ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੂੰ ਆਈ ਫ਼ਿਰੌਤੀ ਦੀ ਧਮਕੀ ਭਰੀ ਕਾਲ
Published : Jun 12, 2022, 6:46 am IST
Updated : Jun 12, 2022, 6:46 am IST
SHARE ARTICLE
image
image

ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੂੰ ਆਈ ਫ਼ਿਰੌਤੀ ਦੀ ਧਮਕੀ ਭਰੀ ਕਾਲ

 

ਨਾਭਾ, 11 ਜੂਨ (ਬਲਵੰਤ ਹਿਆਣਾ) : ਬੀਤੇ ਦਿਨੀਂ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਰੋੜਾਂ ਹੀ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਅੰਦਰ ਲਗਾਤਾਰ ਕਤਲਾਂ ਡਕੈਤੀਆਂ ਤੇ ਫਿਰੌਤੀਆਂ ਮੰਗਣ ਦਾ ਸਿਲਸਿਲਾ ਵਧਦਾ ਜਾ ਰਿਹਾ | ਇਸੇ ਤਰ੍ਹਾਂ ਫਿਰੌਤੀ ਮੰਗਣ ਦਾ ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਜਿਥੇ ਕਿ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਹੌਲੀ ਨੂੰ  ਇਕ ਵ੍ਹੱਟਸਐਪ ਕਾਲ ਫ਼ੋਨ 'ਤੇ ਧਮਕੀ ਮਿਲੀ ਹੈ ਅਤੇ 5 ਲੱਖ ਫਿਰੌਤੀ ਦੀ ਮੰਗ ਕੀਤੀ ਗਈ ਹੈ | ਇਹ ਫ਼ੋਨ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਵਲੋਂ ਕੀਤਾ ਦਸਿਆ ਜਾ ਰਿਹਾ ਹੈ | ਇਸ ਸਬੰਧੀ ਪਰਮਜੀਤ ਸਹੋਲੀ ਵਲੋਂ ਨਾਭਾ ਕੋਤਵਾਲੀ ਵਿਚ ਦਰਖਾਸਤ ਦਿਤੀ ਗਈ |
ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਹੌਲੀ ਨੇ ਪ੍ਰੈੱਸ ਵਾਰਤਾ ਦੌਰਾਨ  ਦਸਿਆ  ਕਿ ਬੀਤੇ ਦਿਨ ਮੈਨੂੰ ਵਿਦੇਸ਼ੀ ਵ੍ਹੱਟਸਐਪ ਕਾਲ ਨੰਬਰ + 1(813) 320 - 2362 ਤੋਂ ਆਈ ਸੀ ਅਤੇ ਖ਼ੁਦ ਨੂੰ  ਗੋਲਡੀ ਬਰਾੜ ਦੱਸ ਕੇ ਮੈਨੂੰ ਧਮਕੀ ਦਿਤੀ ਗਈ ਕੀ ਤੂੰ ਮੈਨੂੰ 5 ਲੱਖ ਰੁਪਏ ਦੇ | ਸ. ਸਹੋਲੀ ਨੇ ਦਸਿਆ ਕਿ ਮੈਂ ਗੋਲਡੀ ਬਰਾੜ ਨੂੰ  ਪੁਛਿਆ ਕਿ ਤੂੰ ਸਿੱਧੂ ਮੂਸੇਵਾਲੇ ਦਾ ਕਤਲ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਵਲੋਂ ਮਿੱਡੂਖੇੜੇ ਦਾ ਕਤਲ ਕਰਵਾਇਆ ਸੀ | ਜਿਸ ਕਰ ਕੇ ਮੈਂ ਸਿੱਧੂ ਮੂਸੇ ਵਾਲੇ ਦਾ ਕਤਲ ਕਰਵਾਇਆ ਹੈ | ਸਹੋਲੀ ਨੇ ਦਸਿਆ ਕਿ ਮੈਂ ਗੋਲਡੀ ਬਰਾੜ ਨੂੰ  ਕਿਹਾ ਕਿ ਜੇਕਰ ਤੂੰ ਫ਼ਿਰੌਤੀ ਲੈਣੀ ਹੈ ਤਾਂ ਮੈਂ ਕਿਸੇ ਵੀ ਤਰ੍ਹਾਂ ਦੀ ਫਿਰੌਤੀ ਨਹੀਂ ਦਿੰਦਾ ਅਤੇ ਜੇਕਰ ਮੈਨੂੰ ਮਾਰਨਾ ਹੈ ਤਾਂ ਤੂੰ ਇਥੇ ਆ ਮੈਂ ਫਿਰ ਦੱਸਾਂਗਾ ਕਿ ਮੈਂ ਕੌਣ ਹਾਂ | ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੀਆਂ ਤਾਕਤਾਂ ਨੂੰ  ਤੁਰਤ ਨੱਥ ਪਾਈ ਜਾਵੇ |
ਇਸ ਮਾਮਲੇ ਸਬੰਧੀ ਜਦੋਂ ਨਾਭਾ ਦੇ ਥਾਣਾ ਕੋਤਵਾਲੀ ਐਸ.ਐਚ.ਓ. ਰਾਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਪਰਮਜੀਤ ਸਿੰਘ ਸਹੋਲੀ ਵਲੋਂ ਸਾਨੂੰ ਲਿਖਤੀ ਰੀਪੋਰਟ ਦਰਜ ਕਰਵਾਈ ਹੈ ਕਿ ਮੈਨੂੰ ਵ੍ਹੱਟਸਐਪ ਕਾਲ +1(813)320 -2362 ਨੰਬਰ ਦੇ ਜ਼ਰੀਏ ਗੋਲਡੀ ਬਰਾੜ ਨੇ ਧਮਕੀ ਦਿਤੀ ਅਤੇ ਪੁਲਿਸ ਵਲੋਂ ਐਫ਼ ਆਈ ਆਰ 67 ਤੇ 385, 506 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ |
ਫੋਟੋ ਨੰ 11ਪੀਏਟੀ. 6   

 

SHARE ARTICLE

ਏਜੰਸੀ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement