Mohali 'ਚ ਹੋਏ ਧਮਾਕੇ ਤੋਂ ਬਾਅਦ ਚੱਲੀਆਂ ਗੋਲੀਆਂ, ਦਰਜ ਹੋਇਆ ਮਾਮਲਾ 
Published : May 12, 2022, 12:26 pm IST
Updated : May 12, 2022, 12:26 pm IST
SHARE ARTICLE
File Photo
File Photo

12 ਬੋਰ ਦੀ ਲਾਈਸੈਂਸੀ ਬੰਦੂਕ ਨਾਲ ਹਵਾ ਵਿਚ 2 ਗੋਲੀਆਂ ਚਲਾਈਆਂ

 

ਮੋਹਾਲੀ : Mohali) 'ਚ ਬੀਤੇ ਦਿਨੀਂ ਹੋਏ ਧਮਾਕੇ ਦੀਆਂ ਖ਼ਬਰਾਂ ਅਜੇ ਚੱਲਣੀਆਂ ਬੰਦ ਵੀ ਨਹੀਂ ਹੋਈਆਂ ਸਨ ਕਿ ਹੁਣ ਜ਼ਿਲ੍ਹੇ 'ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਸੋਹਾਣਾ ਪੁਲਿਸ ਨੇ ਸੈਕਟਰ-82 ਦੇ ਕੋਲ ਰਿਹਾਇਸ਼ੀ ਖੇਤਰ 'ਫਾਲਕਨ ਵਿਊ' ਦੇ ਬਾਹਰ ਹਵਾ 'ਚ 4 ਗੋਲੀਆਂ ਚਲਾਉਣ ਦੇ ਦੋਸ਼ 'ਚ ਚੰਡੀਗੜ੍ਹ ਵਾਸੀ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ੱਕੀ ਦੀ ਪਛਾਣ ਚੰਡੀਗੜ੍ਹ ਦੇ ਰਹਿਣ ਵਾਲੇ ਹੈਪੀ ਬਾਊਂਸਰ ਵਜੋਂ ਹੋਈ ਹੈ। ਸੋਹਾਣਾ ਥਾਣੇ ਦੇ ਐੱਸ. ਐੱਚ. ਓ. ਗੁਰਜੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਵਾਸੀ ਸੁਮਿਤ ਕੁਮਾਰ, ਸਾਗਰ, ਨਸੀਬ ਅਤੇ ਰਵਿੰਦਰ ਸਿੰਘ ਪਿਛਲੇ ਸਮੇਂ ਤੋਂ ਫਾਲਕਨ ਵਿਊ ਵਿਖੇ ਕਿਰਾਏ ਦੇ ਫਲੈਟ 'ਚ ਰਹਿ ਰਹੇ ਹਨ।

Punjab PolicePunjab Police

ਬੀਤੀ ਰਾਤ ਚਾਰੇ ਅੰਬਾਲਾ 'ਚ ਸਾਗਰ ਦੀ ਚਚੇਰੀ ਭੈਣ ਦੇ ਵਿਆਹ ਲਈ ਗਏ ਸਨ। ਉਹ ਹੈਪੀ ਬਾਊਂਸਰ ਨੂੰ ਵੀ ਆਪਣੇ ਨਾਲ ਲੈ ਗਏ। ਵੀਰਵਾਰ ਸਵੇਰੇ 5.15 ਵਜੇ ਜਦੋਂ ਉਹ ਵਾਪਸ ਆਏ ਤਾਂ ਹੈਪੀ ਨੇ 12 ਬੋਰ ਦੀ ਲਾਈਸੈਂਸੀ ਬੰਦੂਕ ਨਾਲ ਹਵਾ ਵਿਚ 2 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਉਹਨਾਂ ਨੇ ਹੈਪੀ ਖ਼ਿਲਾਫ਼ ਸੋਹਾਣਾ ਥਾਣੇ 'ਚ ਕੇਸ ਦਰਜ ਕਰ ਲਿਆ ਹੈ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ (ਆਰਡਬਲਯੂਏ) ਦੇ ਪ੍ਰਧਾਨ ਕੈਪਟਨ ਕੁਲਦੀਪ ਸਿੰਘ (ਸੇਵਾਮੁਕਤ) ਨੇ ਦੱਸਿਆ ਕਿ ਸਾਨੂੰ ਸਵੇਰੇ 5.23 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਅਤੇ ਅਸੀਂ ਸੁਰੱਖਿਆ ਗਾਰਡ ਨੂੰ ਸੂਚਨਾ ਦਿੱਤੀ, ਜਿਸ ਨੇ ਹੈਪੀ ਬਾਊਂਸਰ ਨੂੰ ਨਾਲ ਨੌਜਵਾਨਾਂ ਨਾਲ ਦੇਖਿਆ।

ਨੌਜਵਾਨਾਂ ਨੇ ਸੁਰੱਖਿਆ ਗਾਰਡ ਤੋਂ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਹੈਪੀ ਨੇ ਸ਼ਰਾਬ ਦੇ ਨਸ਼ੇ 'ਚ ਹੋਣ ਕਰ ਕੇ ਇਹ ਗੋਲੀਆਂ ਚਲਾਈਆਂ ਅਤੇ ਮੁੜ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ ਪਰ ਸਵੇਰੇ 6.30 ਵਜੇ ਦੁਬਾਰਾ ਹੈਪੀ ਨੇ ਹਵਾ ਵਿਚ 2 ਗੋਲੀਆਂ ਚਲਾਈਆਂ ਅਤੇ ਆਪਣੀ ਕਾਰ ਵਿਚ ਫ਼ਰਾਰ ਹੋ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਸਥਾਈ ਪੁਲਿਸ ਵੱਲੋਂ ਗਸ਼ਤ ਕੀਤੀ ਜਾਵੇ। 

SHARE ARTICLE

ਏਜੰਸੀ

Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement