Dollar- Rupee News: ਡਾਲਰ ਦੇ ਮੁਕਾਬਲੇ ਰੁਪਿਆ ਦੀ ਕੀਮਤ ’ਚ 55 ਪੈਸੇ ਦੀ ਵੱਡੀ ਗਿਰਾਵਟ
Published : Jun 13, 2025, 6:35 pm IST
Updated : Jun 13, 2025, 6:35 pm IST
SHARE ARTICLE
Dollar- Rupee News: A big drop of 55 paise in the value of the rupee against the dollar.
Dollar- Rupee News: A big drop of 55 paise in the value of the rupee against the dollar.

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 55 ਪੈਸੇ ਡਿੱਗ ਕੇ 86.07 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ।

Dollar- Rupee News: ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਮੱਧ ਪੂਰਬ ’ਚ ਵਧਦੇ ਤਣਾਅ ਅਤੇ ਆਲਮੀ ਤੇਲ ਦੀਆਂ ਕੀਮਤਾਂ ’ਚ ਵਾਧੇ ਅਤੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਸ਼ੁਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 55 ਪੈਸੇ ਡਿੱਗ ਕੇ 86.07 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ।

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ 86.25 ਦੇ ਪੱਧਰ ’ਤੇ ਖੁੱਲ੍ਹਿਆ ਅਤੇ 85.92-86.25 ਦੇ ਵਿਚਕਾਰ ਕਾਰੋਬਾਰ ਕਰ ਰਿਹਾ ਸੀ ਅਤੇ ਪਿਛਲੇ ਬੰਦ ਤੋਂ 55 ਪੈਸੇ ਦੀ ਤੇਜ਼ੀ ਨਾਲ 86.07 (ਅਸਥਾਈ) ’ਤੇ ਬੰਦ ਹੋਇਆ। ਸਥਾਨਕ ਇਕਾਈ ਵੀਰਵਾਰ ਨੂੰ 85.52 ’ਤੇ ਬੰਦ ਹੋਈ ਸੀ।

ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਕਮਜ਼ੋਰ ਘਰੇਲੂ ਸ਼ੇਅਰ ਬਾਜ਼ਾਰਾਂ ਅਤੇ ਐਫ.ਆਈ.ਆਈ. ਦੀ ਨਿਕਾਸੀ ਨੇ ਸਥਾਨਕ ਇਕਾਈ ਵਿਚ ਗਿਰਾਵਟ ਵਿਚ ਹੋਰ ਯੋਗਦਾਨ ਪਾਇਆ। ਫਿਨਰੇਕਸ ਟਰੈਜ਼ਰੀ ਐਡਵਾਈਜ਼ਰਜ਼ ਐਲ.ਐਲ.ਪੀ. ਦੇ ਖਜ਼ਾਨਾ ਮੁਖੀ ਅਤੇ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਭੰਸਾਲੀ ਨੇ ਕਿਹਾ ਕਿ ਆਰ.ਬੀ.ਆਈ. ਨੇ ਰੁਪਏ ਨੂੰ ਸਮਰਥਨ ਦਿਤਾ ਹੈ। ਤੇਲ ਦੀਆਂ ਕੀਮਤਾਂ ਚਿੰਤਾ ਦਾ ਵਿਸ਼ਾ ਹਨ ਕਿਉਂਕਿ 10 ਡਾਲਰ ਦੇ ਵਾਧੇ ਨਾਲ ਵਪਾਰ ਘਾਟਾ 12 ਅਰਬ ਡਾਲਰ ਅਤੇ ਸੀ.ਪੀ.ਆਈ. ਮਹਿੰਗਾਈ 50 ਬੀ.ਪੀ.ਐਸ. ਵਧ ਗਈ ਹੈ।

(For more news apart from   A big drop of 55 paise in the value of the rupee against the dollar News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement