
Ludhiana News : ਮਰੀਜ਼ ਨੂੰ ਛੱਡਣ ਗਿਆ ਸੀ ਵਾਰਾਣਸੀ, ਐਂਬੂਲੈਂਸ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਆਰਾਮ ਕਰਨ ਲਈ ਰੁਕਿਆ ਸੀ ਪੈਟਰੋਲ ਪੰਪ ’ਤੇ
Ludhiana News : ਲੁਧਿਆਣਾ ਵਾਸੀ ਐਂਬੂਲੈਂਸ ਚਾਲਕ ਦੀ ਵਾਰਾਣਸੀ ’ਚ ਮੌਤ ਹੋ ਗਈ। ਉਸ ਦੀ ਲਾਸ਼ ਐਂਬੂਲੈਂਸ ’ਚ ਹੀ ਪਈ ਮਿਲੀ। ਡਰਾਈਵਰ ਨੇ ਮਰੀਜ਼ ਨੂੰ ਵਾਰਾਣਸੀ ਵਿੱਚ ਛੱਡ ਦਿੱਤਾ ਅਤੇ ਆਰਾਮ ਕਰਨ ਲਈ ਵਾਰਾਣਸੀ ਹਾਈਵੇਅ ’ਤੇ ਇੱਕ ਪੈਟਰੋਲ ਪੰਪ ’ਤੇ ਰੁਕਿਆ। ਜਦੋਂ ਕਈ ਘੰਟੇ ਬਾਅਦ ਵੀ ਉਹ ਕਾਰ ’ਚੋਂ ਬਾਹਰ ਨਾ ਆਇਆ ਤਾਂ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।
ਥਾਣਾ ਫੂਲਪੁਰ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਐਂਬੂਲੈਂਸ ਖੋਲ੍ਹ ਕੇ ਲਾਸ਼ ਦੀ ਜਾਂਚ ਕੀਤੀ ਗਈ, ਮੌਕੇ ’ਤੇ ਫੋਰੈਂਸਿਕ ਵਿਭਾਗ ਨੂੰ ਬੁਲਾਇਆ ਗਿਆ। ਪੁਲਿਸ ਨੇ ਲਾਸ਼ ਦੇ ਨੇੜੇ ਤੋਂ ਮਿਲੇ ਦਸਤਾਵੇਜ਼ਾਂ ਤੋਂ ਪ੍ਰਾਪਤ ਨੰਬਰਾਂ ਦੀ ਵਰਤੋਂ ਕਰਕੇ ਡਰਾਈਵਰ ਦੇ ਪਰਿਵਾਰ ਨਾਲ ਸੰਪਰਕ ਕੀਤਾ। ਮ੍ਰਿਤਕ ਨੌਜਵਾਨ ਦੀ ਪਛਾਣ ਲੁਧਿਆਣਾ ਦੇ ਫਤਿਹਗੰਜ ਇਲਾਕੇ ਦੇ ਰਹਿਣ ਵਾਲੇ 20 ਸਾਲਾ ਜਰਨੈਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਇਹ ਵੀ ਪੜੋ:Indian Air Force News : ਭਾਰਤੀ ਹਵਾਈ ਸੈਨਾ ਨੇ ਜ਼ਖਮੀ ਸਿਪਾਹੀ ਦਾ ਹੱਥ ਬਚਾਉਣ ਲਈ ਕੀਤਾ ਏਅਰਲਿਫਟ ਆਪਰੇਸ਼ਨ
ਜਾਣਕਾਰੀ ਅਨੁਸਾਰ ਮ੍ਰਿਤਕ ਜਰਨੈਲ ਸਿੰਘ ਐਂਬੂਲੈਂਸ ਚਲਾਉਂਦਾ ਸੀ। ਉਹ ਸੋਮਵਾਰ ਸ਼ਾਮ ਸਿਵਲ ਹਸਪਤਾਲ ਲੁਧਿਆਣਾ ਤੋਂ ਚੰਡੀਗੜ੍ਹ ਦੇ ਇੱਕ ਹਸਪਤਾਲ ਵਿਚ ਮਰੀਜ਼ ਨੂੰ ਛੱਡਣ ਗਿਆ ਸੀ। ਜਿੱਥੋਂ ਉਕਤ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਵਾਰਾਣਸੀ ਦੇ ਟਰਾਮਾ ਸੈਂਟਰ ਹਸਪਤਾਲ ’ਚ ਦਾਖ਼ਲ ਕਰਵਾਉਣ ਲਈ ਕਿਹਾ।
ਜਿਸ ’ਤੇ ਐਂਬੂਲੈਂਸ ਚਾਲਕ ਜਰਨੈਲ ਨੇ ਆਪਣੇ ਪਰਵਾਰ ਨੂੰ ਫੋਨ ਕਰਕੇ ਦੱਸਿਆ ਕਿ ਉਹ ਵਾਰਾਣਸੀ ਵੱਲ ਜਾ ਰਿਹਾ ਹੈ। ਜਿੱਥੋਂ ਉਹ ਦੋ ਦਿਨਾਂ ਵਿੱਚ ਵਾਪਸ ਆ ਜਾਵੇਗਾ। ਮੰਗਲਵਾਰ ਸ਼ਾਮ ਨੂੰ ਉਹ ਮਰੀਜ਼ ਨੂੰ ਵਾਰਾਣਸੀ ਦੇ ਹਸਪਤਾਲ ’ਚ ਭਰਤੀ ਕਰਵਾ ਕੇ ਵਾਪਸ ਆ ਗਿਆ, ਜਿੱਥੇ ਹਨੇਰਾ ਹੋਣ ਕਾਰਨ ਉਹ ਆਪਣੀ ਕਾਰ ਖੜ੍ਹੀ ਕਰਕੇ ਵਾਰਾਣਸੀ ਦੇ ਹਾਈਵੇਅ ’ਤੇ ਸਥਿਤ ਪੈਟਰੋਲ ਪੰਪ ਕੋਲ ਸੌਂ ਗਿਆ।
