
Ludhiana Fire News :ਮਜ਼ਦੂਰਾਂ ਨੇ ਭੱਜ ਕੇ ਬਚਾਈ ਜਾਨ, ਫਾਇਰ ਬ੍ਰਿਗੇਡ ਨੇ ਡੇਢ ਘੰਟੇ ਬਾਅਦ ਪਾਇਆ ਅੱਗ ’ਤੇ ਕਾਬੂ
Ludhiana Fire News : ਲੁਧਿਆਣਾ ਦੇ ਪੁਨੀਤ ਨਗਰ ਟਿੱਬਾ ਰੋਡ ਸਥਿਤ ਧਾਰਾ ਫੈਕਟਰੀ ਦੇ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਲਾਕੇ ਵਿਚ ਹਫੜਾ-ਦਫੜੀ ਮੱਚ ਗਈ। ਗੋਦਾਮ ’ਚੋਂ ਧੂੰਆਂ ਨਿਕਲਦਾ ਦੇਖ ਕੇ ਇਲਾਕੇ ਦੇ ਲੋਕਾਂ ਨੇ ਤੁਰੰਤ ਗੋਦਾਮ ’ਚ ਕੰਮ ਕਰਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਆਪਣੀ ਜਾਨ ਬਚਾਈ।
ਇਹ ਵੀ ਪੜੋ:Indian Air Force News : ਭਾਰਤੀ ਹਵਾਈ ਸੈਨਾ ਨੇ ਜ਼ਖਮੀ ਸਿਪਾਹੀ ਦਾ ਹੱਥ ਬਚਾਉਣ ਲਈ ਕੀਤਾ ਏਅਰਲਿਫਟ ਆਪਰੇਸ਼ਨ
ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਦੇ ਲੋਕ ਵੀ ਆਪਣੇ ਘਰ ਛੱਡ ਕੇ ਬਾਹਰ ਆ ਗਏ। ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਇਲਾਕਾ ਨਿਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਇਮਾਰਤ ਦੇ ਪਿੱਛੇ ਹੈ ਜਿੱਥੇ ਗੋਦਾਮ ਨੂੰ ਅੱਗ ਲੱਗੀ ਸੀ।
ਇਹ ਵੀ ਪੜੋ:Ludhiana News : ਵਾਰਾਣਸੀ ’ਚ ਦਮ ਘੁੱਟਣ ਨਾਲ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ
ਕਰੀਬ ਡੇਢ ਘੰਟੇ ਤੋਂ ਅੱਗ ’ਤੇ ਕਾਬੂ ਪਾਇਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਲਈ ਪਾਣੀ ਦਾ ਵੀ ਪ੍ਰਬੰਧ ਕੀਤਾ ਪਰ ਅੱਗ ਵਧਦੀ ਹੀ ਗਈ। ਗਲੀਆਂ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਪਾਈਪਾਂ ਨੂੰ ਘਟਨਾ ਵਾਲੀ ਥਾਂ ਤੱਕ ਪਹੁੰਚਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਲੱਗਣ ਕਾਰਨ ਗੋਦਾਮ’ਚ ਪਿਆ ਸਾਰਾ ਧਾਗਾ ਸੜ ਕੇ ਸੁਆਹ ਹੋ ਗਿਆ।
(For more news apart from Terrible fire broke out in yarn factory of Ludhiana News in Punjabi, stay tuned to Rozana Spokesman)