ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਟੀਕੇ ਦੀ ਤੁਰੰਤ ਜ਼ਰੂਰਤ ਨਹੀਂ, ਮਾਹਰਾਂ ਨੇ PM ਨੂੰ ਸੌਂਪੀ ਰਿਪੋਰਟ
Published : Jun 12, 2021, 8:02 am IST
Updated : Jun 12, 2021, 8:16 am IST
SHARE ARTICLE
No need to vaccinate people once infected by Covid, experts suggest
No need to vaccinate people once infected by Covid, experts suggest

ਮਾਹਰਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵਾਇਰਸ ਨੂੰ ਹਰਾਇਆ ਹੈ, ਉਨ੍ਹਾਂ ਨੂੰ ਟੀਕਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ।

ਨਵੀਂ ਦਿੱਲੀ: ਜਨਤਕ ਸਿਹਤ ਮਾਹਰਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵਾਇਰਸ (Corona virus) ਨੂੰ ਹਰਾਇਆ ਹੈ, ਉਨ੍ਹਾਂ ਨੂੰ ਟੀਕਾ (Vaccine) ਲਗਾਉਣ ਦੀ ਕੋਈ ਜ਼ਰੂਰਤ ਨਹੀਂ। ਮਾਹਰਾਂ ਦੇ ਇਸ ਸਮੂਹ ’ਚ ਡਾਕਟਰ, ਕੋਵਿਡ-19 ’ਤੇ ਰਾਸ਼ਟਰੀ ਟਾਸਕ ਫੋਰਸ, ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ (ਆਈਪੀਐੱਚਏ),  (ਆਈਏਪੀਐੱਸਐੱਮ) ਤੇ ਇੰਡੀਅਨ ਐਸੋਸੀਏਸ਼ਨ ਦੇ ਮਾਹਰ ਸ਼ਾਮਲ ਹਨ।

Corona vaccineCorona vaccine

ਹੋਰ ਪੜ੍ਹੋ: Canada ਵਿਚ Sikh ਨੌਜਵਾਨ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ

(ਆਈਏਈ) ਨੇ ਦਾਅਵਾ ਕੀਤਾ ਕਿ ਮੌਜੂਦਾ ਸਮੇਂ ’ਚ ਬੱਚਿਆਂ ਸਮੇਤ ਵੱਡੇ ਪੱਧਰ ’ਤੇ ਆਬਾਦੀ ਵਾਲੇ ਟੀਕਾਕਰਨ ਦੀ ਬਜਾਏ ਕਮਜ਼ੋਰ ਤੇ ਖ਼ਤਰੇ ਵਾਲੇ ਲੋਕਾਂ ਦਾ ਵੈਕਸੀਨੇਸ਼ਨ ਕਰਨ ਦਾ ਟੀਚਾ ਹੋਣਾ ਚਾਹੀਦਾ ਹੈ। ਮਾਹਰਾਂ ਨੇ ਪ੍ਰਧਾਨ ਮੰਤਰੀ ਨੂੰ ਸੌਂਪੀ ਅਪਣੀ ਰਿਪੋਰਟ ’ਚ ਕਿਹਾ ਕਿ,‘‘ਦੇਸ਼ ’ਚ ਮਹਾਮਾਰੀ ਦੀ ਮੌਜੂਦਾ ਸਥਿਤੀ ਦੀ ਮੰਗ ਨੂੰ ਦੇਖਦੇ ਹੋਏ ਸਾਨੂੰ ਸਾਰੇ ਉਮਰ ਵਰਗ ਦੇ ਲੋਕਾਂ ਲਈ ਟੀਕਾਕਰਨ ਨੂੰ ਪਹਿਲ ਦੇਣ ਚਾਹੀਦੀ ਹੈ।

coronavirusCoronavirus

ਉੱਥੇ ਹੀ ਮਹਾਮਾਰੀ ਵਿਗਿਆਨ ਦੇ ਅੰਕੜਿਆਂ ਦੁਆਰਾ ਨਿਰਦੇਸ਼ਤ ਕੀਤਾ ਜਾਣਾ ਚਾਹੀਦਾ ਹੈ। ਜੇ ਇਕੱਠਾ ਸਾਰੀਆਂ ਥਾਵਾਂ ਦਾ ਟੀਕਾਕਰਨ ਕਰਵਾਇਆ ਜਾਵੇ ਤਾਂ ਅਜਿਹੀ ਸੰਭਾਵਨਾ ਜ਼ਿਆਦਾ ਹੈ ਕਿ ਇਸ ਨਾਲ ਵੈਕਸੀਨ ’ਤੇ ਪ੍ਰਭਾਵ ਪਵੇਗਾ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਸਾਰੀਆਂ ਥਾਵਾਂ ’ਤੇ ਟੀਕਾਕਰਨ ਦੀ ਮੰਗ ਨੂੰ ਪੂਰਾ ਕੀਤਾ ਜਾਵੇ।’’ ਉਨ੍ਹਾਂ ਨੇ ਰਿਪੋਰਟ ’ਚ ਕਿਹਾ ਕਿ ‘ਵੱਡੇ ਪੱਧਰ ’ਤੇ ਅੰਨ੍ਹੇਵਾਹ ਤੇ ਅਧੂਰਾ ਟੀਕਾਕਰਨ (Vaccination) ਵੀ ਹੋ ਸਕਦਾ ਹੈ।

PM narendra modiPM modi

ਹੋਰ ਪੜ੍ਹੋ: ਸੰਪਾਦਕੀ: ਕਾਂਗਰਸ ਦੇ ‘ਰਾਹੁਲ ਬਰੀਗੇਡ’ ਦੇ ਯੁਵਾ ਆਗੂ, ਕਾਂਗਰਸ ਤੋਂ ਦੂਰ ਕਿਉਂ ਜਾ ਰਹੇ ਹਨ?

ਦੇਸ਼ ਦੇ ਵੱਖ-ਵੱਖ ਹਿਸਿਆਂ ’ਚ ਲਾਗ ਤੇਜ਼ੀ ਨਾਲ ਫੈਲਦੀ ਹੋਈ ਦਿਖਾਈ ਦੇ ਸਕਦੀ ਹੈ, ਇਹ ਸੰਭਾਵਨਾ ਹੈ ਕਿ ਸਾਰੇ ਸਮੂਹਕ ਟੀਕਾਕਰਨ ਸਾਡੀ ਨੌਜਵਾਨ ਆਬਾਦੀ’ਚ ਕੁਦਰਤੀ ਲਾਗ ਦੀ ਗਤੀ ਨੂੰ ਨਹੀਂ ਫੜ ਸਕੇਗਾ। ਮਾਹਰਾਂ ਦਾ ਸੁਝਾਅ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਦੇਸ਼ ’ਚ ਕੋਵਿਡ-19 ਮਾਮਲਿਆਂ ਦੀ ਗਿਣਤੀ ’ਚ ਗਿਰਾਵਟ ਦੇਖੀ ਜਾ ਰਹੀ ਹੈ। ਦੱਸਣਯੋਗ ਹੈ ਕਿ ਹਾਲ ਹੀ ‘ਚ ਮੋਦੀ (PM Modi) ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਅਪਣੇ ਐਲਾਨ ’ਚ ਕਿਹਾ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਭਾਰਤੀਆਂ ਨੂੰ ਟੀਕਾ ਮੁਫ਼ਤ ਉਪਲਬਧ ਕਰਵਾਇਆ ਜਾਵੇਗਾ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement