
ਡਰੋਨ ਨੂੰ ਵੇਖਦੇ ਸਾਰ ਸੈਨਿਕਾਂ ਨੇ ਕੀਤੀ ਗੋਲੀਬਾਰੀ
ਅੰਮ੍ਰਿਤਸਰ: ਭਾਰਤ-ਪਾਕਿਸਤਾਨ( Indo-Pak border ) ਸਰਹੱਦ 'ਤੇ ਇਕ ਵਾਰ ਫਿਰ ਪਾਕਿ ਡਰੋਨ( Pak drone) ਵੇਖਿਆ ਗਿਆ। ਅਜਨਾਲਾ ਭਾਰਤ-ਪਾਕਿ ਸਰਹੱਦ ਅਧੀਨ ਆਉਂਦੀ 32 ਬਟਾਲੀਅਨ ਦੀ ਬੀ.ਓ.ਪੀ ਸੁੰਦਰਗੜ੍ਹ ਵਿਖੇ ਬੀਤੀ ਰਾਤ ਗਿਆਰਾਂ ਵਜੇ ਦੇ ਕਰੀਬ ਬੀ.ਐੱਸ.ਐੱਫ.(BSF) ਦੇ ਜਵਾਨਾਂ ਨੂੰ ਸਰਹੱਦ ’ਤੇ ਇਕ ਡਰੋਨ ਅਸਮਾਨ ਵਿਚ ਘੁੰਮਦਾ ਦਿਖਾਈ ਦਿੱਤਾ। ਡਰੋਨ ਨੂੰ ਵੇਖਦੇ ਸਾਰ ਸੈਨਿਕਾਂ ਨੇ ਗੋਲੀਬਾਰੀ (Firing) ਕੀਤੀ। ਉਸ ਤੋਂ ਬਾਅਦ ਡਰੋਨ( drone) ਵਾਪਸ ਚਲਾ ਗਿਆ।
Drone
ਇਹ ਵੀ ਪੜ੍ਹੋ: 'ਦਿੱਲੀ ਸਰਕਾਰ ਨੇ ਕੋਰੋਨਾ ਫ਼ਤਿਹ ਕਿੱਟਾਂ ਦੇ ਮੁਕਾਬਲੇ ਮਹਿੰਗੇ ਮੁੱਲ ਤੇ ਆਕਸੀਮੀਟਰਾਂ ਦੀ ਖ਼ਰੀਦ ਕੀਤੀ'
ਅਸ਼ੰਕਾ ਲਗਾਈ ਜਾ ਰਹੀ ਹੈ ਕਿ ਕਿਤੇ ਡਰੋਨ( drone) ਰਾਹੀਂ ਹਥਿਆਰਾਂ ਜਾਂ ਨਸ਼ਿਆਂ ਦੀ ਖੇਪ ਨੂੰ ਤਾਂ ਨਹੀਂ ਸੁੱਟਿਆ ਗਿਆ ਜਿਸ ਤੋਂ ਬਾਅਦ ਬੀਐਸਐਫ ਨੇ ਚਾਰੇ ਪਾਸੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।
Drone