Punjab News : ਪੁਰਤਗਾਲ ਤੋਂ 40 ਦਿਨਾਂ ਬਾਅਦ ਨੌਜਵਾਨ ਦੀ ਆਈ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਪਰਵਾਰ ਭੁੱਬਾਂ ਮਾਰ ਰੋਇਆ 

By : BALJINDERK

Published : Apr 12, 2024, 4:46 pm IST
Updated : Apr 12, 2024, 4:56 pm IST
SHARE ARTICLE
Murder
Murder

Punjab News :ਪਿਤਾ ਨੇ ਦੱਸਿਆ ਮੌਤ ਤੋਂ ਥੋੜਾ ਸਮਾਂ ਪਹਿਲਾਂ ਮਨਪ੍ਰੀਤ ਦਾ ਕਿਸੇ ਨੌਜਵਾਨ ਦੇ ਨਾਲ ਹੋਇਆ ਸੀ ਝਗੜਾ

Punjab News :ਦੀਨਾਨਗਰ-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਕਸਬਾ ਪੁਰਾਣਾ ਸ਼ਾਲਾ ਦੇ ਨੇੜਲੇ ਪਿੰਡ ਗੁਰੀਆ ਦੇ ਰਹਿਣ ਵਾਲੇ ਨੌਜਵਾਨ ਦੀ ਪਿਛਲੇ ਦਿਨੀਂ ਪੁਰਤਗਾਲ ’ਚ ਮੌਤ ਹੋ ਗਈ ਸੀ, ਜਿਸ ਦੀ ਅੱਜ ਜੱਦੀ ਪਿੰਡ ਵਿਖੇ ਮ੍ਰਿਤਕ ਦੇਹ ਪਹੁੰਚਣ ’ਤੇ ਪੂਰੇ ਪਿੰਡ ’ਚ ਆਤਮ ਦਾ ਮਾਹੌਲ ਛਾਹ ਗਿਆ।

ਇਹ ਵੀ ਪੜੋ:Bangalore Cafe Blast Case: NIA ਨੂੰ ਮਿਲੀ ਵੱਡੀ ਸਫਲਤਾ, ਕੋਲਕਾਤਾ ਤੋਂ 2 ਸ਼ੱਕੀ ਗ੍ਰਿਫਤਾਰ  

ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਕਰੀਬ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਅਤੇ ਪਰਵਾਰ ਦੇ ਸੁਨਹਿਰੀ ਭਵਿੱਖ ਲਈ ਪੁਰਤਗਾਲ ਗਿਆ ਸੀ। ਜਦਕਿ 40 ਦਿਨ ਪਹਿਲਾਂ ਉਸ ਦੀ ਭੇਤ ਭਰੇ ਹਾਲਾਤ ’ਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਅੱਜ ਕਰੀਬ 40 ਦਿਨ ਬਾਅਦ ਮਨਪ੍ਰੀਤ ਸਿੰਘ ਦਾ ਮ੍ਰਿਤਕ ਦੇਹ ਪਿੰਡ ਪੁੱਜੀ। ਨੌਜਵਾਨ ਦਾ ਮ੍ਰਿਤਕ ਸਰੀਰ ਪਿੰਡ ਪੁੱਜਣ ’ਤੇ ਜਿਥੇ ਪਰਿਵਾਰ ਲਾਸ਼ ਵੇਖ ਕੇ ਭੁੱਬਾਂ ਮਾਰ ਰੋਇਆ, ਉੱਥੇ ਹੀ ਪਿੰਡ ’ਚ ਮਾਤਮ ਛਾਅ ਗਿਆ। 

ਇਹ ਵੀ ਪੜੋ:Indian Air Force News : ਭਾਰਤੀ ਹਵਾਈ ਸੈਨਾ ਨੇ ਜ਼ਖਮੀ ਸਿਪਾਹੀ ਦਾ ਹੱਥ ਬਚਾਉਣ ਲਈ ਕੀਤਾ ਏਅਰਲਿਫਟ ਆਪਰੇਸ਼ਨ

ਮ੍ਰਿਤਕ ਨੌਜਵਾਨ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਮਨਪ੍ਰੀਤ ਸਿੰਘ ਕਰੀਬ ਦੋ ਸਾਲ ਪਹਿਲਾਂ ਇਟਲੀ ’ਚ ਰਹਿੰਦੇ ਆਪਣੇ ਦੂਸਰੇ ਭਰਾ ਚਰਨਜੀਤ ਸਿੰਘ ਕੋਲ ਗਿਆ ਸੀ ਤੇ ਉਥੋਂ ਕਰੀਬ ਅੱਠ ਮਹੀਨੇ ਪਹਿਲਾਂ ਉਹ ਪੁਰਤਗਾਲ ਚਲਾ ਗਿਆ ਸੀ। ਜਦਕਿ ਕਰੀਬ 40 ਦਿਨ ਪਹਿਲਾਂ ਪੁਰਤਗਾਲ ਤੋਂ ਉਸ ਨਾਲ ਰਹਿੰਦੇ ਇੱਕ ਨੌਜਵਾਨ ਨੇ ਉਹਨਾਂ ਨੂੰ ਫੋਨ ਦੁਆਰਾ ਇਹ ਖ਼ਬਰ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਮਨਪ੍ਰੀਤ ਦੀ ਭੇਤ ਭਰੇ ਹਾਲਾਤ ’ਚ ਮੌਤ ਹੋ ਗਈ ਹੈ। 

ਇਹ ਵੀ ਪੜੋ:Amar Singh Chamkila Movie : ਫੈਨਜ਼ ਦੀ ਉਡੀਕ ਹੋਈ ਖ਼ਤਮ, Netflix 'ਤੇ ਦਿਲਜੀਤ ਦੁਸਾਂਝ ਦੀ ਫਿਲਮ 'ਅਮਰ ਸਿੰਘ ਚਮਕੀਲਾ' ਹੋਈ ਰਿਲੀਜ਼

ਪੀੜਤ ਪਿਤਾ ਨੇ ਭਰੇ ਮਨ ਨਾਲ ਰੋਂਦਿਆਂ ਦੱਸਿਆ ਕਿ ਮੌਤ ਤੋਂ ਥੋੜਾ ਸਮਾਂ ਪਹਿਲਾਂ ਮਨਪ੍ਰੀਤ ਨੇ ਆਪਣੀ ਇਟਲੀ ਰਹਿੰਦੇ ਭਰਾ ਚਰਨਜੀਤ ਸਿੰਘ ਨੂੰ ਦੱਸਿਆ ਸੀ ਕਿ ਉਸ ਦਾ ਉੱਥੇ ਕਿਸੇ ਨੌਜਵਾਨ ਦੇ ਨਾਲ ਝਗੜਾ ਹੋਇਆ ਹੈ ਪਰ ਉਸ ਤੋਂ ਜਲਦ ਬਾਅਦ ਹੀ ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਮੇਰੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਇਹ ਵੀ ਪੜੋ:Amritsar News : ਅੰਮ੍ਰਿਤਸਰ ’ਚ ਪੈਟਰੋਲ ਪੰਪ ’ਤੇ ਹੋਈ ਸ਼ਰੇਆਮ ਲੁੱਟ

ਪੀੜਤ ਪਿਤਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਪਰਵਾਰ ਆਪਣੇ ਪੁੱਤਰ ਦੀ ਲਾਸ਼ ਭਾਰਤ ਮੰਗਵਾਉਣ ਤੋਂ ਅਸਮਰਥ ਸਨ ਪਰ ਅੱਜ ਐੱਨ. ਆਰ. ਆਈ. ਸਭਾ ਦੇ ਯਤਨਾਂ ਸਦਕਾ ਮਨਪ੍ਰੀਤ ਸਿੰਘ ਦੀ ਲਾਸ਼ ਪਿੰਡ ਪੁੱਜਣ ਤੇ ਉਹਨਾਂ ਦੇ ਪਰਿਵਾਰ ਨੂੰ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਨਸੀਬ ਹੋਏ ਹਨ। ਪੀੜਤ ਪਰਵਾਰ ਵੱਲੋਂ ਮਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਗੁਰੀਆ ਵਿਖੇ ਕਰ ਦਿੱਤਾ ਗਿਆ ਹੈ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਲੋਕਾਂ ਵੱਲੋਂ ਪੀੜਤ ਪਰਵਾਰ ਨਾਲ ਦੁੱਖ ਦੀ ਘੜੀ ’ਚ ਦੁੱਖ ਸਾਂਝਾ ਕੀਤਾ ਗਿਆ।

ਇਹ ਵੀ ਪੜੋ:Punjab Weather : ਪੰਜਾਬ ’ਚ 13 ਤੋਂ 15 ਅਪ੍ਰੈਲ ਤੱਕ ਗੜੇਮਾਰੀ ਤੇ ਮੀਂਹ ਪੈਣ ਦੀ ਸੰਭਾਵਨਾ, IMD ਵੱਲੋਂ ਕਿਸਾਨਾਂ ਲਈ ਐਡਵਾਇਜ਼ਰੀ ਜਾਰੀ  

 (For more news apart from dead body youth arrived from Portugal after 40 days News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement