
ਅਪਣੇ ਜ਼ਮਾਨੇ ਦੇ ਧਾਕੜ ਹਾਕੀ ਖਿਡਾਰੀ ਅਤੇ ਓਲੰਪਿਕ ਵਿਚ 3 ਵਾਰ ਦੇ ਸੋਨ ਤਮਗ਼ਾ ਜੇਤੂ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ।
ਚੰਡੀਗੜ੍ਹ, 11 ਮਈ (ਪਪ) : ਅਪਣੇ ਜ਼ਮਾਨੇ ਦੇ ਧਾਕੜ ਹਾਕੀ ਖਿਡਾਰੀ ਅਤੇ ਓਲੰਪਿਕ ਵਿਚ 3 ਵਾਰ ਦੇ ਸੋਨ ਤਮਗ਼ਾ ਜੇਤੂ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ। ਇਹ ਜਾਣਕਾਰੀ 96 ਸਾਲਾ ਧਾਕੜ ਬਲਬੀਰ ਸੀਨੀਅਰ ਦੇ ਦੋਹਤੇ ਕਬੀਰ ਨੇ ਦਿਤੀ ਹੈ। ਬਲਬੀਰ ਸਿੰਘ ਨੂੰ ਨਿਮੋਨੀਆ ਦੀ ਸ਼ਿਕਾਇਤ ਤੋਂ ਬਾਅਦ ਸ਼ੁਕਰਵਾਰ ਨੂੰ ਫ਼ੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ ਉਤੇ ਰਖਿਆ ਗਿਆ ਹੈ, ਹਾਲਾਂਕਿ ਜਦੋਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਤਾਂ ਉਸ ਦੇ ਮੁਕਾਬਲੇ ਸਥਿਤੀ ਥੋੜ੍ਹੀ ਬਿਹਤਰ ਹੋਈ ਹੈ।