ਜਰਨੈਲ ਸਿੰਘ ਨੇ ਬੁੱਧਵਾਰ ਸਵੇਰੇ 6.30 ਵਜੇ ਦੇ ਕਰੀਬ ਆਪਣੇ ਪਰਵਾਰ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਰਾਤ 11 ਵਜੇ ਤੋਂ ਬਾਅਦ ਉਨ੍ਹਾਂ ਦਾ ਫ਼ੋਨ ਬੰਦ ਹੋ ਗਿਆ। ਜਿਸ ਕਾਰਨ ਪਰਿਵਾਰ ਨੂੰ ਚਿੰਤਾ ਸਤਾਉਣ ਲੱਗੀ। ਪਰਿਵਾਰ ਨੇ ਜਰਨੈਲ ਸਿੰਘ ਦੀ ਫੋਟੋ ਅਤੇ ਐਂਬੂਲੈਂਸ ਦਾ ਨੰਬਰ ਸੋਸ਼ਲ ਮੀਡੀਆ ’ਤੇ ਪਾ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲੁਧਿਆਣਾ ਪੁਲਸ ਦੀ ਮਦਦ ਨਾਲ ਜਰਨੈਲ ਸਿੰਘ ਦੇ ਫੋਨ ਦੀ ਆਖਰੀ ਲੋਕੇਸ਼ਨ ਹਾਸਲ ਕੀਤੀ। ਜੋ ਵਾਰਾਣਸੀ ਤੋਂ ਆ ਰਿਹਾ ਸੀ।
ਇਹ ਵੀ ਪੜੋ:Amritsar News : ਅੰਮ੍ਰਿਤਸਰ ’ਚ ਪੈਟਰੋਲ ਪੰਪ ’ਤੇ ਹੋਈ ਸ਼ਰੇਆਮ ਲੁੱਟ
ਵਾਰਾਣਸੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਲੜਕੇ ਦੀ ਹਾਲਤ ਗੰਭੀਰ ਦੱਸਦਿਆਂ ਉਨ੍ਹਾਂ ਨੂੰ ਉਥੇ ਬੁਲਾਇਆ, ਜਿੱਥੇ ਪੁੱਜ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਲੜਕੇ ਜਰਨੈਲ ਸਿੰਘ ਦੀ ਮੌਤ ਹੋ ਚੁੱਕੀ ਹੈ। ਰੋਣ ਕਾਰਨ ਪੀੜਤ ਪਰਿਵਾਰ ਦਾ ਬੁਰਾ ਹਾਲ ਹੈ। ਵਾਰਾਣਸੀ ਦੇ ਫੂਲਪੁਰ ਥਾਣੇ ਦੇ ਸਬ-ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ। ਜਿੱਥੇ ਡਰਾਈਵਰ ਨੇ ਐਂਬੂਲੈਂਸ ਨੂੰ ਅੰਦਰੋਂ ਬੰਦ ਕਰ ਦਿੱਤਾ ਸੀ। ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਡਰਾਈਵਰ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜੋ:Bangalore Cafe Blast Case: NIA ਨੂੰ ਮਿਲੀ ਵੱਡੀ ਸਫਲਤਾ, ਕੋਲਕਾਤਾ ਤੋਂ 2 ਸ਼ੱਕੀ ਗ੍ਰਿਫਤਾਰ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਰਾਈਵਰ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਐਂਬੂਲੈਂਸ ਧੁੱਪ ’ਚ ਖੜ੍ਹੀ ਹੋਣ ਕਾਰਨ ਡਰਾਈਵਰ ਦੀ ਲਾਸ਼ ਸੜਨ ਲੱਗੀ। ਫਿਲਹਾਲ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
(For more news apart from Ambulance driver died due to suffocation in Varanasi News in Punjabi, stay tuned to Rozana Spokesman)