RDX ਸਮੇਤ ਕਾਬੂ ਨੌਜਵਾਨ ਦੀ ਕਹਾਣੀ, 5ਵੀਂ ਪਾਸ ਬਿੰਦੂ ਹਸਪਤਾਲ ਵਿਚ ਨਰਸਿੰਗ ਸਹਾਇਕ ਵਜੋਂ ਕਰਦਾ ਸੀ ਕੰਮ
Published : May 12, 2022, 3:26 pm IST
Updated : May 12, 2022, 7:33 pm IST
SHARE ARTICLE
Baljinder Singh and His Family
Baljinder Singh and His Family

ਬਲਜਿੰਦਰ ਸਿੰਘ ਬਿੰਦੂ ਦੀ ਗ੍ਰਿਫ਼ਤਾਰੀ ਉਸ ਦੇ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀਆਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ।

 

ਚੰਡੀਗੜ੍ਹ: ਪੰਜਾਬ ਪੁਲਿਸ ਨੇ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਤੋਂ ਦੋ ਵਿਅਕਤੀਆਂ ਨੂੰ ਡੇਢ ਕਿਲੋ ਆਰਡੀਐੱਕਸ ਤੇ ਢਾਈ ਕਿਲੋ ਆਈਈਡੀ ਸਣੇ ਕਾਬੂ ਕੀਤਾ ਹੈ। ਇਸ ਦੌਰਾਨ ਅਜਨਾਲਾ ਦੇ ਪਿੰਡ ਗੁੱਜਰਪੁਰਾ ਦੇ ਨੌਜਵਾਨ ਬਲਜਿੰਦਰ ਸਿੰਘ ਬਿੰਦੂ ਦੀ ਗ੍ਰਿਫ਼ਤਾਰੀ ਉਸ ਦੇ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀਆਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ। 20 ਸਾਲਾ ਬਿੰਦੂ ਨੂੰ ਪੰਜਾਬ ਪੁਲਿਸ ਨੇ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਤੋਂ ਐਤਵਾਰ ਨੂੰ 1.5 ਕਿਲੋ ਆਰਡੀਐਕਸ ਸਮੇਤ ਕਾਬੂ ਕੀਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਿੰਦੂ ਅਜਿਹਾ ਵਿਅਕਤੀ ਨਹੀਂ ਹੈ ਜੋ ਆਰਡੀਐਕਸ ਦੀ ਤਸਕਰੀ ਵਿਚ ਸ਼ਾਮਲ ਹੋਵੇ।

Family membersFamily members

ਇਕ ਨਿੱਜੀ ਅਖ਼ਬਾਰ ਨਾਲ ਗੱਲ ਕਰਦਿਆਂ ਬਿੰਦੂ ਦੇ ਵੱਡੇ ਭਰਾ ਹਰਜਿੰਦਰ ਸਿੰਘ ਨੇ ਕਿਹਾ, “ਉਹ ਅਜਿਹੇ ਕੰਮ ਵਿਚ ਸ਼ਾਮਲ ਨਹੀਂ ਹੋ ਸਕਦਾ। ਸਾਡੇ ਘਰ ਦੀ ਹਾਲਤ ਦੇਖੋ, ਜੇ ਉਹ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਹੁੰਦਾ ਤਾਂ ਅਸੀਂ ਮਾੜੇ ਹਾਲਾਤ ਵਿਚ ਨਾ ਰਹਿੰਦੇ”। ਪਰਿਵਾਰ ਨੇ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇ ਤਾਂ ਜੋ ਗਰੀਬ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਬਿੰਦੂ ਦੇ ਪਿਤਾ ਸੁੱਖਾ ਸਿੰਘ ਦੀ ਕਰੀਬ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ ਜਦਕਿ ਉਸ ਦਾ ਵੱਡਾ ਭਰਾ ਹਰਜਿੰਦਰ ਸਿੰਘ ਮਜ਼ਦੂਰੀ ਕਰਦਾ ਹੈ।

ArrestArrest

ਸਥਾਨਕ ਸਰਕਾਰੀ ਸਕੂਲ ਵਿਚ ਪੰਜਵੀਂ ਜਮਾਤ ਤੱਕ ਪੜ੍ਹਿਆ ਬਿੰਦੂ ਇਕ ਨਿੱਜੀ ਹਸਪਤਾਲ ਵਿਚ 4,000 ਰੁਪਏ ਤਨਖਾਹ ’ਤੇ ਹੈਲਪਰ ਵਜੋਂ ਕੰਮ ਕਰਦਾ ਹੈ। ਉਸ ਦੀ ਮਾਂ ਬਲਜੀਤ ਕੌਰ ਨੇ ਦੱਸਿਆ ਕਿ ਜਗਤਾਰ ਸਿੰਘ ਨਾਂਅ ਦਾ ਨੌਜਵਾਨ ਉਸ ਨੂੰ ਵਿਆਹ ਸਮਾਗਮ ਵਿਚ ਜਾਣ ਦੇ ਬਹਾਨੇ ਨਾਲ ਲੈ ਗਿਆ ਸੀ ਪਰ ਬਿੰਦੂ ਵਾਪਸ ਨਹੀਂ ਪਰਤਿਆ। ਉਹਨਾਂ ਦੱਸਿਆ ਕਿ ਉਹਨਾਂ ਨੇ ਪਹਿਲੀ ਵਾਰ ਜਗਤਾਰ ਸਿੰਘ ਨੂੰ ਉਦੋਂ ਹੀ ਦੇਖਿਆ ਜਦੋਂ ਉਹ ਬਿੰਦੂ ਨੂੰ ਵਿਆਹ ਸਮਾਗਮ ਲਈ ਲੈਣ ਆਇਆ ਸੀ। ਉਸ ਨੇ ਕਿਹਾ ਸੀ ਕਿ ਉਹ ਦੋ ਘੰਟਿਆਂ ਵਿਚ ਵਾਪਸ ਆ ਜਾਵੇਗਾ। ਬਾਅਦ ਵਿਚ ਉਸ ਦਾ ਫੋਨ ਵੀ ਬੰਦ ਆਇਆ ਅਤੇ ਅਸੀਂ ਸੋਚਿਆ ਕਿ ਉਹ ਹਸਪਤਾਲ ਚਲ ਗਿਆ ਹੋਵੇਗਾ।

Baljinder SinghBaljinder Singh

ਉਹਨਾਂ ਦੱਸਿਆ ਕਿ ਅਗਲੀ ਸਵੇਰ ਹਸਪਤਾਲ ਦੇ ਮਾਲਕ ਨੇ ਕਿਹਾ ਕਿ ਬਿੰਦੂ ਡਿਊਟੀ 'ਤੇ ਨਹੀਂ ਆਇਆ ਅਤੇ ਬਾਅਦ ਵਿਚ ਸ਼ਾਮ ਨੂੰ ਪੁਲਿਸ ਨੇ ਪਰਿਵਾਰ ਨੂੰ ਬਿੰਦੂ ਦੀ ਗ੍ਰਿਫਤਾਰੀ ਬਾਰੇ ਸੂਚਿਤ ਕੀਤਾ। ਬਲਜੀਤ ਕੌਰ ਨੇ ਕਿਹਾ, “ਸਾਨੂੰ ਨਹੀਂ ਪਤਾ ਕਿ ਬਿੰਦੂ ਜਗਤਾਰ ਦੇ ਸੰਪਰਕ ਵਿਚ ਕਿਵੇਂ ਆਇਆ ਜਾਂ ਉਹ ਕਿੰਨੇ ਸਮੇਂ ਤੋਂ ਸੰਪਰਕ ਵਿਚ ਸੀ।” ਉਧਰ ਜਗਤਾਰ ਸਿੰਘ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਜੱਗੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਘਰ ਛੱਡ ਕੇ ਚਲੇ ਗਏ ਹਨ।ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਬੀਤੇ ਦਿਨੀਂ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਤੋਂ 2.5 ਕਿਲੋ ਤੋਂ ਵੱਧ ਵਜ਼ਨ ਵਾਲੇ ਅਤੇ 12* 6*2.5 ਇੰਚ ਦੇ ਕਾਲੇ ਰੰਗ ਦੇ ਧਾਤੂ ਬਕਸੇ ਵਿਚ ਪੈਕ ਆਰ.ਡੀ.ਐਕਸ.  ਨਾਲ ਲੈਸ ਇਕ ਆਈਈਡੀ ਬਰਾਮਦ ਕਰਨ ਤੋਂ ਬਾਅਦ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਿੰਦੂ (22) ਅਤੇ ਜਗਤਾਰ ਸਿੰਘ ਉਰਫ ਜੱਗਾ (40) ਵਜੋਂ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement