ਖੇਤੀ ਕਾਨੂੰਨਾਂ ਦੇ ਹੱਲ ਲਈ ਸੰਘ ਅਧਿਕਾਰੀਆਂ ਕੋਲ ਵੀ ਚੁਕਿਆ ਮੁੱਦਾ, ਕੋਈ ਸੁਣ ਕੇ ਰਾਜ਼ੀ ਨਹੀਂ
Published : Jun 12, 2021, 8:26 am IST
Updated : Jun 12, 2021, 8:26 am IST
SHARE ARTICLE
K. D. Bhandari
K. D. Bhandari

ਮੋਹਣ ਲਾਲ ਤੇ ਜੋਸ਼ੀ ਤੋਂ ਬਾਅਦ ਹੁਣ ਕੇ.ਡੀ ਭੰਡਾਰੀ ਨੇ ਵੀ ਦਿਖਾਏ ਬਗ਼ਾਵਤੀ ਤੇਵਰ

ਲੁਧਿਆਣਾ (ਪ੍ਰਮੋਦ ਕੌਸ਼ਲ) : ਖੇਤੀ ਕਾਨੂੰਨਾਂ (Farm Laws)ਵਿਰੁਧ ਕਿਸਾਨਾਂ ਦੀ ਚਲ ਰਹੀ ਲੜਾਈ ਹੋਰ ਤਕੜੀ ਹੁੰਦੀ ਜਾ ਰਹੀ ਹੈ ਅਤੇ ‘ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ’ ਹੁੰਦੀ ਦਾ ਪ੍ਰਤੱਖ ਸਬੂਤ ਇਸ ਗੱਲ ਤੋਂ ਮਿਲ ਰਿਹਾ ਹੈ ਕਿ ਭਾਜਪਾ ਦੇ ਸਾਬਕਾ ਵਿਧਾਇਕ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਨ ਲਈ ਇਕ ਇਕ ਕਰ ਕੇ ਹੁਣ ਅੱਗੇ ਆਉਣ ਲੱਗ ਪਏ ਹਨ।

Farmers Protest Farmers Protest

ਹੇਰ ਪੜ੍ਹੋ: ਬਸਪਾ ਲਈ ਸ਼੍ਰੋਮਣੀ ਅਕਾਲੀ ਦਲ 30 ਸੀਟਾਂ ਛੱਡਣ ਲਈ ਤਿਆਰ?

ਭਾਜਪਾ (BJP) ਦੇ ਸਾਬਕਾ ਮੰਤਰੀ ਮਾਸਟਰ ਮੋਹਣ ਲਾਲ (Master Mohan Lal) ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ (Anil Joshi) ਤੋਂ ਬਾਅਦ ਹੁਣ ਜਲੰਧਰ ਤੋਂ ਦੋ ਵਾਰ ਦੇ ਵਿਧਾਇਕ ਤੇ ਮੁੱਖ ਪਾਰਲੀਮਾਨੀ ਸਕੱਤਰ ਰਹੇ ਕੇ.ਡੀ ਭੰਡਾਰੀ (K. D. Bhandari) ਨੇ ਵੀ ਹੁਣ ਅਪਣੀ ਹੀ ਪਾਰਟੀ ਵਿਰੁਧ ਬਗ਼ਾਵਤੀ ਸੁਰ ਛੇੜਦੇ ਹੋਏ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਬਕੌਲ ਭੰਡਾਰੀ, ‘ਮੇਰਾ ਹਲਕਾ ਨਿਰੋਲ ਸ਼ਹਿਰੀ ਇਲਾਕਾ ਹੈ ਤੇ ਮੈਨੂੰ ਵੋਟਾਂ ਮੌਕੇ ਕਿਸਾਨਾਂ ਦੀ ਨਾਰਾਜ਼ਗੀ ਦੇ ਚਲਦਿਆਂ ਵੋਟ ਨਾ ਭੁਗਤ ਕੇ ਸਿੱਧੇ ਤੌਰ ’ਤੇ ਕੋਈ ਖ਼ਾਸ ਨੁਕਸਾਨ ਵੀ ਨਹੀਂ ਹੋਣ ਵਾਲਾ, ਪਰ ਕਿਸਾਨ ਸਾਡੇ ਭਰਾ ਨੇ ਅਤੇ ਕਿਸਾਨੀ ਤੋਂ ਬਗ਼ੈਰ ਪੰਜਾਬ ਨੂੰ ਦੇਖਿਆ ਹੀ ਨਹੀਂ ਜਾ ਸਕਦਾ ਅਤੇ ਇਹੋ ਕਾਰਨ ਹੈ ਕਿ ਮੈਂ ਕਿਸਾਨਾਂ ਦੇ ਹੱਕ ਵਿਚ ਪਹਿਲੇ ਦਿਨ ਤੋਂ ਨਿਤਰ ਕੇ ਸਾਹਮਣੇ ਆ ਰਿਹਾ ਹੈ।’

BJPBJP

ਹੋਰ ਪੜ੍ਹੋ: ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਟੀਕੇ ਦੀ ਤੁਰੰਤ ਜ਼ਰੂਰਤ ਨਹੀਂ, ਮਾਹਰਾਂ ਨੇ PM ਨੂੰ ਸੌਂਪੀ ਰਿਪੋਰਟ

ਭੰਡਾਰੀ ਨੇ ਕਿਹਾ ਕਿ ਕੁੱਝ ਲੋਕ ਇਹ ਸਵਾਲ ਜ਼ਰੂਰ ਖੜੇ ਕਰ ਰਹੇ ਹਨ ਕਿ ਪਹਿਲਾਂ 6-7 ਮਹੀਨੇ ਤੋਂ ਕਿਉਂ ਨਹੀਂ ਬੋਲੇ, ਪਰ ਉਹ ਅਜਿਹਾ ਕਹਿਣ ਵਾਲਿਆਂ ਨੂੰ ਇਹ ਜ਼ਰੂਰ ਦਸਣਾ ਚਾਹੁੰਦੇ ਹਨ ਕਿ ਪਹਿਲਾਂ ਉਹ ਸਾਰੇ ਪਾਰਟੀ ਦੇ ਅੰਦਰ ਰਹਿ ਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਚੁੱਕਦੇ ਹੋਏ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਹੱਲ ਕਰਨ ਲਈ ਦਬਾਅ ਬਣਾ ਰਹੇ ਸੀ। ਲਗਾਤਾਰ ਪਾਰਟੀ ਦੇ ਆਗੂਆਂ ਨਾਲ ਉਹ ਇਸ ਮਸਲੇ ਦੇ ਜਲਦ ਤੋਂ ਜਲਦ ਹੱਲ ਲਈ ਗੱਲ ਕਰਦੇ ਆ ਰਹੇ ਹਨ ਪਰ ਜਦੋਂ ਕੋਈ ਅਸਰ ਨਹੀਂ ਹੋਇਆ ਤਾਂ ਉਹ ਖੁੱਲ੍ਹ ਕੇ ਸਾਹਮਣੇ ਆਏ ਅਤੇ ਕਿਸਾਨਾਂ ਦੇ ਹੱਕ ਵਿੱਚ ਸ਼ਰੇਆਮ ਆਪਣੀ ਗੱਲ ਰੱਖ ਰਹੇ ਹਨ।

Former Cabinet Minister Anil JoshiFormer Cabinet Minister Anil Joshi

ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਮਾਸਟਰ ਮੋਹਣ ਲਾਲ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਉਹ ਪੂਰੀ ਤੰਨਦੇਹੀ ਨਾਲ ਹਿਮਾਇਤ ਕਰਦੇ ਹਨ ਅਤੇ ਉਕਤ ਦੋਵਾਂ ਆਗੂਆਂ ਨੇ ਅਜਿਹਾ ਕੁੱਝ ਵੀ ਗਲਤ ਨਹੀਂ ਕਿਹਾ ਜਿਸਦਾ ਕਿਸੇ ਨੂੰ (ਭਾਜਪਾ ਦੇ ਆਗੂਆਂ ਨੂੰ) ਇਤਰਾਜ਼ ਹੋਵੇ। ਭੰਡਾਰੀ ਨੇ ਕਿਹਾ ਕਿ ਕਾਨੂੰਨ ਬਣਦੇ ਵੀ ਤੇ ਉਨ੍ਹਾਂ ਵਿੱਚ ਸੋਧਾਂ ਵੀ ਹੁੰਦੀਆਂ ਹਨ। ਜੇਕਰ ਕਾਨੂੰਨਾਂ ਦਾ ਇੰਨੇਂ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਅਤੇ ਪੰਜਾਬ ਦੇ ਕਿਸਾਨ ਸਰਦੀ, ਗਰਮੀ, ਬਰਸਾਤ ਦੀ ਪਰਵਾਹ ਕੀਤੇ ਬਗੈਰ ਦਿੱਲੀ ਦੇ ਬਾਰਡਰਾਂ ਦੇ ਡਟੇ ਹੋਏ ਹਨ ਤਾਂ ਫਿਰ ਪਾਰਟੀ ਨੂੰ ਵੀ ਸੋਚਣਾ ਪਵੇਗਾ ਕਿ ਮਸਲੇ ਵਿੱਚ ਕੋਈ ਤਾਂ ਗੱਲ ਹੈ।

ਹੋਰ ਪੜ੍ਹੋ: Canada ਵਿਚ Sikh ਨੌਜਵਾਨ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ

ਭੰਡਾਰੀ ਦੀ ਮੰਨੀਏ ਤਾਂ ਬੀਤੇ ਸਮੇਂ ਦੌਰਾਨ ਅੰਮ੍ਰਿਤਸਰ, ਜਲੰਧਰ ਅਤੇ ਪਠਾਨਕੋਟ ਦੀ ਸੰਘ ਦੀ ਹੋਈ ਇੱਕ ਮੀਟਿੰਗ ਵਿੱਚ ਪਹੁੰਚੇ ਅਧਿਕਾਰੀਆਂ ਸਾਹਮਣੇ ਵੀ ਖੇਤੀ ਕਾਨੂੰਨਾਂ ਨੂੰ ਹੱਲ ਕਰਨ ਦਾ ਮੁੱਦਾ ਬਹੁਤ ਜੋਰਾਂ ਨਾਲ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਖਿਲਾਫ ਜਿਹੜਾ ਵੀ ਐਕਸ਼ਨ ਲੈਣਾ ਚਾਹੇ ਲੈ ਸਕਦੀ ਹੈ ਪਰ ਉਹ ਅਨਿਲ ਜੋਸ਼ੀ ਦੀ ਖੁੱਲ੍ਹ ਕੇ ਹਿਮਾਇਤ ਕਰਦੇ ਹਨ ਅਤੇ ਇਸ ਗੱਲ ਤੋਂ ਪਿੱਛੇ ਨਹੀਂ ਹਟਣ ਵਾਲੇ। ਉਨ੍ਹਾਂ ਕਿਹਾ ਕਿ ਕੇਂਦਰੀ ਲੀਡਰਸ਼ਿਪ ਨੂੰ ਖੇਤੀ ਕਾਨੂੰਨਾਂ ਦੇ ਮਸਲੇ ਤੇ ਕੋਈ ਹੱਲ ਕਰਨ ਵਾਲਾ ਐਕਸ਼ਨ ਲੈਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਭਾਜਪਾ ਦੀ ਲੀਡਰਸ਼ਿਪ ਆਪਣਾ ਸਟੈਂਡ ਕਲੀਅਰ ਕਰੇ ਕਿ ਉਹ ਪੰਜਾਬ ਦੇ ਲੋਕਾਂ ਲਈ ਕੀ ਸੋਚ ਰੱਖਦੇ ਹਨ ਕਿਉਂਕਿ ਪੰਜਾਬ ਦੀ ਆਰਥਿਕਤਾ ਖੇਤੀ ਤੇ ਨਿਰਭਰ ਹੈ ਅਤੇ ਇਸ ਗੱਲ ਵਿੱਚ ਕੋਈ ਸ਼ੱਕ-ਸ਼ੁਭਾ ਨਹੀਂ ਹੈ।

farmers PROTESTFarmers Protest

ਹੋਰ ਪੜ੍ਹੋ: ਸੰਪਾਦਕੀ: ਕਾਂਗਰਸ ਦੇ ‘ਰਾਹੁਲ ਬਰੀਗੇਡ’ ਦੇ ਯੁਵਾ ਆਗੂ, ਕਾਂਗਰਸ ਤੋਂ ਦੂਰ ਕਿਉਂ ਜਾ ਰਹੇ ਹਨ?

ਕਿਸਾਨ ਆਗੂਆਂ ਨੂੰ ‘ਖੁੱਡੇ’ ਲਾਉਣ ਲੱਗੀ ਭਾਜਪਾ ?

ਪੰਜਾਬ ਭਾਜਪਾ (Punjab BJP) ‘ਚ ਕਿਸਾਨ ਆਗੂਆਂ ਨੂੰ ‘ਖੁੱਡੇ’ ਲਾਇਆ ਜਾ ਰਿਹਾ ਹੈ ? ਇਹ ਅਸੀਂ ਨਹੀਂ ਕਹਿ ਰਹੇ ਸਗੋਂ ਭਾਜਪਾ ਦੇ ਕੁੱਝ ਕਿਸਾਨ ਆਗੂ ਕਹਿ ਰਹੇ ਹਨ। ਭਾਜਪਾ ਨਾਲ ਜੁੜੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਦੀ ਮੰਨੀਏ ਤਾਂ ਉਹ ਅਜਿਹੇ ਸਮੇਂ ਵਿੱਚ ਵੀ ਪਾਰਟੀ ਦੇ ਨਾਲ ਖੜ੍ਹੇ ਹਨ ਜਦੋਂ ਭਾਜਪਾ ਨੂੰ ਕਿਸਾਨਾਂ ਦੇ ਪ੍ਰਚੰਡ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪਾਰਟੀ ਹੈ ਕਿ ਉਨ੍ਹਾਂ ਨੂੰ ਮੀਟਿੰਗਾਂ ਤੱਕ ‘ਚ ਨਹੀਂ ਬੁਲਾਉਂਦੀ।

ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜ਼ਿਲ੍ਹੇ ਦੀ ਹੋਈ ਇੱਕ ਮੀਟਿੰਗ ਵਿੱਚ ਉਨ੍ਹਾਂ ਨੂੰ ਸ਼ਾਮਲ ਹੋਣ ਲਈ ਕੋਈ ਸੱਦਾ ਹੀ ਨਹੀਂ ਦਿੱਤਾ ਗਿਆ। ਪਤਾ ਲੱਗਿਆ ਹੈ ਕਿ ਇਹ ਗੱਲ ਜ਼ਿਲ੍ਹਾ ਇੰਚਾਰਜ ਅਤੇ ਪੰਜਾਬ ਪ੍ਰਧਾਨ ਤੱਕ ਵੀ ਪਹੁੰਚੀ ਹੈ। ਭਾਜਪਾ ਦਾ ਕਿਸਾਨਾਂ ਲਈ ਕੀ ਵਤੀਰਾ ਹੈ ਉਹ ਤਾਂ ਸ਼ਾਇਦ ਦੱਸਣ ਦੀ ਲੋੜ ਹੀ ਨਹੀਂ ਰਹਿ ਜਾਂਦੀ ਪਰ ਅਜਿਹੇ ਹਾਲਾਤਾਂ ਵਿੱਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਭਾਜਪਾ ਦੇ ਅੰਦਰ ਵੀ ਕਿਸਾਨ ਆਗੂਆਂ ਦੇ ਹਾਲਾਤ ਕੀ ਹਨ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement