Sri Muktsar Sahib: ਨੂੰਹ ਨੂੰ ਏਅਰਪੋਰਟ 'ਤੇ ਛੱਡ ਕੇ ਆ ਰਹੇ ਪ੍ਰਵਾਰ ਦਾ ਹੋਇਆ ਐਕਸੀਂਡੈਟ, ਸੱਸ ਦੀ ਹੋਈ ਮੌਤ
Published : May 12, 2024, 10:45 am IST
Updated : May 12, 2024, 12:22 pm IST
SHARE ARTICLE
The accident happened to the family leaving the daughter-in-law at the airport :
The accident happened to the family leaving the daughter-in-law at the airport :

Sri Muktsar Sahib: ਸਹੁਰਾ, ਘਰਵਾਲਾ ਤੇ ਦਿਓਰ ਹੋਇਆ ਜ਼ਖ਼ਮੀ

The accident happened to the family leaving the daughter-in-law at the airport : ਜ਼ਿਲ੍ਹਾ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਇੱਕ ਪਰਿਵਾਰ ਜਦੋਂ ਆਪਣੀ ਨੂੰਹ ਨੂੰ ਦਿੱਲੀ ਏਅਰਪੋਰਟ 'ਤੇ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਖਰਖੇੜੀ ਨੇੜੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਘਟਨਾ ਵਿੱਚ ਸੱਸ ਦੀ ਮੌਤ ਹੋ ਗਈ, ਸਹੁਰਾ, ਪਤੀ, ਦਿਓਰ ਅਤੇ ਡਰਾਈਵਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਅਗਰੋਹਾ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Jalandhar News: ਘਰਵਾਲਾ ਕਰ ਗਿਆ ਮਾੜੀ, ਪਤਨੀ ਦਾ ਪਾਸਪੋਰਟ-ਗ੍ਰੀਨ ਕਾਰਡ ਲੈ ਕੇ ਵਿਦੇਸ਼ ਭੱਜਿਆ

ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਆਪਣੇ ਲੜਕੇ ਲਖਵਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ ਨੂੰ ਵਿਦੇਸ਼ ਛੱਡਣ ਲਈ ਦਿੱਲੀ ਏਅਰਪੋਰਟ ਜਾਣ ਦੀ ਯੋਜਨਾ ਬਣਾਈ। ਇਸ ਦੌਰਾਨ ਅਮਨਦੀਪ ਕੌਰ ਦਾ ਪਤੀ ਲਖਵਿੰਦਰ ਸਿੰਘ ਅਤੇ ਦਿਓਰ ਲਵਪ੍ਰੀਤ ਸਿੰਘ ਆਰਟਿਕਾ ਕਾਰ ਵਿੱਚ ਪੰਜਾਬ ਤੋਂ ਰਵਾਨਾ ਹੋਏ। ਕਾਰ ਨੂੰ ਡਰਾਈਵਰ ਕੁਲਬੀਰ ਸਿੰਘ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਅਮਨਦੀਪ ਕੌਰ ਨੂੰ ਦਿੱਲੀ ਏਅਰਪੋਰਟ 'ਤੇ ਛੱਡ ਕੇ ਪੰਜਾਬ ਪਰਤ ਰਹੇ ਸਨ।

ਇਹ ਵੀ ਪੜ੍ਹੋ: Bathinda News : ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸ਼ਨੀਵਾਰ ਰਾਤ ਪੌਣੇ 12 ਵਜੇ ਜਿਵੇਂ ਹੀ ਉਨ੍ਹਾਂ ਦੀ ਆਰਟਿਕਾ ਗੱਡੀ ਪਿੰਡ ਖਰਖੇੜੀ ਦੇ ਪੁਲ ਤੋਂ ਪਾਰ ਹੋਈ ਤਾਂ ਬੇਕਾਬੂ ਹੋ ਗਈ। ਇਸ ਦੌਰਾਨ ਗੱਡੀ ਡਿਵਾਈਡਰ ਨਾਲ ਟਕਰਾ ਗਈ ਅਤੇ ਪੂਰੀ ਤਰ੍ਹਾਂ ਨੁਕਸਾਨੀ ਗਈ। ਗੱਡੀ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਡਿਵਾਈਡਰ 'ਤੇ ਲੱਗੇ ਜਾਲ ਵੀ ਦੂਰ ਜਾ ਡਿੱਗੇ। ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਗੱਡੀ ਪਲਟ ਨਹੀਂ ਗਈ। ਇਸ ਕਾਰਨ ਵੱਡਾ ਹਾਦਸਾ ਟਲ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦਿਨ ਦਾ ਸਮਾਂ ਹੋਣ ਕਾਰਨ ਆਸ-ਪਾਸ ਲੋਕ ਇਕੱਠੇ ਹੋ ਗਏ। ਜ਼ਖ਼ਮੀਆਂ ਨੂੰ ਗੱਡੀ 'ਚੋਂ ਬਾਹਰ ਕੱਢ ਲਿਆ ਗਿਆ ਅਤੇ ਸਾਰਿਆਂ ਨੂੰ ਅਗਰੋਹਾ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ 56 ਸਾਲਾ ਸੁਖਜੀਤ ਕੌਰ ਦੀ ਮੌਤ ਹੋ ਗਈ। ਜਦਕਿ ਮ੍ਰਿਤਕ ਦਾ ਪਤੀ ਬਲਜੀਤ ਸਿੰਘ, ਪੁੱਤਰ ਲਖਵਿੰਦਰ, ਲਵਪ੍ਰੀਤ ਅਤੇ ਡਰਾਈਵਰ ਕੁਲਬੀਰ ਸਿੰਘ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

(For more Punjabi news apart from The accident happened to the family leaving the daughter-in-law at the airport , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement