Canada Police ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਹੱਥ ਜੋੜ ਕੇ United Sikhs ਦਾ ਕੀਤਾ ਧੰਨਵਾਦ
Published : Jun 7, 2020, 3:31 pm IST
Updated : Jun 7, 2020, 3:31 pm IST
SHARE ARTICLE
Canada United Sikhs
Canada United Sikhs

ਐਮਰਜੈਂਸੀ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਨੇ ਸਿੱਖਾਂ ਦਾ ਕੀਤਾ ਧੰਨਵਾਦ

ਕੈਨੇਡਾ: ਬਰਾਮਟਨ ਤੋਂ ਇਕ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਯੂਨਾਇਟਿਡ ਸਿੱਖਸ ਦੇ ਸਿੰਘਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਹਨਾਂ ਅਧਿਕਾਰੀਆਂ ਵੱਲੋਂ ਹੱਥ ਜੋੜ ਕੇ ਸਿੰਘਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਕਿਉਂ ਕਿ ਇਹਨਾਂ ਸਿੰਘਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਹਰ ਇਕ ਲੋੜਵੰਦ ਤਕ ਭੋਜਨ ਪਹੁੰਚਾਇਆ ਹੈ।

Gurpreet Dhillon Gurpreet Dhillon

ਦਰਅਸਲ ਇਹਨਾਂ ਵੱਲੋਂ ਇਕ ਫੂਡ ਬੈਂਕ ਲਗਾਇਆ ਗਿਆ ਜਿਸ ਰਾਹੀਂ ਕੈਨੇਡਾ ਦੇ ਹਰ ਇਕ ਵਾਸੀ ਨੂੰ ਮਦਦ ਲਈ ਲੰਗਰ ਪਹੁੰਚਾਇਆ ਜਾ ਰਿਹਾ ਹੈ ਤੇ ਹੁਣ ਪੁਲਿਸ ਅਧਿਕਾਰੀ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਤੇ ਹੋਰ ਵੀ ਕਈ ਅਧਿਕਾਰੀਆਂ ਵੱਲੋਂ ਯੂਨਾਇਟਿਡ ਦੇ ਸਿੰਘਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਜਾ ਰਿਹਾ ਹੈ।

Canada Canada

ਗੁਰਪ੍ਰੀਤ ਸਿੰਘ ਢਿੱਲੋਂ ਜੋ ਕਿ ਉੱਥੋਂ ਦੇ  ਵੀਜ਼ੀਲੈਂਸ ਕੌਂਸਲਰ ਹਨ ਨੇ ਦਸਿਆ ਕਿ ਉਹਨਾਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਲੋੜਵੰਦਾਂ ਤਕ ਭੋਜਨ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਨੇ ਪੂਰੀ ਲਗਨ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਇਹ ਸੇਵਾ ਸਿਰਫ ਸਿੱਖਾਂ ਲਈ ਹੀ ਨਹੀਂ ਸੀ ਬਲਕਿ ਉਹਨਾਂ ਨੇ ਹਰ ਲੋੜਵੰਦ ਲਈ ਕੀਤੀ ਹੈ।

Canada Canada

ਇਸੇ ਤਰ੍ਹਾਂ ਵਾਰੀ ਵਾਰੀ ਹਰ ਅਧਿਕਾਰੀ ਨੇ ਸਿੱਖਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿਚ ਸਭ ਨੂੰ ਰਲ ਮਿਲ ਕੇ ਕੰਮ ਕੀਤਾ ਹੈ ਤੇ ਲੋਕਾਂ ਨੇ ਇਕ ਦੂਜੇ ਦਾ ਪੂਰਾ ਸਾਥ ਦਿੱਤਾ ਹੈ। ਦਸ ਦਈਏ ਕਿ ਕੋਈ ਵੀ ਦੁੱਖ ਦੀ ਘੜੀ ਹੋਵੇ ਜਾਂ ਕੋਈ ਮੁਸੀਬਤ ਹੋਵੇ ਗੁਰੂ ਦੇ ਸਿੱਖ ਹਮੇਸ਼ਾ ਲੋਕਾਂ ਦੀ ਲੋੜ ਲਈ ਅੱਗੇ ਰਹਿੰਦੇ ਹਨ ਤੇ ਲੋਕਾਂ ਦੀ ਪੂਰੀ ਲਗਨ ਨਾਲ ਸੇਵਾ ਕਰਦੇ ਹਨ। 

Canada Canada

ਦਸ ਦਈਏ ਕਿ ਕੋਈ ਵੀ ਦੁੱਖ ਦੀ ਘੜੀ ਹੋਵੇ ਜਾਂ ਕੋਈ ਮੁਸੀਬਤ ਹੋਵੇ ਗੁਰੂ ਦੇ ਸਿੱਖ ਹਮੇਸ਼ਾ ਲੋਕਾਂ ਦੀ ਲੋੜ ਲਈ ਅੱਗੇ ਰਹਿੰਦੇ ਹਨ ਤੇ ਲੋਕਾਂ ਦੀ ਪੂਰੀ ਲਗਨ ਨਾਲ ਸੇਵਾ ਕਰਦੇ ਹਨ।  ਦਸ ਦਈਏ ਕਿ ਕੋਰੋਨਾ ਮਹਾਂਮਾਰੀ ਸਮੇਂ ਪੂਰੀ ਦੁਨੀਆਂ ਸੰਕਟ ਵਿਚੋਂ ਗੁਜ਼ਰ ਰਹੀ ਹੈ। ਆਰਥਿਕ ਮੰਦੀ ਕਾਰਨ ਪੂਰੀ ਦੁਨੀਆਂ ਬੇਹਾਲ ਹੋਈ ਪਈ ਹੈ। ਇਸ ਮੰਦੀ ਕਾਰਨ ਬਹੁਤੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਜ਼ਰੂਰੀ ਸੇਵਾਵਾਂ ਵਿਚ ਘਾਟ ਮਹਿਸੂਸ ਕੀਤੀ ਜਾ ਰਹੀ ਹੈ।

Canada Canada

ਪਰ ਇਸ ਸਭ ਦੇ ਵਿਚ ਲੋਕਾਂ ਲਈ 'ਗੁਰੂ ਕਾ ਲੰਗਰ' ਸਹਾਰਿਆ ਬਣਿਆ ਹੋਇਆ ਹੈ। ਵਿਸ਼ਵ ਦੇ ਗੁਰਦੁਆਰਾ ਸਾਹਿਬਾਨਾਂ ਵਾਂਗ ਦਿੱਲੀ ਦੇ ਗੁਰੂਘਰਾਂ ਵਿਚੋਂ ਵੀ ਲੱਖਾਂ ਲੋੜਵੰਦ ਲੰਗਰ ਛਕ ਰਹੇ ਹਨ। ਦਿੱਲੀ ਕਮੇਟੀ ਵੱਲੋਂ ਪਹਿਲਾਂ ਵੀ ਲਾਕਡਾਊਨ ਦੌਰਾਨ ਤੋਂ ਲੱਖਾਂ ਲੋਕਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਹੁਣ ਇਸ ਮੁਹਿੰਮ ਤਹਿਤ ਹੋਰ ਅਨੇਕਾਂ ਲੋੜਵੰਦਾਂ ਨੂੰ ਸਹਾਰਾ ਮਿਲੇਗਾ। ਦਿੱਲੀ ਕਮੇਟੀ ਦੇ ਇਸ ਕਾਰਜ ਨੂੰ ਸਫ਼ਲ ਕਰਨ ਲਈ 15 ਬੱਸਾਂ ਰਵਾਨਾਂ ਹੋਣਗੀਆਂ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਬੱਸਾਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੰਗਰ, ਪਾਣੀ ਅਤੇ ਹੋਰ ਜ਼ਰੂਰੀ ਸੇਵਾਵਾਂ ਦਾ ਸਾਮਾਨ ਲੈ ਕੇ ਚੱਲਣਗੀਆਂ। ਇਹ ਬੱਸਾਂ ਰਾਹੀਂ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਰੁਕ ਕੇ ਭੋਜਨ ਵੰਡਿਆ ਜਾਵੇਗਾ। ਇਸ ਮੁਹਿੰਮ ਤਹਿਤ ਦਿੱਲੀ ਦੇ ਹਰ ਇੱਕ ਕੋਨੇ ਤੇ ਹਰ ਇੱਕ ਲੋੜਵੰਦ ਨੂੰ ਭੋਜਨ ਮੁਹੱਈਆ ਹੋਵੇਗਾ। 

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਦਿੱਲੀ ਦੇ ਹਰ ਇੱਕ ਬੇਸਹਾਰਾ ਤੱਕ ਭੋਜਨ ਪੁਹਚਾਉਣ ਦਾ ਉਨ੍ਹਾਂ ਦਾ ਫਰਜ਼ ਹੈ। ਉਨ੍ਹਾਂ ਨੇ ਲਾਕਡਾਊਨ ਦੌਰਾਨ ਸਮਾਜ ਸੇਵੀ ਸੰਸਥਾਵਾਂ ਨਾਲ ਹਰ ਜ਼ਰੂਤਮੰਦ ਤੱਕ ਭੋਜਨ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ। ਇਸ ਤੋਂ ਬਾਅਦ ਸੇਵਾਵਾਂ ਵਾਪਸ ਲੈ ਲਈਆਂ ਸੀ। ਸਿਰਸਾ ਨੇ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਚਲਦੀ ਰਹੇਗੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: Canada, Alberta

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement