਚੱਲੀ ਅਤੇ ਮੁਕੰਮਲ ਵੀ ਹੋਈ।
File Photo
ਸਾਨੂੰ ਹਾਲੇ ਵੀ ਅਗਲੇ 5 ਦਿਨਾਂ ਲਈ ਇੰਤਜ਼ਾਰ ਕਰਨਾ ਪਵੇਗਾ ਅਤੇ ਵੇਖਣਾ ਪਵੇਗਾ। ਡਾਇਰੈਕਟਰ ਪੀਜੀਆਈ ਅਤੇ ਉਹਨਾਂ ਦੀ ਟੀਮ ਦਾ ਦਿਲੋਂ ਧੰਨਵਾਦ ਜੋ ਸਾਰਾ ਦਿਨ ਖੜ੍ਹੇ ਰਹੇ। ਪੰਜਾਬ ਪੁਲਿਸ ਉਨ੍ਹਾਂ ਨੂੰ ਸਲਾਮ ਕਰਦੀ ਹੈ। " ਦੱਸ ਦਈਏ ਕਿ ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਏਐਸਆਈ ਹਰਜੀਤ ਸਿੰਘ ਦੇ ਸਫਲ ਅਪਰੇਸ਼ਨ ਲਈ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।