
ਐਫ.ਆਈ.ਆਰ. ਦੀ ਕਾਪੀ ਆਈ ਸਾਹਮਣੇ
ਲੁਧਿਆਣਾ: ਲੁਧਿਆਣਾ ਦੇ ਰਾਜਗੁਰੂ ਨਗਰ 'ਚ ਏਟੀਐਮ ਕੈਸ਼ ਕੰਪਨੀ ਸੀ.ਐਮ.ਐਸ. 'ਚ ਹੋਈ ਲੁੱਟ ਦੀ ਪੂਰੀ ਕਹਾਣੀ ਸਾਹਮਣੇ ਆਈ ਹੈ। ਪੁਲਿਸ ਕੋਲ ਦਰਜ ਕਰਵਾਈ ਐਫ.ਆਈ.ਆਰ. ਵਿਚ ਕੰਪਨੀ ਦੇ ਬਰਾਂਚ ਮੈਨੇਜਰ ਨੇ ਲੁੱਟ ਦੀ ਸਾਰੀ ਘਟਨਾ ਨੂੰ ਬਿਆਨ ਕੀਤਾ ਹੈ। ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਗਾਰਡਾਂ ਦੀ ਕੁੱਟਮਾਰ ਕੀਤੀ ਗਈ। ਅੱਖਾਂ ਵਿਚ ਮਿਰਚ ਪਾਈਆਂ ਗਈਆਂ, ਮੂੰਹ ’ਤੇ ਟੇਪ ਲਗਾਈ ਗਈ। ਇਸ ਦੌਰਾਨ ਨਕਦੀ ਗਿਣ ਰਹੇ ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ ਗਈ। ਲੁਟੇਰੇ ਕੈਸ਼ ਰੂਮ 'ਚ ਦਾਖਲ ਹੋ ਗਏ ਅਤੇ ਫਿਰ ਨਕਦੀ ਲੈ ਕੇ ਭੱਜ ਗਏ। ਇਸ ਦੌਰਾਨ ਖ਼ੁਲਾਸਾ ਹੋਇਆ ਕਿ ਇਹ ਲੁੱਟ 7 ਕਰੋੜ ਰੁਪਏ ਦੀ ਨਹੀਂ ਸਗੋਂ 8.49 ਕਰੋੜ ਰੁਪਏ ਦੀ ਹੋਈ ਹੈ।
ਇਹ ਵੀ ਪੜ੍ਹੋ: 14 ਸਾਲਾ ਨੌਜੁਆਨ ਦੀ ਕਾਬਲੀਅਤ ਦੇ ਮੁਰੀਦ ਹੋਏ ਐਲੋਨ ਮਸਕ
ਹਰਿਆਣਾ ਦੇ ਭਿਵਾਨੀ ਦੇ ਪਿੰਡ ਚੇਹਰ ਕਲਾਂ ਦੇ ਵਸਨੀਕ ਪ੍ਰਵੀਨ ਨੇ ਕਿਹਾ- “ਮੈਂ ਸੀ.ਐਮ.ਐਸ. ਕੰਪਨੀ ਦਾ ਲੁਧਿਆਣਾ ਬ੍ਰਾਂਚ ਮੈਨੇਜਰ ਹਾਂ। ਮੈਂ 2 ਮਹੀਨੇ ਪਹਿਲਾਂ ਇਥੇ ਲਗਿਆ ਸੀ। ਕੰਪਨੀ ਵਿਚ ਮੇਰੀ ਡਿਊਟੀ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤਕ ਹੁੰਦੀ ਹੈ। ਅੱਜ ਸਵੇਰੇ ਕਰੀਬ 5.50 ਵਜੇ ਮੈਨੂੰ ਸ਼ਿਮਲਾਪੁਰੀ ਦੇ ਉਰੇਸ਼ਨ ਮੈਨੇਜਰ ਰਣਜੀਤ ਸਿੰਘ ਦਾ ਫੋਨ ਆਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਉਕਤ ਦਫ਼ਤਰ ਵਿਚ ਲੁੱਟ ਦੀ ਵਾਰਦਾਤ ਹੋਈ ਹੈ, ਤੁਸੀਂ ਜਲਦੀ ਦਫ਼ਤਰ ਆ ਜਾਓ।
ਮੈਂ ਜਲਦੀ ਨਾਲ ਅਪਣੇ ਉਕਤ ਦਫ਼ਤਰ ਆ ਗਿਆ ਅਤੇ ਇਸ ਵਾਕੇ ਦੀ ਇਤਲਾਹ ਅਪਣੇ ਸੀਨੀਅਰ ਅਧਿਕਾਰੀ ਗੋਕਲ ਸਿਖਾਵਤ ਨੂੰ ਦਿਤੀ। ਮੈਂ ਦਫਤਰ ਵਿਚ ਪਹੁੰਚ ਕੇ ਹਾਲਾਤ ਦੇਖ ਕੇ ਇਸ ਦੀ ਇਤਲਾਹ ਪੁਲਿਸ ਕੰਟਰੋਲ ਰੂਮ ਲੁਧਿਆਣਾ ਨੂੰ ਦਿਤੀ”।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣੇ ਪ੍ਰਿੰਸੀਪਲ ਬੁੱਧਰਾਮ, ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ
ਉਨ੍ਹਾਂ ਅੱਗੇ ਕਿਹਾ ਕਿ ਦਫਤਰ ਵਿਚ ਮੌਜੂਦ ਸੁਰੱਖਿਆ ਗਾਰਡ ਅਮਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸੜੀਆਂ ਜ਼ਿਲ੍ਹਾ ਫਾਜ਼ਿਲਕਾ ਨੇ ਉਨ੍ਹਾਂ ਨੂੰ ਦਸਿਆ ਕਿ ਰਾਤ ਵਕਤ ਕਰੀਬ 2 ਵਜੇ 8-10 ਅਣਪਛਾਤੇ ਲੁਟੇਰੇ ਆਪਸ ਵਿਚ ਮਿਲੀ- ਭੁਗਤ ਕਰਕੇ ਤੇ ਅਪਣੇ ਹੋਰ ਸਾਥੀਆਂ ਨਾਲ ਸਾਜ਼ਸ਼ ਰਚ ਕੇ ਅਸਲਾ ਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ। ਉਨ੍ਹਾਂ ਲੁਟੇਰਿਆ ਨੇ ਸੁਰੱਖਿਆ ਗਾਰਡ ਦੇ ਮੂੰਹ ਵਿਚ ਕੱਪੜਾ ਪਾ ਕੇ ਉਸ ਦੀ ਕੁੱਟ-ਮਾਰ ਕੀਤੀ, ਉਸ ਨੂੰ ਰੱਸੀ ਨਾਲ ਬੰਨ੍ਹ ਕੇ ਅੰਦਰ ਦਾਖਲ ਹੋਏ ਸਨ।
ਇਹ ਵੀ ਪੜ੍ਹੋ: ਸਕੂਲ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ: ਹਾਈ ਕੋਰਟ
ਫਿਰ ਉਨ੍ਹਾਂ ਲੁਟੇਰਿਆਂ ਨੇ ਸੁਰੱਖਿਆ ਗਾਰਡ ਬਲਵੰਤ ਸਿੰਘ ਅਤੇ ਪਰਮਦੀਨ ਖਾਨ ਨੂੰ ਹਥਿਆਰਾਂ ਦੀ ਨੋਕ ’ਤੇ ਕਾਬੂ ਕਰਕੇ ਉਨ੍ਹਾਂ ਕੋਲੋਂ ਹਥਿਆਰ ਰਾਈਫਲਾਂ ਖੋਹ ਲਈਆਂ ਅਤੇ ਇਨ੍ਹਾਂ ਦੀ ਕੁੱਟ-ਮਾਰ ਕਰਕੇ ਇਨ੍ਹਾਂ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਉਨ੍ਹਾਂ ਦੇ ਮੂੰਹ ਨੂੰ ਚੇਪੀਆਂ ਲਗਾ ਕੇ ਬੰਦੀ ਬਣਾਇਆ। ਇਸ ਮਗਰੋਂ ਉਨ੍ਹਾਂ ਦੀਆਂ ਅੱਖਾਂ ਵਿਚ ਲਾਲ ਮਿਰਚਾ ਪਾ ਕੇ ਸਰਵਰ ਰੂਮ ਵਿਚ ਬੰਦ ਕਰ ਦਿੱਤਾ ਅਤੇ ਸਰਵਰ ਰੂਮ ਵਿਚ ਲੱਗੇ ਕੈਮਰਿਆਂ ਦੀ ਰਿਕਾਡਿੰਗ ਵਾਲਾ ਡੀ.ਵੀ.ਆਰ ਪੁੱਟ ਲਿਆ ਅਤੇ ਚੁੰਬਕ ਵਾਲੇ ਤਾਲੇ ਦੀਆਂ ਤਾਰਾ ਪੁੱਟ ਕੇ ਕੈਸ਼ ਵਾਲੇ ਕਮਰੇ ਅੰਦਰ ਦਾਖਲ ਹੋ ਗਏ।
ਇਹ ਵੀ ਪੜ੍ਹੋ: ਦੁਕਾਨ ਬੰਦ ਕਰਕੇ ਆ ਰਹੇ ਨੌਜੁਆਨ ਨੂੰ ਅਣਪਛਾਤੀ ਗੱਡੀ ਨੇ ਦਰੜਿਆ
ਇਸ ਦੌਰਾਨ ਕੈਸ਼ ਵਾਲੇ ਕਮਰੇ ਵਿਚ ਕਰਮਚਾਰੀ ਹਿੰਮਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਦੁਗੱਰੀ, ਲੁਧਿਆਣਾ ਅਤੇ ਹਰਮਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਢੋਕਾਂ ਮੁਹੱਲਾ, ਲੁਧਿਆਣਾ ਕੈਸ਼ ਗਿਣ ਰਹੇ ਸਨ ਤਾਂ ਉਨ੍ਹਾਂ ਲੁਟੇਰਿਆਂ ਨੇ ਉਨ੍ਹਾਂ ਦੇ ਜ਼ਬਰਦਸਤੀ ਮੋਬਾਈਲ ਫੋਨ ਖੋਹ ਕੇ ਤੋੜ ਦਿਤੇ ਅਤੇ ਕੁੱਟ-ਮਾਰ ਕਰਕੇ ਇਨ੍ਹਾਂ ਦੋਵਾਂ ਨੂੰ ਕੈਸ਼ ਵਾਲੇ ਕਮਰੇ ਵਿਚੋਂ ਬਾਹਰ ਕੱਢ ਦਿਤਾ। ਇਸ ਤੋਂ ਬਾਅਦ ਇਨ੍ਹਾਂ ਲੁਟੇਰਿਆ ਨੇ ਕੋਸ਼ ਵਾਲੇ ਕਮਰੇ ਅੰਦਰ ਦਾਖਲ ਹੋ ਕੇ ਮੇਜ ਪਰ ਰੱਖੇ ਹੋਏ ਕਰੋੜਾਂ ਰੁਪਏ ਦਾ ਡਾਕਾ ਮਾਰਿਆ। ਇਹ ਰਕਮ 8.49.00.000 ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ 395, 342, 323, 506, 427, 120ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ।