
Ahmedabad Plane Crash : ਕਿਹਾ- ਵਿਛੜੀ ਹੋਈ ਰੂਹ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
Ahmedabad Plane Crash News in Punjabi : ਅੱਜ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾਣ ਵਾਲੀ ਫਲਾਈਟ AI171 ਉਡਾਣ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਬੋਇੰਗ 787-8 ਜਹਾਜ਼ ਵਿੱਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ, ਜੋ ਕਿ ਅਹਿਮਦਾਬਾਦ ਤੋਂ 1338 ਵਜੇ ਰਵਾਨਾ ਹੋਇਆ ਸੀ। ਖਾਸ ਗੱਲ ਇਹ ਹੈ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਵੀ ਜਹਾਜ਼ ਵਿੱਚ ਸਨ ਖ਼ਬਰਾਂ ਤੋਂ ਪਤਾ ਚੱਲਿਆ ਹੈ ਕਿ ਜਹਾਜ਼ ਹਾਦਸੇ ਵਿਚ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਹੈ।
ਅਹਿਮਦਾਬਾਦ ਜਹਾਜ਼ ਹਾਦਸੇ ’ਤੇ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ ਹੈ ਕਿ ‘‘ਗੁਜਰਾਤ ਦੇ ਸਾਬਕਾ ਸੀਐਮ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਭਾਰੀ ਵਿਜੈ ਰੁਪਾਣੀ ਜੀ ਦੇ ਜਹਾਜ਼ ਹਾਦਸੇ ਦੌਰਾਨ ਹੋਏ, ਅਚਣਚੇਤ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹਾਂ, ਗੁਰੂ ਮਹਾਰਾਜ ਜੀ ਦੇ ਚਰਨਾਂ ’ਚ ਅਰਦਾਸ ਹੈ ਕਰਦੀ ਹਾਂ ਵਿਛੜੀ ਹੋਈ ਰੂਹ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।
(For more news apart from Bibi Jagir Kaur expresses grief over plane crash in Ahmedabad News in Punjabi, stay tuned to Rozana Spokesman)