ਅੱਗ ਲੱਗਣ ਕਾਰਨ ਕਣਕ ਦਾ 60 ਏਕੜ ਨਾੜ
Published : Apr 12, 2022, 11:48 pm IST
Updated : Apr 12, 2022, 11:48 pm IST
SHARE ARTICLE
image
image

ਅੱਗ ਲੱਗਣ ਕਾਰਨ ਕਣਕ ਦਾ 60 ਏਕੜ ਨਾੜ

ਜ਼ੀਰਾ, 12 ਅਪ੍ਰੈਲ (ਹਰਜੀਤ ਸਿੰਘ ਸਨ੍ਹੇਰ/ਰਜਨੀਸ਼ ਆਜਾਦ) :  ਸਰਕਾਰੀ ਵਿਭਾਗਾਂ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਅਕਸਰ ਹੀ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ । ਇਸੇ ਤਰ੍ਹਾਂ ਪਾਵਰਕੌਮ ਦੇ ਠੇਕੇਦਾਰਾਂ ਵੱਲੋਂ 11 ਕੇ.ਵੀ.ਤਾਰਾਂ ਅਤੇ ਖੰਭੇ ਲਗਾਉਣ ਵਿਚ ਵਰਤੇ ਗਏ ਘਟੀਆ ਮਟੀਰੀਅਲ ਦਾ ਖਮਿਆਜ਼ਾ ਪਿੰਡ ਸਨ੍ਹੇਰ ਦੇ ਕਿਸਾਨਾਂ ਨੂੰ ਉਸ ਸਮੇਂ ਭੁਗਤਣਾ ਪਿਆ ਜਦੋਂ ਇਨ੍ਹਾਂ ਢਿੱਲੀਆਂ ਤਾਰਾਂ ਦੇ ਕਾਰਣ ਕਿਸਾਨਾਂ ਦੀ ਲਗਪਗ 60 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। 
ਇਸ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਚਮਕੌਰ ਸਿੰਘ ਵੀਰ ਨੇ ਦੱਸਿਆ ਕਿ ਉਸ ਵੱਲੋਂ 60 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣੀ ਜਮੀਨ ਚਮਕੌਰ ਸਿੰਘ ਨੂੰ ਠੇਕੇ ਤੇ ਦਿੱਤੀ ਹੋਈ ਹੈ ਠੇਕੇ ਤੇ ਜ਼ਮੀਨ ਦਿੱਤੀ ਹੋਈ ਹੈ ਜਿਸ ਦੇ ਉੱਪਰ ਦੀ ਹਾਈ ਵੋਲਟੇਜ ਤਾਰਾਂ ਲੰਘਦੀਆਂ ਹਨ। ਚਮਕੌਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਾਰਾਂ ਦੀਆਂ ਡਿਸਕਾਂ ਟੁੱਟ ਜਾਣ ਕਾਰਨ ਲਗਪਗ 60 ਏਕੜ ਨਾੜ ਨੂੰ ਅੱਗ ਲੱਗ ਗਈ ਜਿਸ ਨਾਲ ਸਾਡੀਆਂ ਮੋਟਰਾਂ, ਬੋਰ ਪਾਈਪਾਂ ਅਤੇ ਕੁਨੈਕਸ਼ਨ ਦਾ ਸਾਰਾ ਸਾਮਾਨ ਸੜ ਗਿਆ ਜਿਸ ਦਾ ਸਿੱਧੇ ਤੌਰ ਤੇ ਪਾਵਰਕੌਮ ਜ਼ੀਰਾ ਜÇ?ੰਮੇਵਾਰ ਹੈ । ਉਨ੍ਹਾਂ ਨੇ ਇਹ ਲਾਈਨਾਂ ਕੱਢਣ ਵਾਲੇ ਗੈਰ ਜÇ?ੰਮੇਵਾਰ ਠੇਕੇਦਾਰਾਂ ਦੇ ਖਿਲਾਫ ਵਿਭਾਗੀ ਕਾਰਵਾਈ ਕਰਕੇ ਮੁਆਵਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ । ਇਸ ਮੌਕੇ ਬੀ ਕੇ ਯੂ ਕਾਦੀਆਂ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਪਾਵਰਕੌਮ ਜ਼ੀਰਾ ਦੀ ਗਲਤੀ ਕਾਰਨ ਇਹ ਅੱਗ ਲੱਗੀ ਹੈ ਕਿਉਂਕਿ ਬਿਜਲੀ ਵਿਭਾਗ ਵੱਲੋਂ ਸਮੇਂ ਸਿਰ ਕੋਈ ਵੀ ਕੇਬਲਾਂ ਦੀਆਂ ਡਿਸਕਾਂ ਤੇ ਘੁੱਗੀਆਂ ਨਹੀਂ ਬਦਲੀਆਂ ਗਈਆਂ ਜਿਸ ਕਾਰਣ ਇਹ ਅੱਗ ਲੱਗੀ ਹੈ ਅਤੇ ਏਨੀ ਵੱਡੀ ਪੱਧਰ ਤੇ ਕਿਸਾਨਾਂ ਦੇ ਨਾੜ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਪਾਵਰਕਾਮ ਤੋਂ ਮੁਆਵਜੇ ਦੀ ਮੰਗ ਕੀਤੀ ਹੈ। 
ਇਸ ਸਮੇਂ  ਅੱਗ ਬੁਝਾਉਣ ਵਾਸਤੇ ਫਾਇਰ ਬਿ੍ਰਗੇਡ ਅਫਸਰ ਨਿਰਮਲ ਸਿੰਘ ਨੇ ਕਿਹਾ ਕਿ ਸਾਨੂੰ ਜਿਸ ਵੇਲੇ ਪਿੰਡ ਵਿੱਚੋਂ ਫੋਨ ਆਇਆ ਅਸੀਂ ਬਿਨਾਂ ਸਮਾਂ ਗਵਾਏ ਇਸ ਜਗ੍ਹਾ ਤੇ ਪਹੁੰਚ ਗਏ ਤੇ ਜਲਦ ਤੋਂ ਜਲਦ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਨਾਲ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। 
ਇਸ ਮੌਕੇ ਪਹੁੰਚੇ ਸੀਨੀਅਰ ਐਕਸੀਅਨ ਜਸਵੰਤ ਸਿੰਘ ਵਲੋਂ ਦਸਿਆ ਗਿਆ ਕਿ ਡਿਸਕਾਂ ਦੇ ਟੁੱਟ ਜਾਣ ਨਾਲ ਹੀ ਇਹ ਘਟਨਾ ਵਾਪਰੀ ਹੈ ਤੇ ਜਿਨ੍ਹਾਂ ਨੂੰ ਜਲਦ ਹੀ ਠੀਕ ਕਰਵਾ ਦਿੱਤਾ ਜਾਵੇਗਾ ਤੇ ਜੋ ਵੀ ਇਸ ਕਿਸਾਨ ਦਾ ਨੁਕਸਾਨ ਹੋਇਆ ਹੈ ਉਹ ਮਹਿਕਮੇ ਵੱਲੋਂ ਭਰਪਾਈ ਕਰਵਾਈ ਜਾਵੇਗੀ ।  

 ਕੈਪਸਨ:ਅੱਗ ਲੱਗਣ ਕਾਰਨ ਸੜਿਆ ਰਿਹਾ ਨਾਡ ਅਤੇ ਜਾਣਕਾਰੀ ਦਿੰਦੇ ਹੋਏ ਆਪ ਆਗੂ ਸ਼ੰਕਰ ਕਟਾਰੀਆ । 

    
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement