
ਸੀਆਈਏ ਫ਼ਰੀਦਕੋਟ ਦੀ ਹਿਰਾਸਤ ਵਿਚ ਨੌਜਵਾਨ ਜਸਪਾਲ ਸਿੰਘ ਦੀ 18 ਮਈ ਨੂੰ ਹੋਈ ਸੀ ਮੌਤ
ਫ਼ਰੀਦਕੋਟ (ਸੁਨੀਲ ਜਿੰਦਲ) : ਫ਼ਰੀਦਕੋਟ 'ਚ ਪੁਲਿਸ ਹਿਰਾਸਤ ਦੌਰਾਨ ਜਸਪਾਲ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਅਤੇ ਉਸ ਦੀ ਲਾਸ਼ ਨਾ ਮਿਲਣ ਕਰ ਕੇ ਵੱਡਾ ਵਿਵਾਦ ਬਣਿਆ ਹੋਇਆ ਹੈ। ਪਰਿਵਾਰ ਵਲੋਂ 18 ਦਿਨਾਂ ਤਕ ਐਸਐਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਲਈ ਆਈ.ਜੀ. ਫ਼ਿਰੋਜ਼ਪੁਰ ਰੇਂਜ ਮੁਖਵਿੰਦਰ ਸਿੰਘ ਸ਼ੀਨਾ ਦੀ ਪ੍ਰਧਾਨਗੀ ਹੇਠ SSP ਰਾਜਬਚਨ ਸਿੰਘ ਸੰਧੂ ਫ਼ਰੀਦਕੋਟ, ਮਨਜੀਤ ਸਿੰਘ ਢੇਸੀ SSP ਸ੍ਰੀ ਮੁਕਸਰ ਸਾਹਿਬ, ਭੁਪਿੰਦਰ ਸਿੰਘ SPH ਫ਼ਰੀਦਕੋਟ ਦੀ ਸ਼ਪੈਸ਼ਲ ਇਨਵੇਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ।
SSP Rajbachan Singh
SSP ਫ਼ਰੀਦਕੋਟ ਰਾਜਬਚਨ ਸਿੰਘ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜਾਂਚ ਟੀਮ ਨੇ ਮਾਮਲੇ ਦੀ ਤਫ਼ਤੀਸ਼ ਦੌਰਾਨ ਜਸਵੰਤ ਸਿੰਘ ਉਰਫ਼ ਬਿੱਟਾ ਪੁੱਤਰ ਅਮਰਜੀਤ ਸਿੰਘ ਵਾਸੀ ਲੰਗੇਆਣਾ ਨੂੰ ਬੀਤੀ 3 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਰੋਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾੜਾ ਭਾਈ ਕਾ ਨੂੰ ਬੀਤੀ 7 ਜੂਨ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਰਿਮਾਂਡ ਹਾਸਲ ਕੀਤਾ ਸੀ। ਰੋਸ਼ਨ ਸਿੰਘ ਤੋਂ ਪੁਛਗਿਛ ਦੌਰਾਨ ਰਾਜਵਿੰਦਰ ਸਿੰਘ ਉਰਫ਼ ਰਾਜ ਪੁੱਤਰ ਇਕਬਾਲ ਸਿੰਘ ਵਾਸੀ ਕੋਟ ਮਾਹੋਮਦ ਖਾ ਜ਼ਿਲ੍ਹਾ ਮੋਗਾ ਹਾਲ ਗ੍ਰੀਨ ਸਿਟੀ 2 ਪਿੰਡ ਮੰਝ ਫਾਗੁਵਾਲ ਥਾਣਾ ਸਲੇਮ ਟਾਬਰੀ ਲੁਧਿਆਣਾ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਗਿਆ।
Jaspal Singh
ਰਾਜਵਿੰਦਰ ਸਿੰਘ ਕੋਲੋਂ ਦੇਸੀ ਰਿਵਾਲਵਰ 32 ਬੋਰ ਅਤੇ 4 ਰੋਂਦ ਬਰਾਮਦ ਹੋਣ ਬਰਾਮਦ ਕਰ ਕੇ ਉਸ ਵਿਰੁੱਧ ਥਾਣਾ ਸਿਟੀ ਕੋਟਕਪੂਰਾ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਰੌਸ਼ਨ ਸਿੰਘ ਦੀ ਪੁਛਗਿਛ ਦੌਰਾਨ ਹੀ ਇਕ ਹੋਰ ਨਾਮਜ਼ਦ ਮੁਲਜ਼ਮ ਰਘਬੀਰ ਸਿੰਘ ਕੋਲੋਂ ਇਕ 12 ਬੋਰ ਦੇਸੀ ਕਟਾ ਅਤੇ 3 ਰੋਂਦ 12 ਬੋਰ ਬਰਾਮਦ ਕੀਤੇ ਗਏ। ਉਸ ਵਿਰੁੱਧ ਅਸਲਾ ਐਕਟ ਤਹਿਤ ਥਾਣਾ ਸਦਰ ਫ਼ਰੀਦਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਮਨਦੀਪ ਸਿੰਘ ਉਰਫ਼ ਅਮੁ ਪੁੱਤਰ ਸ੍ਰੀਰਾਮ ਵਾਸੀ ਪਿੰਡ ਲੰਬੀ ਅਤੇ ਗਗਨਦੀਪ ਸਿੰਘ ਉਰਫ਼ ਗਗਨਾ ਪੁੱਤਰ ਰਾਮਦਿਤਾ ਸਿੰਘ ਵਾਸੀ ਰਾਇ ਕੇ ਕਲਾ ਥਾਣਾ ਨਾਂਦੇੜ ਗੜ ਪਾਸੋਂ ਇਕ ਮੋਟਰਸਾਈਕਲ, ਇਕ ਦੇਸੀ ਪਸਤੌਲ 32 ਬੋਰ ਸਮੇਤ 5 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ।
Jaspal Singh
ਜ਼ਿਕਰਯੋਗ ਹੈ ਕਿ ਸੀਆਈਏ ਫ਼ਰੀਦਕੋਟ ਦੀ ਹਿਰਾਸਤ ਵਿਚ ਨੌਜਵਾਨ ਜਸਪਾਲ ਸਿੰਘ ਦੀ 18 ਮਈ ਨੂੰ ਮੌਤ ਹੋ ਗਈ ਸੀ। ਜਸਪਾਲ ਦੀ ਮੌਤ ਹੋ ਜਾਣ ਬਾਅਦ ਪੁਲਿਸ ਨੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਸੀ, ਜੋ ਅਜੇ ਤੱਕ ਨਹੀਂ ਮਿਲੀ। ਜਸਪਾਲ ਦੀ ਮੌਤ ਦੇ ਅਗਲੇ ਦਿਨ ਉਸ ਨੂੰ ਗ੍ਰਿਫ਼ਤਾਰ ਕਰਨ ਵਾਲਾ ਪੁਲਿਸ ਇੰਸੈਪਟਰ ਅਗਲੇ ਦਿਨ ਖ਼ੁਦਕੁਸ਼ੀ ਕਰ ਲਈ ਸੀ।
ਵੇਖੋ ਪ੍ਰੈਸ ਕਾਨਫ਼ਰੰਸ ਦੀ ਵੀਡੀਓ :-