Lok Sabha Election 2024: ਜਾਣੋ ਸੁਖਜਿੰਦਰ ਸਿੰਘ ਰੰਧਾਵਾ ਤੇ ਉਨ੍ਹਾਂ ਦੀ ਪਤਨੀ ਕੋਲ ਕਿੰਨੀ ਹੈ ਜਾਇਦਾਦ?

By : GAGANDEEP

Published : May 12, 2024, 11:52 am IST
Updated : May 12, 2024, 1:47 pm IST
SHARE ARTICLE
Sukhjinder Singh Randhawa and his wife Property News in punjabi
Sukhjinder Singh Randhawa and his wife Property News in punjabi

Lok Sabha Election 2024: ਰੰਧਾਵਾ ਜੋੜੇ ਕੋਲ ਕੁੱਲ 7 ਕਰੋੜ 12 ਲੱਖ 53 ਹਜ਼ਾਰ 181 ਰੁਪਏ ਦੀ ਚੱਲ ਜਾਇਦਾਦ ਹੈ

Sukhjinder Singh Randhawa and his wife Property News in punjabi : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ  ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ, ਅਸ਼ੋਕ ਚੌਧਰੀ ਹਾਜ਼ਰ ਸਨ।

ਇਹ ਵੀ ਪੜ੍ਹੋ: Sri Muktsar Sahib: ਨੂੰਹ ਨੂੰ ਏਅਰਪੋਰਟ 'ਤੇ ਛੱਡ ਕੇ ਆ ਰਹੇ ਪ੍ਰਵਾਰ ਦਾ ਹੋਇਆ ਐਕਸੀਂਡੈਟ, ਸੱਸ ਦੀ ਹੋਈ ਮੌਤ

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਤੋਂ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਹੈ, ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਉਨ੍ਹਾਂ ਦੇ ਹੱਕ ਵਿੱਚ ਮੀਟਿੰਗਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਨਸ਼ੇ ਦਾ ਬੋਲਬਾਲਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸਾਰੇ ਮੁੱਦੇ ਪਾਰਲੀਮੈਂਟ ਵਿੱਚ ਉਠਾਏ ਜਾਣਗੇ ਅਤੇ ਇਸ ਦੇ ਨਾਲ ਹੀ ਪੰਜਾਬ ਅਤੇ ਗੁਰਦਾਸਪੁਰ ਦੇ ਮੁੱਦੇ ਵੀ ਸੰਸਦ ਵਿੱਚ ਉਠਾਏ ਜਾਣਗੇ।

ਇਹ ਵੀ ਪੜ੍ਹੋ: Jalandhar News: ਘਰਵਾਲਾ ਕਰ ਗਿਆ ਮਾੜੀ, ਪਤਨੀ ਦਾ ਪਾਸਪੋਰਟ-ਗ੍ਰੀਨ ਕਾਰਡ ਲੈ ਕੇ ਵਿਦੇਸ਼ ਭੱਜਿਆ  

ਉਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਨਾਲ ਭਰੇ ਗਏ ਘੋਸ਼ਣਾ ਪੱਤਰ ਵਿੱਚ ਜਾਣਕਾਰੀ ਦਿੱਤੀ  ਕਿ ਉਨ੍ਹਾਂ ਕੋਲ 64 ਲੱਖ 80 ਹਜ਼ਾਰ 304 ਰੁਪਏ ਦੀ ਚੱਲ ਤੇ 4 ਕਰੋੜ ਦੀ ਅਚੱਲ ਜਾਇਦਾਦ ਹੈ।  ਸੁਖਜਿੰਦਰ ਰੰਧਾਵਾ ਦੀ ਪਤਨੀ ਦੀ ਚੱਲ ਜਾਇਦਾਦ ਦੀ ਕੀਮਤ 37 ਲੱਖ 72 ਹਜ਼ਾਰ 877 ਰੁਪਏ ਜਦਕਿ 2 ਕਰੋੜ 10 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ। ਰੰਧਾਵਾ ਜੋੜੇ ਕੋਲ ਕੁੱਲ 7 ਕਰੋੜ 12 ਲੱਖ 53 ਹਜ਼ਾਰ 181 ਰੁਪਏ ਦੀ ਚੱਲ ਜਾਇਦਾਦ ਹੈ। ਸੁਖਜਿੰਦਰ ਰੰਧਾਵਾ ਕੋਲ 23 ਲੱਖ 74 ਹਜ਼ਾਰ 232 ਰੁਪਏ ਕੈਸ਼ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰੰਧਾਵਾ ਦੇ ਵੱਖ-ਵੱਖ ਬੈਂਕ ਖਾਤਿਆਂ 'ਚ ਕਰੀਬ 30 ਲੱਖ 90 ਹਜ਼ਾਰ ਰੁਪਏ ਜਮ੍ਹਾ ਹਨ। ਰੰਧਾਵਾ ਕੋਲ 14 ਲੱਖ ਰੁਪਏ ਦਾ ਸੋਨਾ ਹੈ। ਰੰਧਾਵਾ ਕੋਲ 20 ਏਕੜ, 6 ਕਨਾਲ ਅਤੇ 16 ਮਰਲੇ ਵਾਹੀਯੋਗ ਜ਼ਮੀਨ ਹੈ, ਜਦੋਂ ਕਿ 12 ਹਜ਼ਾਰ 523 ਵਰਗ ਫੁੱਟ ਗੈਰ-ਖੇਤੀ ਜ਼ਮੀਨ ਹੈ। ਸੁਖਜਿੰਦਰ ਰੰਧਾਵਾ ਵੱਲੋਂ 2022 ਵਿੱਚ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਦੀ ਚੋਣ ਲੜਨ ਲਈ ਕੀਤੇ ਗਏ ਐਲਾਨ ਅਨੁਸਾਰ ਉਨ੍ਹਾਂ ਦੀ ਕੁੱਲ ਚੱਲ ਜਾਇਦਾਦ 5 ਕਰੋੜ 11 ਲੱਖ 87 ਹਜ਼ਾਰ 545 ਰੁਪਏ ਸੀ, ਜਦੋਂ ਕਿ ਉਨ੍ਹਾਂ ਕੋਲ 15 ਲੱਖ 93 ਹਜ਼ਾਰ 63 ਰੁਪਏ ਦੀਆਂ ਦੇਣਦਾਰੀਆਂ ਸਨ।

(For more Punjabi news apart from Sukhjinder Singh Randhawa and his wife Property News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement