ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਅੱਸੀ ਸਾਲਾ ਬਜ਼ੁਰਗ ਮਾਤਾ ਦਾ ਪਰਿਵਾਰ
Published : Apr 12, 2021, 11:14 am IST
Updated : Apr 12, 2021, 11:14 am IST
SHARE ARTICLE
Old Woman
Old Woman

ਵੋਟਾਂ ਮੰਗਣ ਤੋਂ ਬਾਅਦ ਸਿਆਸੀ ਲੀਡਰਾਂ ਨੇ ਵੀ ਨਹੀਂ ਲਈ ਇਸ ਗਰੀਬ ਪਰਿਵਾਰ ਦੀ ਸਾਰ

ਫਿਰੋਜ਼ਪੁਰ (ਪਰਮਜੀਤ ਸਿੰਘ): ਭਾਰਤ ਦੇਸ਼ ਕਈ ਨਾਵਾਂ ਨਾਲ ਪ੍ਰਚਾਰਿਆ ਜਾਂਦਾ ਹੈ ਜਿਵੇਂ ਮੇਰਾ ਭਾਰਤ ਮਹਾਨ, ਮੇਰੇ ਦੇਸ਼ ਕੀ ਧਰਤੀ, ਸੋਨਾ ਉਗਲੇ, ਉਗਲੇ ਹੀਰੇ ਮੋਤੀ। ਪਰ ਇਸ ਸੋਨਾ ਉਗਾਉਣ ਅਤੇ ਸਵਰਗ ਕਹਾਉਣ ਵਾਲੀ ਭਾਰਤ ਦੀ ਧਰਤੀ 'ਤੇ ਅੱਜ ਵੀ ਕਈ ਲੋਕ ਜਾਨਵਰਾਂ ਨਾਲੋਂ ਭੈੜੀ ਜ਼ਿੰਦਗੀ ਜੀਣ ਲਈ ਮਜਬੂਰ ਹਨ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਬਾਰੇਕੇ ਵਿਚ ਇਕ 80 ਸਾਲਾ ਬਜ਼ੁਰਗ ਅਤੇ ਉਸ ਦਾ ਪਰਿਵਾਰ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ।

Old Woman Old Woman

ਬਜ਼ੁਰਗ ਔਰਤ ਗੁਰੋ ਬਾਈ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਗੰਦੇ ਨਾਲੇ ਦੇ ਕਿਨਾਰੇ ਰਹਿਣ ਲਈ ਮਜਬੂਰ ਹੈ। ਉਹਨਾਂ ਦੇ ਇਕ ਲੜਕੇ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦਾ ਇਕ ਲੜਕਾ ਬਿਮਾਰ ਪਿਆ ਹੈ। ਉਹਨਾਂ ਦੀ ਨੂੰਹ ਅਤੇ ਉਸ ਦੀਆਂ ਦੋ ਮੰਦਬੁੱਧੀ ਪੋਤਰੀਆਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ।ਬਜ਼ੁਰਗ ਮਾਤਾ ਨੇ ਦੱਸਿਆ ਕਿ ਵੋਟਾਂ ਸਮੇਂ ਹਰੇਕ ਰਾਜਨੀਤਕ ਲੀਡਰ ਆ ਕੇ ਉਹਨਾਂ ਦਾ ਘਰ ਬਣਾਉਣ ਅਤੇ ਆਰਥਿਕ ਮਦਦ ਕਰਨ ਲਈ ਵਾਅਦਾ ਕਰਕੇ ਜਾਂਦਾ ਹੈ ਪਰ ਵੋਟਾਂ ਲੈਣ ਤੋਂ ਬਾਅਦ ਕਿਸੇ ਨੇ ਉਹਨਾਂ ਦੀ ਸਾਰ ਤੱਕ ਨਹੀਂ ਲਈ।

House House

ਫਿਰੋਜ਼ਪੁਰ ਦੇ ਹੂਸੈਨੀਵਾਲਾ ਸ਼ਹੀਦਾਂ ਦੀ ਸਮਾਧ ਦੇ ਨੇੜੇ ਰਹਿ ਰਹੀ ਇਸ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਲਈ ਜ਼ਿੰਦਗੀ, ਜ਼ਿੰਦਗੀ ਨਹੀਂ ਰਹੀ, ਉਹਨਾਂ ਨੂੰ ਦੋ ਵਕਤ ਦੀ ਰੋਟੀ ਵੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ। ਇੱਥੋਂ ਤੱਕ ਕਿ ਉਹਨਾਂ ਨੂੰ ਪੀਣ ਲਈ ਸਾਫ ਪਾਣੀ ਵੀ ਨਹੀਂ ਮਿਲਦਾ। ਬਜ਼ੁਰਗ ਮਾਤਾ ਨੇ ਦੱਸਿਆ ਕਿ ਜਦੋਂ ਬਾਰਿਸ਼ ਦਾ ਮੌਸਮ ਹੁੰਦਾ ਹੈ ਤਾਂ ਮਕਾਨ ਦੀ ਛੱਤਾਂ ਚੌਣ ਲੱਗ ਜਾਂਦੀਆਂ ਹਨ, ਅਜਿਹੇ ਵਿਚ ਉਹਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

House House

ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਨੂੰ ਰਹਿਣ ਲਈ ਮਕਾਨ ਦਿੱਤਾ ਜਾਵੇ। ਇਸ ਘਰ ਦੇ ਹਾਲਾਤ ਵੇਖ ਕੇ ਹਰ ਜਾਗਦੀ ਜ਼ਮੀਰ ਵਾਲੇ  ਹਰ ਮਨੁੱਖ ਦੇ ਮਨ ’ਚ ਚੀਸ ਉੱਠਣ ਲੱਗਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਇਹਨਾਂ ਲੋਕਾਂ ਦੀ ਜ਼ਿੰਦਗੀ ਉਸੇ ਤਰ੍ਹਾਂ ਦੀ ਚੱਲ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement