14 ਸਾਲਾ ਨੌਜੁਆਨ ਦੀ ਕਾਬਲੀਅਤ ਦੇ ਮੁਰੀਦ ਹੋਏ ਐਲੋਨ ਮਸਕ
Published : Jun 12, 2023, 11:26 am IST
Updated : Jun 12, 2023, 11:27 am IST
SHARE ARTICLE
SpaceX hires 14-year-old software engineer
SpaceX hires 14-year-old software engineer

ਕੈਰਨ ਕਾਜ਼ੀ ਨੂੰ ਬਣਾਇਆ ਸਪੇਸ ਐਕਸ 'ਚ ਸਾਫਟਵੇਅਰ ਇੰਜੀਨੀਅਰ

 

ਨਵੀਂ ਦਿੱਲੀ: 14 ਸਾਲਾ ਨੌਜੁਆਨ ਦੀ ਕਾਬਲੀਅਤ ਦੇ ਮੁਰੀਦ ਹੋਏ ਐਲੋਨ ਮਸਕ ਨੇ ਉਸ ਨੂੰ ਅਪਣੀ ਕੰਪਨੀ ਸਪੇਕ ਐਕਸ ਵਿਚ ਸਾਫਟਵੇਅਰ ਇੰਜੀਨੀਅਰ ਬਣਾਇਆ ਹੈ। ਸੈਨ ਫਰਾਂਸਿਸਕੋ ਵਾਸੀ ਇਸ ਨੌਜੁਆਨ ਦਾ ਨਾਂਅ ਕੈਰਨ ਕਾਜ਼ੀ ਹੈ, ਜੋ ਕਿ ਹੁਣ ਖਰਬਪਤੀ ਉਦਯੋਗਪਤੀ ਐਲਨ ਮਸਕ ਦੀ ਕੰਪਨੀ ਸਪੇਸ ਐਕਸ 'ਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਨ ਜਾ ਰਿਹਾ ਹੈ।  

ਇਹ ਵੀ ਪੜ੍ਹੋ: ਸਕੂਲ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ: ਹਾਈ ਕੋਰਟ 

ਕੈਰਨ ਕਾਜ਼ੀ ਨੇ ਸੈਂਟਾ ਕਲਾਰਾ ਯੂਨੀਵਰਸਿਟੀ (ਐਸ.ਸੀ.ਯੂ.) ਦੇ ਸਕੂਲ ਆਫ ਇੰਜੀਨੀਅਰਿੰਗ ਤੋਂ ਗ੍ਰੈਜੂਏਸ਼ਨ ਕਰ ਲਿਆ ਹੈ ਅਤੇ ਇਸ ਮਹੀਨੇ ਦੇ ਅਖੀਰ ਵਿਚ ਉਸ ਦੀ ਡਿਗਰੀ ਪੂਰੀ ਹੋਣ ਜਾ ਰਹੀ ਹੈ। ਆਮ ਤੌਰ 'ਤੇ ਅਮਰੀਕਾ ਵਿਚ ਗ੍ਰੈਜੂਏਸ਼ਨ ਦੀ ਡਿਗਰੀ 22 ਸਾਲ ਦੀ ਉਮਰ ਵਿਚ ਪੂਰੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣੇ ਪ੍ਰਿੰਸੀਪਲ ਬੁੱਧਰਾਮ, ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ 

ਲਿੰਕਡਇਨ 'ਤੇ ਇਕ ਪੋਸਟ 'ਚ ਕਾਜ਼ੀ ਨੇ ਦਸਿਆ ਕਿ ਉਹ ਸਪੇਸ ਐਕਸ ਦੀ ਸਟਾਰਲਿੰਕ ਟੀਮ 'ਚ ਕੰਮ ਕਰਨ ਜਾ ਰਹੇ ਹਨ। ਸੱਭ ਤੋਂ ਵੱਧ ਪਾਰਦਰਸ਼ੀ, ਤਕਨੀਕੀ ਤੌਰ 'ਤੇ ਚੁਣੌਤੀਪੂਰਨ ਤੇ ਮਜ਼ੇਦਾਰ ਇੰਟਰਵਿਊ ਪ੍ਰਕਿਰਿਆ ਪਾਸ ਕਰਨ ਵਾਲੇ ਕਾਜ਼ੀ ਨੇ ਲਿਖਿਆ, “ਅਗਲਾ ਪੜਾਅ : ਸਪੇਸ ਐਕਸ'।

ਇਹ ਵੀ ਪੜ੍ਹੋ: ਦੁਕਾਨ ਬੰਦ ਕਰਕੇ ਆ ਰਹੇ ਨੌਜੁਆਨ ਨੂੰ ਅਣਪਛਾਤੀ ਗੱਡੀ ਨੇ ਦਰੜਿਆ 

ਉਨ੍ਹਾਂ ਅੱਗੇ ਲਿਖਿਆ, “ਮੈਂ ਸਟਾਰਲਿੰਕ ਇੰਜੀਨੀਅਰਿੰਗ ਟੀਮ 'ਚ ਸਾਫਟਵੇਅਰ ਇੰਜੀਨੀਅਰ ਵਜੋਂ ਦੁਨੀਆਂ ਦੀ ਸੱਭ ਤੋਂ ਵਧੀਆ ਕੰਪਨੀ 'ਚ ਸ਼ਾਮਲ ਹੋਣ ਜਾ ਰਿਹਾ ਹਾਂ। ਇਹ ਉਨ੍ਹਾਂ ਕੰਪਨੀਆਂ ’ਚੋਂ ਇਕ ਹੈ ਜਿਸ ਨੇ ਮੇਰੀ ਉਮਰ ਨੂੰ ਨਜ਼ਰਅੰਦਾਜ਼ ਕਰਕੇ ਮੇਰੀ ਸਮਰੱਥਾ ਨੂੰ ਸਮਝਿਆ ਹੈ”।

ਇਹ ਵੀ ਪੜ੍ਹੋ: ਅੰਮ੍ਰਿਤਸਰ: ਕੌਮਾਂਤਰੀ ਸਰਹੱਦ ਨੇੜਿਉਂ ਪਾਕਿਸਤਾਨੀ ਡਰੋਨ ਅਤੇ 14 ਕਰੋੜ ਦੀ ਹੈਰੋਇਨ ਬਰਾਮਦ  

ਖ਼ਬਰਾਂ ਮੁਤਾਬਕ ਕਾਜ਼ੀ ਬਚਪਨ ਤੋਂ ਹੀ ਹੁਸ਼ਿਆਰ ਸੀ ਅਤੇ ਹਰ ਨਵੀਂ ਚੀਜ਼ ਬਾਰੇ ਸਿੱਖਣਾ ਚਾਹੁੰਦਾ ਸੀ। ਉਹ ਸਿਰਫ਼ ਦੋ ਸਾਲ ਦੀ ਉਮਰ ਵਿਚ ਹੀ ਬੋਲਣ ਲੱਗ ਪਿਆ ਸੀ। ਸਕੂਲ ਸ਼ੁਰੂ ਹੋਣ ’ਤੇ ਉਹ ਅਪਣੇ ਦੋਸਤਾਂ ਅਤੇ ਅਧਿਆਪਕਾਂ ਨੂੰ ਰੇਡੀਉ 'ਤੇ ਸੁਣੀਆਂ ਖ਼ਬਰਾਂ ਬਾਰੇ ਦੱਸਦਾ ਹੁੰਦਾ ਸੀ। ਹੁਣ ਕਾਜ਼ੀ ਸੱਭ ਤੋਂ ਘੱਟ ਉਮਰ ਦਾ ਸਪੇਸ-ਐਕਸ ਇੰਜੀਨੀਅਰ ਬਣਨ ਜਾ ਰਿਹਾ ਹੈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement